ਦਿਆ ਮਿਰਜਾ ਨਾਲ ਵੈਭਵ ਰੇਖੀ ਦਾ ਹੋਇਆ ਵਿਆਹ, ਐਕਸ ਵਾਈਫ ਨੇ ਕੀਤਾ ਇਸ ਤਰ੍ਹਾਂ ਰਿਐਕਟ

Reported by: PTC Punjabi Desk | Edited by: Rupinder Kaler  |  February 18th 2021 06:39 PM |  Updated: February 18th 2021 06:39 PM

ਦਿਆ ਮਿਰਜਾ ਨਾਲ ਵੈਭਵ ਰੇਖੀ ਦਾ ਹੋਇਆ ਵਿਆਹ, ਐਕਸ ਵਾਈਫ ਨੇ ਕੀਤਾ ਇਸ ਤਰ੍ਹਾਂ ਰਿਐਕਟ

ਬਾਲੀਵੁੱਡ ਅਦਾਕਾਰਾ ਦਿਆ ਮਿਰਜਾ ਕਾਰੋਬਾਰੀ ਵੈਭਵ ਰੇਖੀ ਨਾਲ ਵਿਆਹ ਕਰਵਾ ਕੇ ਕਾਫੀ ਖੁਸ਼ ਹੈ । ਇਸ ਸਭ ਦੇ ਚਲਦੇ ਰੇਖੀ ਦੀ ਐਕਸ ਵਾਈਫ ਸੁਨੈਨਾ ਨੇ ਉਹਨਾਂ ਦੋਹਾਂ ਦੇ ਵਿਆਹ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਖ਼ਬਰਾਂ ਮੁਤਾਬਿਕ ਰੇਖੀ ਦੀ ਪਹਿਲੀ ਪਤਨੀ ਸੁਨੈਨਾ ਯੋਗਾ ਤੇ ਲਾਈਫ ਸਟਾਈਲ ਕੋਚ ਹੈ ।

ਹੋਰ ਪੜ੍ਹੋ :

ਮਿਸ ਇੰਡੀਆ ਰਨਰ-ਅਪ ਬਣਦੇ ਹੀ ਮਾਨਿਆ ਸਿੰਘ ਪਹੁੰਚੀ ਪਿਤਾ ਦੇ ਆਟੋ ਕੋਲ, ਰੋਂਦਿਆਂ ਦੇ ਰੁਕੇ ਨਹੀਂ ਹੰਝੂ

ਅਦਾਕਾਰ ਸੰਦੀਪ ਨਾਹਰ ਦੀ ਪਤਨੀ ਖਿਲਾਫ ਮਾਮਲਾ ਦਰਜ

ਰੇਖੀ ਤੋਂ ਉਹਨਾਂ ਨੂੰ ਇੱਕ ਬੇਟੀ ਵੀ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਕਈ ਸਟੋਰੀਆਂ ਸ਼ੇਅਰ ਕੀਤੀਆਂ ਹਨ । ਸੁਨੈਨਾ ਨੇ ਕਿਹਾ ਹੈ ‘ਹਾਂ ਮੇਰੇ ਅੇਕਸ ਹਸਬੈਂਡ ਦਾ ਵਿਆਹ ਦਿਆ ਮਿਰਜ਼ਾ ਨਾਲ ਹੋਇਆ ਹੈ ।

ਮੈਨੂੰ ਬਹੁਤ ਸਾਰੇ ਮੈਸੇਜ਼ ਆ ਰਹੇ ਹਨ । ਮੈਨੂੰ ਬਹੁਤ ਸਾਰੇ ਲੋਕ ਪੁੱਛ ਰਹੇ ਰਹੇ ਹਨ ਕਿ ਮੈਂ ਠੀਕ ਹਾਂ । ਅਸੀਂ ਬਿਲਕੁਲ ਠੀਕ ਹਾਂ । ਨਾ ਕਿ ਠੀਕ ਬਲਕਿ ਮੇਰੀ ਬੇਟੀ ਵੀ ਬਹੁਤ ਐਕਸਾਈਟਿਡ ਹੈ ।

ਮੈਂ ਕੁਝ ਵੀਡੀਓ ਦੇਖੀਆਂ ਜਿਸ ਵਿੱਚ ਉਹ ਫੁੱਲ ਸੁੱਟ ਰਹੀ ਸੀ । ਸਾਡੀ ਮੁੰਬਈ ਵਿੱਚ ਕੋਈ ਵੀ ਫੈਮਿਲੀ ਨਹੀਂ ਸੀ । ਇਹ ਚੰਗਾ ਹੈ ਕਿ ਹੁਣ ਫੈਮਿਲੀ ਵੱਧ ਗਈ ਹੈ । ਮੈਂ ਆਪਣੀ ਬੇਟੀ ਉਸ ਦੇ ਪਾਪਾ ਤੇ ਦਿਆ ਲਈ ਬਹੁਤ ਖੁਸ਼ ਹਾਂ’ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network