ਪਾਕਿਸਤਾਨ ‘ਚ ਹੜ੍ਹਾਂ ਦੀ ਕਵਰੇਜ ਕਰ ਰਹੇ ਰਿਪੋਰਟਰ ਨੂੰ ਹਰ ਕੋਈ ਕਰ ਰਿਹਾ ਹੈ ਸਲਾਮ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਵੀਡੀਓ ਵਾਇਰਲ

Reported by: PTC Punjabi Desk | Edited by: Lajwinder kaur  |  August 31st 2022 08:11 PM |  Updated: August 31st 2022 07:33 PM

ਪਾਕਿਸਤਾਨ ‘ਚ ਹੜ੍ਹਾਂ ਦੀ ਕਵਰੇਜ ਕਰ ਰਹੇ ਰਿਪੋਰਟਰ ਨੂੰ ਹਰ ਕੋਈ ਕਰ ਰਿਹਾ ਹੈ ਸਲਾਮ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਵੀਡੀਓ ਵਾਇਰਲ

Pakistan Journalist Stands in Neck-Deep Water to Report About Floods: ਪਾਕਿਸਤਾਨ ਵਿੱਚ ਹੜ੍ਹਾਂ ਕਾਰਨ ਹਾਲਾਤ ਬੇਕਾਬੂ ਹੋ ਗਏ ਹਨ। 10 ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਪਾਣੀ ਵਿੱਚ ਡੁੱਬ ਗਿਆ ਹੈ। 3.3 ਕਰੋੜ ਤੋਂ ਵੱਧ ਲੋਕ ਬੇਘਰ ਹੋਏ ਹਨ। ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪਾਕਿਸਤਾਨ ਸਰਕਾਰ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਭਿਆਨਕ ਤਬਾਹੀ ਨਾਲ ਨਜਿੱਠਣ ਲਈ ਉਸ ਕੋਲ ਨਾ ਤਾਂ ਪੈਸੇ ਹਨ ਅਤੇ ਨਾ ਹੀ ਰਾਸ਼ਨ। ਇਸ ਦੌਰਾਨ ਪਾਕਿਸਤਾਨੀ ਮੀਡੀਆ ਹੜ੍ਹਾਂ ਦੇ ਖ਼ਤਰੇ ਨਾਲ ਜੂਝਦੇ ਹੋਏ ਲੋਕਾਂ ਨੂੰ ਹਰ ਅਪਡੇਟ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਿਪੋਰਟਰ ਕਈ ਵਾਰ ਸਥਿਤੀ ਦੀ ਸਹੀ ਤਸਵੀਰ ਦੇਣ ਲਈ ਕਿਸੇ ਵੀ ਹੱਦ ਤੱਕ ਜਾਂਦੇ ਹਨ, ਇੱਥੋਂ ਤੱਕ ਕਿ ਆਪਣੇ ਆਪ ਨੂੰ ਜੋਖਮ ‘ਚ ਪਾ ਕੇ ਖਬਰਾਂ ਦਿੰਦੇ ਹਨ ।

ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਿਪੋਰਟਰ ਪਾਣੀ ਦੇ ਅੰਦਰ ਰਿਪੋਰਟਿੰਗ ਕਰਦਾ ਨਜ਼ਰ ਆ ਰਿਹਾ ਹੈ।

floods image image source google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' ਦੀ ਰਿਲੀਜ਼ ‘ਤੇ ਲੱਗੀ ਰੋਕ, ਕੋਰਟ ਨੇ ਸਲੀਮ ਮਰਚੈਂਟ ਨੂੰ ਨੋਟਿਸ ਭੇਜ ਕੇ ਮੰਗਿਆ ਜਵਾਬ

inside image of pakistan floods image source google

ਵੀਡੀਓ ਵਿੱਚ, ਇੱਕ ਰਿਪੋਰਟਰ ਨੂੰ ਹੜ੍ਹਾਂ ਦੇ ਵਿਚਕਾਰ ਨਜ਼ਰ ਆ ਰਿਹਾ ਹੈ, ਜਿਥੇ ਉਹ ਗਲੇ ਤੱਕ ਦੇ ਪਾਣੀ ‘ਚ ਰਿਪੋਰਟਿੰਗ ਕਰਦੇ ਹੋਏ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਦੇਖ ਸਕਦੇ ਹੋ  ਰਿਪੋਰਟਰ ਦਾ ਸਰੀਰ ਪਾਣੀ ਵਿੱਚ ਡੁੱਬਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਵੀਡੀਓ ਵਿਚ ਸਿਰਫ਼ ਉਸ ਦਾ ਸਿਰ ਅਤੇ ਮਾਈਕ ਦਿਖਾਈ ਦੇ ਰਿਹਾ ਹੈ।

pakistan journalist image image source google

ਵੀਡੀਓ ਸ਼ੇਅਰ ਕਰਦੇ ਹੋਏ ਅਨੁਰਾਗ ਅਮਿਤਾਭ ਨਾਮ ਦੇ ਟਵਿੱਟਰ ਯੂਜ਼ਰ ਨੇ ਲਿਖਿਆ, 'ਖਤਰਨਾਕ, ਘਾਤਕ, ਡਰਾਉਣੀ ਪਾਕਿਸਤਾਨੀ ਰਿਪੋਰਟਿੰਗ। ਸੋਸ਼ਲ ਮੀਡੀਆ 'ਤੇ ਜਿੱਥੇ ਕਈਆਂ ਨੇ ਰਿਪੋਰਟਰ ਦੇ ਸਮਰਪਣ ਅਤੇ ਕੰਮ ਦੀ ਸ਼ਲਾਘਾ ਕੀਤੀ, ਉੱਥੇ ਹੀ ਕਈਆਂ ਨੇ ਰਿਪੋਰਟਰ ਨੂੰ ਖਤਰੇ ਵਿੱਚ ਪਾਉਣ ਲਈ ਨਿਊਜ਼ ਚੈਨਲ ਦੀ ਆਲੋਚਨਾ ਵੀ ਕੀਤੀ। ਹਾਲਾਂਕਿ ਲੋਕ ਇਸ ਨੂੰ 'ਚਾਂਦ ਨਵਾਬ 2' ਵੀ ਕਹਿ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਰਿਪੋਰਟਿੰਗ ਲਈ ਤੁਹਾਨੂੰ ਸਲਾਮ ਸਰ।" ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਯੇ ਰਿਪੋਰਟਿੰਗ ਨਹੀਂ ਆਸਨ'।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network