ਈਸ਼ਾ ਦਿਓਲ ਨੇ ਦਿਖਾਈ ਆਪਣੇ ਫਾਰਮ ਹਾਊਸ ਦੀ ਝਲਕ, ਵੀਡੀਓ ਕੀਤਾ ਸਾਂਝਾ

Reported by: PTC Punjabi Desk | Edited by: Shaminder  |  December 07th 2021 04:11 PM |  Updated: December 07th 2021 04:11 PM

ਈਸ਼ਾ ਦਿਓਲ ਨੇ ਦਿਖਾਈ ਆਪਣੇ ਫਾਰਮ ਹਾਊਸ ਦੀ ਝਲਕ, ਵੀਡੀਓ ਕੀਤਾ ਸਾਂਝਾ

ਧਰਮਿੰਦਰ ਦਿਓਲ (Dharmendra Deol )ਅਤੇ ਹੇਮਾ ਮਾਲਿਨੀ (Hema malini) ਦੀ ਧੀ ਈਸ਼ਾ ਦਿਓਲ (Esha Deol)ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਫਾਰਮ ਹਾਊਸ ‘ਚ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਦਰਤ ਦੀ ਤਾਰੀਫ ਕਰਦਿਆਂ ਲਿਖਿਆ ਕਿ ‘ਮੈਨੂੰ ਆਪਣੇ ਆਲੇ ਦੁਆਲੇ ਬਹੁਤ ਸਾਰੀ ਹਰਿਆਲੀ ਬਹੁਤ ਪਸੰਦ ਹੈ ।

Esha Deol Hema malini Image Source: Instagram

ਹੋਰ ਪੜ੍ਹੋ : ਰੁਪਿੰਦਰ ਹਾਂਡਾ ਆਪਣੇ ਪਿੰਡ ‘ਚ ਰੋਟੀ ਬਣਾਉਂਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ

ਕਿਉਂਕਿ ਅਸੀਂ ਕੰਕਰੀਟ ਦੇ ਜੰਗਲ ‘ਚ ਰਹਿੰਦੇ ਹਾਂ ਅਤੇ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ, ਮੈਂ ਕੁਦਰਤ ਦੇ ਨਜ਼ਦੀਕ ਜਾਂਦੀ ਹੈ ਅਤੇ ਪ੍ਰਸ਼ੰਸਾ ਕਰਦੀ ਹਾਂ ਕਿ ਇਹ ਕਿੰਨੀ ਸੁੰਦਰ ਹੈ’। ਈਸ਼ਾ ਦਿਓਲ ਨੇ ਇਸ ਤੋਂ ਇਲਾਵਾ ਇਸ ਫਾਰਮ ਹਾਊਸ ਦਾ ਹਰ ਐਂਗਲ ਤੋਂ ਵਿਊਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ।

esha-deol Image From instagram

ਈਸ਼ਾ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਧੁਮ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ, ਪਰ ਵਿਆਹ ਤੋਂ ਬਾਅਦ ਉਸ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੈ । ਉਸ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਧੀ ਨੂੰ ਜਨਮ ਦਿੱਤਾ ਹੈ। ਈਸ਼ਾ ਦਿਓਲ ਦੀਆਂ ਦੋ ਧੀਆਂ ਹਨ ।ਈਸ਼ਾ ਦਿਓਲ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੈ । ਇਸ ਤੋਂ ਇਲਾਵਾ ਈਸ਼ਾ ਦਿਓਲ ਦੀ ਇੱਕ ਹੋਰ ਛੋਟੀ ਭੈਣ ਵੀ ਹੈ ।

ਜਿਸ ਦਾ ਨਾਮ ਅਹਾਨਾ ਦਿਓਲ ਹੈ, ਅਹਾਨਾ ਸੋਸ਼ਲ ਮੀਡੀਆ ਤੋਂ ਕਾਫੀ ਦੂਰ ਰਹਿੰਦੀ ਹੈ । ਧਰਮਿੰਦਰ ਅਤੇ ਹੇਮਾ ਮਾਲਿਨੀ ਨੇਲਵ ਮੈਰਿਜ ਕਰਵਾਈ ਸੀ । ਧਰਮਿੰਦਰ ਦਾ ਹੇਮਾ ਮਾਲਿਨੀ ਦੇ ਨਾਲ ਦੂਜਾ ਵਿਆਹ ਸੀ । ਇਸ ਤੋਂ ਪਹਿਲਾਂ ਧਰਮਿੰਦਰ ਪ੍ਰਕਾਸ਼ ਕੌਰ ਦੇ ਨਾਲ ਵਿਆਹੇ ਹੋਏ ਸਨ । ਪ੍ਰਕਾਸ਼ ਕੌਰ ਤੋਂ ਧਰਮਿੰਦਰ ਦੇ ਚਾਰ ਬੱਚੇ ਹਨ, ਬੌਬੀ ਦਿਓਲ ਅਤੇ ਸੰਨੀ ਦਿਓਲ ।ਇਸ ਤੋਂ ਇਲਾਵਾ ਦੋ ਧੀਆਂ ਵੀ ਹਨ । ਧਰਮਿੰਦਰ ਆਪਣੇ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ।ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਜਿਸ ਦੀ ਸ਼ੂਟਿੰਗ ‘ਚ ਉਹ ਪਿਛਲੇ ਕਈ ਦਿਨਾਂ ਤੋਂ ਰੁੱਝੇ ਹੋਏ ਸਨ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network