ਲਾੜੇ ਵੱਲੋਂ ਦੋਸਤ ਨੂੰ ਬਰਾਤ ‘ਚ ਨਾ ਲਿਜਾਣਾ ਪਿਆ ਮਹਿੰਗਾ, ਲਾੜੇ ਦੇ ਦੋਸਤ ਨੇ ਮਾਣਹਾਨੀ ਦੇ ਮੁੱਕਦਮੇ ਦੇ ਨਾਲ 50 ਲੱਖ ਦਾ ਹਰਜਾਨੇ ਦੀ ਕੀਤੀ ਮੰਗ
ਵਿਆਹਾਂ (Wedding) ਦਾ ਸੀਜ਼ਨ ਚੱਲ ਰਿਹਾ ਹੈ । ਭਾਰਤ ‘ਚ ਵਿਆਹਾਂ ‘ਚ ਵੱਡੇ ਪੱਧਰ ‘ਚ ਬਰਾਤ ‘ਚ ਰਿਸ਼ਤੇਦਾਰ ਅਤੇ ਦੋਸਤ ਜਾਂਦੇ ਹਨ । ਅਜਿਹੇ ਵਿਆਹਾਂ ‘ਚ ਬਰਾਤ ‘ਚ ਜ਼ਿਆਦਾ ਮੈਬਰ ਹੋਣ ਦੇ ਕਾਰਨ ਕਈ ਵਾਰ ਰਿਸ਼ਤੇਦਾਰਾਂ ਨੂੰ ਬਰਾਤ ‘ਚ ਨਹੀਂ ਲਿਜਾਇਆ ਜਾਂਦਾ । ਜਿਸ ਤੋਂ ਬਾਅਦ ਕਈ ਵਾਰ ਲਾੜੇ ਪੱਖ ਨੂੰ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਨਰਾਜ਼ਗੀ ਦਾ ਸਹਾਮਣਾ ਵੀ ਕਰਨਾ ਪੈਂਦਾ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਖ਼ਬਰ ਬਾਰੇ ਦੱਸਣ ਜਾ ਰਹੇ ਹਾਂ ।
image From google
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਗੀਤ ਐੱਸਵਾਈਐੱਲ ਲੀਕ ਕਰਨ ਵਾਲਿਆਂ ਖਿਲਾਫ ਗਾਇਕ ਦੇ ਪਿਤਾ ਨੇ ਸ਼ਿਕਾਇਤ ਕਰਵਾਈ ਦਰਜ, ਕਾਰਵਾਈ ਦੀ ਕੀਤੀ ਮੰਗ
ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਕਿੳੇੁਂਕਿ ਇਸ ਬਰਾਤ ‘ਚ ਕਿਸੇ ਰਿਸ਼ਤੇਦਾਰ ਦੀ ਨਰਾਜ਼ਗੀ ਨਹੀਂ ਬਲਕਿ ਇੱਕ ਲਾੜੇ ਨੂੰ ਆਪਣੇ ਦੋਸਤ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੈ ।ਹਰਿਦੁਆਰ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾੜੇ ਦੇ ਦੋਸਤ ਨੇ ਵਿਆਹ ਵਾਲੇ ਦਿਨ ਬਰਾਤ ‘ਤੇ ਨਾ ਲਿਜਾਣ ‘ਤੇ ਉਸ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਰ ਦਿੱਤਾ ਹੈ ।
image From google
ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਇਸ ਮੁੰਡੇ ਦਾ ਵੀਡੀਓ, ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਜਿੱਤ ਰਿਹਾ ਦਿਲ
ਉਸ ਨੇ 50 ਲੱਖ ਦੇ ਹਰਜਾਨੇ ਦੀ ਵੀ ਮੰਗ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਬਰਾਤ ਜਾਣ ਦਾ ਸਮਾਂ ਪੰਜ ਵਜੇ ਜਾਣ ਦਾ ਪ੍ਰੋਗਰਾਮ ਸੀ, ਪਰ ਬਰਾਤ ਸਮੇਂ ਤੋਂ ਪਹਿਲਾਂ ਹੀ ਚਲੀ ਗਈ ਸੀ । ਜਿਸ ਤੋਂ ਬਾਅਦ ਲਾੜੇ ਦਾ ਦੋਸਤ ਉੱਥੇ ਹੀ ਰਹਿ ਗਿਆ ਸੀ ।ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ‘ਚ ਹੈ ।
image From google
ਮੀਡੀਆ ਰਿਪੋਟਸ ਮੁਤਾਬਕ ਦੋਸਤ ਜਦੋਂ ਬਰਾਤ ਤੋਂ ਖੁੰਝ ਗਿਆ ਤਾਂ ਦੋਸਤਾਂ ਨੇ ਇਸ ਨੂੰ ਆਪਣੇ ਮਾਣ ‘ਤੇ ਹਮਲਾ ਸਮਝਿਆ ਅਤੇ ਲਾੜੇ ਤੋਂ ੫੦ ਲੱਖ ਦਾ ਹਰਜਾਨਾ ਮੰਗਿਆ ।