82 ਸਾਲਾਂ ਦਾਦੀ ਦੀ ਵੀਡੀਓ ਦੇਖ ਕੇ ਹਰ ਕੋਈ ਹੋ ਜਾਂਦਾ ਹੈ ਹੈਰਾਨ, ਇਸ ਮਾਮਲੇ ’ਚ ਜਵਾਨਾਂ ਨੂੰ ਦਿੰਦੀ ਹੈ ਮਾਤ

Reported by: PTC Punjabi Desk | Edited by: Rupinder Kaler  |  November 23rd 2020 06:05 PM |  Updated: November 23rd 2020 06:05 PM

82 ਸਾਲਾਂ ਦਾਦੀ ਦੀ ਵੀਡੀਓ ਦੇਖ ਕੇ ਹਰ ਕੋਈ ਹੋ ਜਾਂਦਾ ਹੈ ਹੈਰਾਨ, ਇਸ ਮਾਮਲੇ ’ਚ ਜਵਾਨਾਂ ਨੂੰ ਦਿੰਦੀ ਹੈ ਮਾਤ

ਏਨੀਂ ਦਿਨੀਂ ਸੋਸ਼ਲ ਮੀਡੀਆ ਤੇ 82 ਸਾਲਾ ਦਾਦੀ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਜੇ ਤੁਹਾਡੇ ਵਿੱਚ ਮਜ਼ਬੂਤ ਇੱਛਾ ਸ਼ਕਤੀ ਹੈ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਹੈ ।82 ਸਾਲਾ ਦਾਦੀ ਦੇ ਪੋਤੇ ਚਿਰਾਗ ਵੱਲੋਂ ਸਾਂਝੀ ਕੀਤੀ ਇਸ ਵੀਡੀਓ ਵਿੱਚ ਔਖੀ ਤੋਂ ਔਖੀ ਕਸਰਤ ਕਰਦੀ ਹੋਈ ਨਜ਼ਰ ਆ ਰਹੀ ਹੈ ।

82-year-old-granny

ਹੋਰ ਪੜ੍ਹੋ :

82-year-old-granny

ਚਿਰਾਗ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਉਸ ਦੀ ਦਾਦੀ ਬਹੁਤ ਐਨਰਜੀ ਵਾਲੀ ਔਰਤ ਹੈ । ਉਸ ਦੀ ਦਾਦੀ ਨੂੰ ਬਚਪਨ ਵਿੱਚ ਤੈਰਾਕੀ ਦਾ ਸ਼ੌਂਕ ਸੀ, ਇਸ ਤੋਂ ਇਲਾਵਾ ਬਹੁਤ ਸਾਰੀਆਂ ਖੇਡਾਂ ਖੇਡਦੀ ਸੀ ਅਤੇ ਵਿਆਹ ਤੋਂ ਬਾਅਦ ਵੀ ਸਰੀਰਕ ਤੌਰ 'ਤੇ ਬਹੁਤ ਸਰਗਰਮ ਸੀ। 82 ਸਾਲਾ ਦਾਦੀ ਨੇ ਆਪਣੀ ਯਾਤਰਾ ਬਾਰੇ ਦੱਸਿਆ ਕਿ ਨਿਯਮਿਤ ਤੌਰ ਤੇ ਕਸਰਤ ਕਰਨ ਨਾਲ ਉਸਦੀ ਜ਼ਿੰਦਗੀ ਬਦਲ ਗਈ।

82-year-old-granny

ਉਸ ਨੇ ਕਿਹਾ ਕਿ ਉਹ ਪਹਿਲਾਂ ਪਾਣੀ ਦੀਆਂ ਬੋਤਲਾਂ ਚੁੱਲਦੀ ਸੀ ਤੇ ਹੁਣ ਉਹ ਡੰਬਲ ਚੁੱਕਦੀ ਹੈ ।ਮੇਰੇ ਪੈਰਾਂ ਵਿਚ ਸੋਜ ਘੱਟ ਗਈ ਅਤੇ ਮੈਂ ਆਪਣੇ ਹੱਥਾਂ ਅਤੇ ਬਾਂਹਾਂ ਵਿਚ ਤਾਕਤ ਪ੍ਰਾਪਤ ਕੀਤੀ। ਸਮੇਂ ਦੇ ਨਾਲ ਜੋੜਾਂ ਦਾ ਦਰਦ ਅਤੇ ਬੀਪੀ ਦੀ ਸਮੱਸਿਆ ਵੀ ਖਤਮ ਹੋ ਗਈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network