ਈਸ਼ਾ ਦਿਓਲ ਮਾਂ ਹੇਮਾ ਮਾਲਿਨੀ ਦੇ ਨਾਲ ਮਨਾ ਰਹੀ ਵੈਕੇਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ
ਈਸ਼ਾ ਦਿਓਲ (Esha Deol) ਏਨੀਂ ਦਿਨੀਂ ਮਾਂ ਹੇਮਾ ਮਾਲਿਨੀ (Hema Malini) ਦੇ ਨਾਲ ਵੈਕੇਸ਼ਨ ‘ਤੇ ਹੈ ਅਤੇ ਕਿਸੇ ਹਿੱਲ ਸਟੇਸ਼ਨ ‘ਤੇ ਛੁੱਟੀਆਂ ਮਨਾ ਰਹੀ ਹੈ । ਇਨ੍ਹਾਂ ਤਸਵੀਰਾਂ ‘ਚ ਉਹ ਮਾਂ ਹੇਮਾ ਮਾਲਿਨੀ ਦੇ ਨਾਲ ਛੁੱਟੀਆਂ ਇਨਜੁਆਏ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਸਿਰਫ਼ ਕੁੜੀਆਂ ਦੀ ਯਾਤਰਾ, ਮੇਰੀ ਮੰਮੀ ਛੁੱਟੀਆਂ ‘ਤੇ ਸਾਡੇ ਨਾਲ’ ।
image From instagram
ਹੋਰ ਪੜ੍ਹੋ : ਈਸ਼ਾ ਦਿਓਲ ਨੇ ਗੋੋਵਿੰਦਾ ਦੇ ਨਾਲ ਕੀਤਾ ਡਾਂਸ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਈਸ਼ਾ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਪਰ ਕੁਝ ਸਾਲ ਪਹਿਲਾਂ ਈਸ਼ਾ ਦਿਓਲ ਨੇ ਭਰਤ ਤਖਤਾਨੀ ਦੇ ਨਾਲ ਵਿਆਹ ਕਰਵਾ ਲਿਆ ਸੀ । ਜਿਸ ਤੋਂ ਬਾਅਦ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਜਦੋਂ ਉਹ ਦੋ ਧੀਆਂ ਦੀ ਮਾਂ ਬਣ ਚੁੱਕੀ ਹੈ ਤਾਂ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਰਹੀ ਹੈ ।
image From instagram
ਹੋਰ ਪੜ੍ਹੋ : ਇੱਕ ਦਿਨ ਲਈ ਟਰਿੱਪ ‘ਤੇ ਗਈ ਈਸ਼ਾ ਦਿਓਲ, ਵੀਡੀਓ ਕੀਤਾ ਸਾਂਝਾ
ਕੁਝ ਸਮਾਂ ਪਹਿਲਾਂ ਹੀ ਉਹ ਇੱਕ ਫ਼ਿਲਮ ‘ਚ ਨਜਰ ਆਈ ਸੀ । ਇਸ ਤੋਂ ਇਲਾਵਾ ਉਹ ਆਪਣੇ ਮਾਂ ਬਨਣ ਦੇ ਐਕਸਪੀਰੀਅੰਸ ‘ਤੇ ਕਿਤਾਬ ਅੰਮਾ ਮੀਆਂ ਵੀ ਲਿਖ ਚੁੱਕੀ ਹੈ । ਇਸ ਕਿਤਾਬ ‘ਚ ਉਸ ਨੇ ਤਜਰਬੇ ਸਾਂਝੇ ਕੀਤੇ ਹਨ । ਉਸ ਦੀ ਨਿੱਜੀ ਜਿੰਦਗੀ ਦੀ ਗੱਲ ਕਰੀਏ ਤਾਂ ਉਹ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੈ ਅਤੇ ਉਸ ਦੀ ਇੱਕ ਛੋਟੀ ਭੈਣ ਅਹਾਨਾ ਦਿਓਲ ਵੀ ਹੈ ।
image From instagram
ਅਹਾਨਾ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੀ ਹੈ ਅਤੇ ਉਸ ਦਾ ਕਦੇ ਇੰਸਟਾਗ੍ਰਾਮ ਅਕਾਊਂਟ ਵੀ ਕਿਧਰੇ ਨਜਰ ਨਹੀਂ ਆਉਂਦਾ । ਹੇਮਾ ਮਾਲਿਨੀ ਅਤੇ ਧਰਮਿੰਦਰ ਨੇ ਲਵ ਮੈਰਿਜ ਕਰਵਾਈ ਸੀ । ਇਸ ਤੋਂ ਪਹਿਲਾਂ ਧਰਮਿੰਦਰ ਨੇ ਪ੍ਰਕਾਸ਼ ਕੌਰ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਉਨ੍ਹਾਂ ਦੇ ਚਾਰ ਬੱਚੇ ਹਨ, ਦੋ ਧੀਆਂ ਅਤੇ ਦੋ ਪੁੱਤਰ ।
View this post on Instagram