ਈਸ਼ਾ ਗੁਪਤਾ ਤੇ ਸੰਦੀਪ ਖੋਸਲਾ ਦੀ ਡਾਂਸ ਵੀਡਿਓ ਨੇ ਛੇੜੀ ਸੋਸ਼ਲ ਮੀਡੀਆਂ 'ਤੇ ਚਰਚਾ, ਦੇਖੋ ਵੀਡਿਓ 

Reported by: PTC Punjabi Desk | Edited by: Rupinder Kaler  |  November 17th 2018 10:45 AM |  Updated: November 17th 2018 10:45 AM

ਈਸ਼ਾ ਗੁਪਤਾ ਤੇ ਸੰਦੀਪ ਖੋਸਲਾ ਦੀ ਡਾਂਸ ਵੀਡਿਓ ਨੇ ਛੇੜੀ ਸੋਸ਼ਲ ਮੀਡੀਆਂ 'ਤੇ ਚਰਚਾ, ਦੇਖੋ ਵੀਡਿਓ 

ਬਾਲੀਵੁੱਡ ਐਕਟਰੇੱਸ ਈਸ਼ਾ ਗੁਪਤਾ ਅਕਸਰ ਆਪਣੀਆਂ ਹਾਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ । ਪਰ ਹੁਣ ਈਸ਼ਾ ਦੀ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ।ਇਸ ਵੀਡਿਓ ਵਿੱਚ ਈਸ਼ਾ ਫੈਸ਼ਨ ਡਿਜਾਇਨਰ ਸੰਦੀਪ ਖੋਸਲਾ ਦੇ ਨਾਲ ਕਾਫੀ ਹਾਟ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਸੰਦੀਪ ਖੋਸਲਾ ਤੇ ਈਸ਼ਾ ਨੇ ਇੱਕ ਦੂਜੇ ਨੂੰ ਹਗ ਕੀਤਾ ਹੋਇਆ ਹੈ ਅਤੇ ਮਸਤੀ ਵਿੱਚ ਡਾਂਸ ਕਰ ਰਹੇ ਹਨ ।

ਹੋਰ ਵੇਖੋ : ਕਿਸ ਤਰ੍ਹਾਂ ਫਿਲਮ ‘2.0’ ਦੇ ਸੁਪਰ ਵਿਲੇਨ ਬਣੇ ਅਕਸ਼ੈ ਕੁਮਾਰ, ਦੇਖੋ ਵੀਡਿਓ

esha gupta hot dance video with sandeep khosla goes viral esha gupta hot dance video with sandeep khosla goes viral

ਇਸ ਵੀਡਿਓ ਨੂੰ ਈਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ।ਉਹਨਾਂ ਦੇ ਪ੍ਰਸ਼ੰਸਕ ਇਸ ਵੀਡਿਓ ਨੂੰ ਕਾਫੀ ਪਸੰਦ ਕਰ ਰਹੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਵੀਡਿਓ ਕੁਝ ਦਿਨ ਪਹਿਲਾ ਅਬੂ ਜਾਨੀ ਸੰਦੀਪ ਖੋਸਲਾ ਵੱਲਂੋ ਰੱਖੀ ਗਈ ਪਾਰਟੀ ਦੀ ਹੈ । ਇਸ ਪਾਰਟੀ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ ।

ਹੋਰ ਵੇਖੋ : ਦੀਪਿਕਾ ਦੀ ਇੰਗੇਜਮੈਂਟ ਰਿੰਗ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ

ਇਸ ਪਾਰਟੀ ਵਿੱਚ ਈਸ਼ਾ ਗੁਪਤਾ ਪਿੰਕ ਰੰਗ ਦੀ ਸਾੜੀ ਅਤੇ ਬੈਕਲੈਸ ਬਲਾਉਜ ਪਹਿਣਕੇ ਆਈ ਸੀ । ਈਸ਼ਾ ਦੀ ਇਸ ਵੀਡੀਓ ਨੇ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ । ਈਸ਼ਾ ਅਕਸਰ ਕੁਝ ਇਸ ਤਰ੍ਹਾਂ ਦਾ ਕੰਮ ਕਰਦੀ ਹੈ, ਜਿਹੜਾ ਕਿ ਨਵੀਆਂ ਚਰਚਾਵਾਂ ਦਾ ਕਰਨ ਬਣਦਾ ਹੈ ।

ਹੋਰ ਵੇਖੋ : ਜੱਟ ਦਾ ਪਜਾਮਾ ਮੋਡੀਫਾਈ ਕਰਕੇ ਮਰ ਜਾਣੀ ਨੇ ਪਾ ਲਿਆ ਪਲਾਜ਼ੋ

https://www.instagram.com/p/BptYpqVn4qM/?utm_source=ig_embed

ਕਦੇ ਉਸ ਦੀਆਂ ਬੋਲਡ ਤਸਵੀਰਾਂ ਚਰਚਾ ਦਾ ਕਾਰਨ ਬਣਦੀਆਂ ਹਨ ਤੇ ਕਦੇ ਵੀਡਿਓ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network