ਅਦਾਕਾਰਾ ਅਵਨੀਤ ਕੌਰ ਦਾ ਲਹਿੰਗਾ ਚੋਲੀ ਲੁੱਕ ਹਰ ਕਿਸੇ ਨੂੰ ਆ ਰਿਹਾ ਪਸੰਦ
ਅਦਾਕਾਰਾ ਅਵਨੀਤ ਕੌਰ (Avneet Kaur) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੇ ਕਰਦੀ ਰਹਿੰਦੀ ਹੈ ।ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਹੁਤ ਹੀ ਖੂਬਸੂਰਤ ਤਸਵੀਰਾਂ (Pics) ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰ ‘ਚ ਉਹ ਨੀਲੇ ਰੰਗ ਦੇ ਲਹਿੰਗਾ ਚੋਲੀ ‘ਚ ਨਜ਼ਰ ਆ ਰਹੀ ਹੈ । ਜੋ ਕਿ ਉਸ ਦੇ ਫੈਨਸ ਨੂੰ ਕਾਫੀ ਪਸੰਦ ਆ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ ।
image From instagram
ਹੋਰ ਪੜ੍ਹੋ : ਕਰੀਨਾ ਕਪੂਰ ਦੀ ਭਾਣਜੀ ਦਾ ਅੱਜ ਹੈ ਬਰਥਡੇ, ਅਦਾਕਾਰਾ ਨੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਨਜ਼ਰ ਆਉਣ ਵਾਲੀ ਹੈ ।ਵਰਕ ਫਰੰਟ ਦੀ ਗੱਲ ਕਰੀਏ ਤਾਂ ਅਵਨੀਤ ਕੌਰ ਟੀਕੂ ਵੈਡਸ ਸ਼ੇਰੂ ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਜਿਸ ਦੀਆਂ ਤਸਵੀਰਾਂ ਵੀ ਪਿਛਲੇ ਦਿਨੀਂ ਵਾਇਰਲ ਹੋਈਆਂ ਸਨ । ਇਸ ਫ਼ਿਲਮ ‘ਚ ਅਦਾਕਾਰਾ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆਏਗੀ ।
image From instagram
ਨਵਾਜ਼ੁਦੀਨ ਸਿਦੀਕੀ ਉਮਰ ‘ਚ ਅਦਾਕਾਰਾ ਨਾਲੋਂ ਕਿਤੇ ਵੱਡੇ ਹਨ । ਪਰ ਉਹ ਮਹਿਜ਼ ੨੦ ਸਾਲ ਦੀ ਹੈ ਅਤੇ ਆਪਣੀ ਉਮਰ ਤੋਂ ਵੱਡੇ ਅਦਾਕਾਰ ਦੇ ਨਾਲ ਰੋਮਾਂਸ ਕਰੇਗੀ । ਜਿਸ ‘ਤੇ ਕਈ ਲੋਕਾਂ ਨੇ ਸਵਾਲ ਵੀ ਉਠਾਏ ਸਨ । ਦੱਸ ਦਈਏ ਕਿ ਬੀਤੇ ਦਿਨੀਂ ਅਦਾਕਾਰਾ ਨੇ ਕਰੋੜਾਂ ਦੀ ਨਵੀਂ ਗੱਡੀ ਵੀ ਖਰੀਦੀ ਹੈ ।ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਸਨ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਅਵਨੀਤ ਕੌਰ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ । ਇੰਸਟਾਗ੍ਰਾਮ ‘ਤੇ ਉਸ ਦੇ ੩੦ ਮਿਲੀਅਨ ਵਿਊਜ਼ ਹਨ ।
View this post on Instagram