ਸ਼ੇਨ ਵਾਰਨ ਦੇ ਦੇਹਾਂਤ ਨਾਲ ਮਨੋਰੰਜਨ ਜਗਤ 'ਚ ਸੋਗ, ਕਈ ਬਾਲੀਵੁੱਡ ਸੈਲੇਬਸ ਨੇ ਦਿੱਤੀ ਸ਼ਰਧਾਂਜਲੀ

Reported by: PTC Punjabi Desk | Edited by: Pushp Raj  |  March 05th 2022 08:32 AM |  Updated: March 05th 2022 08:52 AM

ਸ਼ੇਨ ਵਾਰਨ ਦੇ ਦੇਹਾਂਤ ਨਾਲ ਮਨੋਰੰਜਨ ਜਗਤ 'ਚ ਸੋਗ, ਕਈ ਬਾਲੀਵੁੱਡ ਸੈਲੇਬਸ ਨੇ ਦਿੱਤੀ ਸ਼ਰਧਾਂਜਲੀ

ਕ੍ਰਿਕਟ ਜਗਤ ਦੇ ਮੰਨੇ-ਪ੍ਰਮੰਨੇ ਅਤੇ ਬਿਹਤਰੀਨ ਸਪਿਨਰਾਂ 'ਚੋਂ ਇੱਕ ਸ਼ੇਨ ਵਾਰਨੇ (Shane Warne )  ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਮਹਾਨ ਆਸਟ੍ਰੇਲੀਆਈ ਕ੍ਰਿਕਟਰ ਸ਼ੇਨ ਵਾਰਨ 52 ਸਾਲ ਦੇ ਸਨ ਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸ਼ੇਨ ਵਾਰਨ ਦੇ ਅਚਾਨਕ ਦੇਹਾਂਤ ਕਾਰਨ ਖੇਡ ਜਗਤ 'ਚ ਹੀ ਨਹੀਂ ਸਗੋਂ ਦੁਨੀਆ ਭਰ 'ਚ ਉਨ੍ਹਾਂ ਦੇ ਫੈਨਜ਼ ਬੇਹੱਦ ਦੁਖੀ ਹਨ। ਕਈ ਬਾਲੀਵੁੱਡ ਸੈਲੇਬਸ ਨੇ ਸ਼ੇਨ ਨੂੰ ਸ਼ਰਧਾਂਜਲੀ ਦਿੱਤੀ ਹੈ।

ਇਸ ਮਹਾਨ ਕ੍ਰਿਕਟਰ ਦੇ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਕਈ ਬਾਲੀਵੁੱਡ ਸੈਲੇਬਸ ਵੀ ਸਦਮੇ 'ਚ ਹਨ। ਅਜਿਹੇ 'ਚ ਮਨੋਰੰਜਨ ਜਗਤ ਦੇ ਵੱਖ-ਵੱਖ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਇਸ ਮਹਾਨ ਕ੍ਰਿਕਟਰ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਸ਼ਰਧਾਂਜਲੀ ਦੇ ਰਹੇ ਹਨ।

ਅਕਸ਼ੈ ਕੁਮਾਰ (Akshay Kumar)

ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਨੇ ਟਵੀਟ ਕਰਦੇ ਹੋਏ ਲਿਖਿਆ, ਸ਼ੇਨ ਵਾਰਨ ਦੇ ਅਚਾਨਕ ਦੇਹਾਂਤ ਦੀ ਖ਼ਬਰ ਸੁਣ ਕੇ ਨਿਸ਼ਬਦ ਹਾਂ। ਤੁਸੀਂ ਇਸ ਮਹਾਨ ਵਿਅਕਤੀ ਨੂੰ ਜਾਣੇ ਬਿਨਾਂ ਕ੍ਰਿਕਟਰ ਖੇਡ ਨਾਲ ਪਿਆਰ ਨਹੀਂ ਕਰ ਸਕਦੇ। ਇਹ ਦਿਲ ਨੂੰ ਦਰਦ ਦੇਣ ਵਾਲਾ, ਓਮ ਸ਼ਾਂਤੀ।

ਅਨਿਲ ਕਪੂਰ (Anil Kapoor)

ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਨੇ ਵੀ ਸ਼ੇਨ ਵਾਰਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, ਇਸ ਖ਼ਬਰ ਨੇ ਮੇਰੇ ਵਰਗੇ ਲੱਖਾਂ ਲੋਕਾਂ ਨੂੰ ਸਦਮੇ 'ਚ ਅਤੇ ਅਵਿਸ਼ਵਾਸ 'ਚ ਪਾ ਦਿੱਤਾ ਹੈ। ਉਹ ਬਹੁਤ ਜਲਦੀ ਚਲੇ ਗਏ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ, ਸਪਿਨ ਦੇ ਰਾਜਾ।

ਅਦਾਕਾਰਾ ਸ਼ਿਲਪਾ ਸ਼ੈੱਟੀ (SHILPA SHETTY KUNDRA)

ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਸ਼ੇਨ ਵਾਰਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, ''ਮਹਾਨ ਪੁਰਸ਼ ਜਿਊਂਦੇ ਹਨ।'' ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਦੇ ਨਾਲ ਦਿਲ ਦਾ ਇਮੋਜੀ ਵੀ ਪੋਸਟ ਕੀਤਾ ਹੈ। ਸ਼ੇਅਰ ਕੀਤੀ ਗਈ ਤਸਵੀਰ ਉਸ ਸਮੇਂ ਦੀ ਹੈ ਜਦੋਂ ਸ਼ਿਲਪਾ ਸ਼ੈੱਟੀ ਅਤੇ ਸ਼ੇਨ ਵਾਰਨ ਰਾਜਸਥਾਨ ਰਾਇਲਜ਼ ਵਿੱਚ ਆਪਣੇ ਠਹਿਰਨ ਦੌਰਾਨ ਇਕੱਠੇ ਕੰਮ ਕਰਦੇ ਸਨ।

ਹੋਰ ਪੜ੍ਹੋ : ਮਹਾਨ ਸਪਿਨਰ ਸ਼ੇਨ ਵਾਰਨ ਦਾ ਹੋਇਆ ਦੇਹਾਂਤ, ਕ੍ਰਿਕਟ ਜਗਤ ਦੇ ਸੈਲੇਬਸ ਨੇ ਦਿੱਤੀ ਸ਼ਰਧਾਂਜਲੀ

ਅਨੁਪਮ ਖੇਰ (Anupam Kher)

ਅਨੁਪਮ ਖੇਰ ਨੇ ਵੀ ਸ਼ੇਨ ਵਾਰਨ ਦੀ ਮੌਤ 'ਤੇ ਸ਼ਰਧਾਂਜਲੀ ਦਿੱਤੀ ਹੈ। ਅਭਿਨੇਤਾ ਨੇ ਟਵੀਟ ਕੀਤਾ, "ਸਭ ਤੋਂ ਮਹਾਨ ਸਪਿਨ ਗੇਂਦਬਾਜ਼ਾਂ ਵਿੱਚੋਂ ਇੱਕ ਸ਼ੇਨ ਵਾਰਨ ਦੇ ਅਚਾਨਕ ਦੇਹਾਂਤ ਬਾਰੇ ਸੁਣ ਕੇ ਹੈਰਾਨ ਅਤੇ ਦੁਖੀ ਹਾਂ। ਉਹ ਮੈਦਾਨ 'ਤੇ ਜਾਦੂਈ ਸੀ। ਮੈਨੂੰ ਉਸ ਨੂੰ ਲੰਡਨ ਦੇ ਇੱਕ ਹੋਟਲ ਦੀ ਲਾਬੀ ਵਿੱਚ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਉਹ ਸੱਚਮੁੱਚ ਆਸਾਨੀ ਨਾਲ ਹੱਸੇਗਾ. RIP, ਅਸੀਂ ਤੁਹਾਡੀ ਪ੍ਰਤਿਭਾ ਨੂੰ ਯਾਦ ਕਰਾਂਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network