ਹੁਣ ਐਕਸ਼ਨ ਸੀਨਸ ਕਰਦੇ ਨਜ਼ਰ ਆਉਣਗੇ ਇਮਰਾਨ ਹਾਸ਼ਮੀ, ਫਰਹਾਨ ਅਖ਼ਤਰ ਦੀ ਫਿਲਮ ਕੀਤੀ ਸਾਈਨ
Emraan Hashmi signed Farhan Akhtar's film: ਬਾਲੀਵੁੱਡ 'ਚ ਸੀਰੀਅਲ ਕਿੱਸਰ ਨਾਂਅ ਤੋਂ ਮਸ਼ਹੂਰ ਅਦਾਕਾਰ ਇਮਰਾਨ ਹਾਸ਼ਮੀ ਲੰਮੇਂ ਸਮੇਂ ਤੋਂ ਫਿਲਮੀ ਦੁਨੀਆਂ ਤੋਂ ਦੂਰ ਹਨ। ਹੁਣ ਇਮਰਾਨ ਜਲਦ ਹੀ ਮੁੜ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਕਿਉਂਕਿ ਇਮਰਾਨ ਹਾਸ਼ਮੀ ਨੇ ਫਰਹਾਨ ਅਖ਼ਤਰ ਦੀ ਅਗਲੀ ਫਿਲਮ ਸਾਈਨ ਕਰ ਲਈ ਹੈ। ਇਸ ਵਾਰ ਉਹ ਰੋਮੈਂਟਿਕ ਫਿਲਮਾਂ ਦੀ ਬਜਾਏ ਕੁਝ ਵੱਖਰਾ ਕਰਦੇ ਹੋਏ ਨਜ਼ਰ ਆਉਣਗੇ
image From instagram
ਇਮਰਾਨ ਹਾਸ਼ਮੀ ਨੇ ਆਪਣੇ ਕੰਮ ਦੇ ਪਲੇਟਫਾਰਮ ਪੈਟਰਨ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ। ਹੁਣ ਅਦਾਕਾਰ ਸੀਰੀਅਲ ਕਿਸਰ ਤੋਂ ਸਿੱਧੇ ਐਕਸ਼ਨ ਐਕਟਰ ਬਣ ਗਏ ਹਨ। ਹੁਣ ਅਭਿਨੇਤਾ ਬਾਰੇ ਖਬਰ ਆਈ ਹੈ ਕਿ ਉਹ ਜਲਦ ਹੀ ਫਰਹਾਨ ਅਖ਼ਤਰ ਦੀ ਨਵੀਂ ਫਿਲਮ ਵਿੱਚ ਵਿਖਾਈ ਦੇਣਗੇ। ਇਸ ਫਿਲਮ ਵਿੱਚ ਉਹ ਇੱਕ ਆਰਮੀ ਅਫਸਰ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।
ਇਮਰਾਨ ਪਹਿਲਾਂ ਹੀ ਯਸ਼ਰਾਜ ਫਿਲਮਜ਼ ਅਤੇ ਧਰਮਾ ਪ੍ਰੋਡਕਸ਼ਨ ਵਰਗੇ ਮਸ਼ਹੂਰ ਬੈਨਰਸ ਨਾਲ ਕੰਮ ਕਰ ਰਹੇ ਹਨ। ਹੁਣ ਫਰਹਾਨ ਅਖ਼ਤਰ ਅਤੇ ਰਿਤੇਸ਼ ਸਿਧਵਾਨੀ ਦੇ ਐਕਸਲ ਐਂਟਰਟੇਨਮੈਂਟ ਨਾਲ ਜੁੜ ਸਕਦੇ ਹਨ।
ਮੀਡੀਆ ਰਿਪੋਰਟਸ ਦੇ ਮੁਤਾਬਕ ਇਮਰਾਨ ਹਾਸ਼ਮੀ ਫਿਲਮ 'ਗ੍ਰਾਊਂਡ ਜ਼ੀਰੋ' 'ਚ ਭਾਰਤੀ ਫੌਜ ਦੇ ਅਧਿਕਾਰੀ ਦੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਪਰ ਅਦਾਕਾਰ ਅਤੇ ਨਿਰਮਾਤਾ ਵੱਲੋਂ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
image From instagram
ਮੀਡੀਆ ਰਿਪੋਰਟਸ ਮੁਤਾਬਕ ਇਸ ਐਕਸ਼ਨ ਅਤੇ ਸਟੰਟ ਨਾਲ ਭਰਪੂਰ ਫਿਲਮ 'ਚ ਇਮਰਾਨ ਹਾਸ਼ਮੀ ਇਕ ਖੌਫਨਾਕ ਮਿਸ਼ਨ 'ਤੇ ਜੰਗ ਲੜਦੇ ਨਜ਼ਰ ਆਉਣਗੇ। ਇਹ ਮਿਸ਼ਨ ਪਹਾੜੀ ਸਰਹੱਦੀ ਖੇਤਰ ਨਾਲ ਜੁੜਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫਿਲਮ ਲਈ ਨਿਰਦੇਸ਼ਕ ਦਾ ਨਾਂ ਫਾਈਨਲ ਹੋ ਗਿਆ ਹੈ।
ਫਿਲਮ ਦਾ ਨਿਰਮਾਣ ਫਰਹਾਨ ਅਖ਼ਤਰ ਦੇ ਪ੍ਰੋਡਕਸ਼ਨ ਹਾਊਸ ਐਕਸਲ ਐਂਟਰਟੇਨਮੈਂਟ ਵੱਲੋਂ ਕੀਤਾ ਜਾਵੇਗਾ। ਮਰਾਠੀ ਫਿਲਮ ਨਿਰਮਾਤਾ ਤੇਜਸ ਵਿਜੇ ਨੂੰ ਫਿਲਮ ਲਈ ਨਿਰਦੇਸ਼ਕ ਚੁਣਿਆ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਫਰਹਾਨ ਅਖ਼ਤਰ ਅਤੇ ਇਮਰਾਨ ਹਾਸ਼ਮੀ ਕਿਸੇ ਫਿਲਮ ਵਿੱਚ ਇੱਕਠੇ ਕੰਮ ਕਰਦੇ ਨਜ਼ਰ ਆਉਣਗੇ।
image From instagram
ਹੋਰ ਪੜ੍ਹੋ: ਰਣਵੀਰ ਸਿੰਘ ਦੇ ਬੋਲਡ ਫੋਟੋਸ਼ੂਟ 'ਤੇ ਪਤਨੀ ਦੀਪਿਕਾ ਪਾਦੂਕੋਣ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਮਰਾਨ ਹਾਸ਼ਮੀ ਪਿਛਲੇ ਲੰਮੇਂ ਸਮੇਂ ਤੋਂ ਆਪਣੇ ਨਿੱਜੀ ਕਾਰਨਾਂ ਦੇ ਚੱਲਦੇ ਫਿਲਮਾਂ ਤੋਂ ਦੂਰ ਸਨ, ਪਰ ਉਹ ਸਲਮਾਨ ਖਾਨ ਦੀ ਫਿਲਮ ਟਾਈਗਰ -3 ਨਾਲ ਮੁੜ ਵਾਪਸੀ ਕਰ ਰਹੇ ਹਨ। ਇਸ ਫਿਲਮ ਵਿੱਚ ਇਮਰਾਨ ਸਲਮਾਨ ਖਾਨ ਦੇ ਓਪੋਜ਼ਿਟ ਵਿਲੇਨ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਮਰਾਨ ਪਹਿਲੀ ਵਾਰ ਅਕਸ਼ੈ ਕੁਮਾਰ ਨਾਲ ਫਿਲਮ ਸੈਲਫੀ 'ਚ ਨਜ਼ਰ ਆਉਣਗੇ। ਇਹ ਫਿਲਮ ਫਰਵਰੀ 2023 'ਚ ਰਿਲੀਜ਼ ਹੋਵੇਗੀ।