ਜੰਮੂ-ਕਸ਼ਮੀਰ 'ਚ ਇਮਰਾਨ ਹਾਸ਼ਮੀ 'ਤੇ ਹੋਇਆ ਜਾਨਲੇਵਾ ਹਮਲਾ, ਸ਼ੂਟਿੰਗ ਕਰ ਘੁੰਮਣ ਨਿਕਲੇ ਅਦਾਕਾਰ 'ਤੇ ਹੋਈ ਪੱਥਰਬਾਜ਼ੀ

Reported by: PTC Punjabi Desk | Edited by: Pushp Raj  |  September 20th 2022 10:31 AM |  Updated: September 20th 2022 11:35 AM

ਜੰਮੂ-ਕਸ਼ਮੀਰ 'ਚ ਇਮਰਾਨ ਹਾਸ਼ਮੀ 'ਤੇ ਹੋਇਆ ਜਾਨਲੇਵਾ ਹਮਲਾ, ਸ਼ੂਟਿੰਗ ਕਰ ਘੁੰਮਣ ਨਿਕਲੇ ਅਦਾਕਾਰ 'ਤੇ ਹੋਈ ਪੱਥਰਬਾਜ਼ੀ

Stone pelting on Emraan Hashmi : ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਜੰਮੂ ਵਿੱਚ ਹਨ। ਇਥੇ ਉਹ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਹਾਲ ਹੀ ਵਿੱਚ ਇਮਰਾਨ ਹਾਸ਼ਮੀ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਉੱਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ ਹੈ।

Image Source : Instagram

ਮੀਡੀਆ ਰਿਪੋਰਟਸ ਦੇ ਮੁਤਾਬਕ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਸ਼ੂਟਿੰਗ ਕਰਨ ਗਏ ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ 'ਤੇ ਕੁਝ ਸ਼ਰਾਰਤੀ ਅਨਸਰਾਂ ਨੇ ਪੱਥਰ ਸੁੱਟੇ। ਦੱਸਿਆ ਗਿਆ ਹੈ ਕਿ ਇਮਰਾਨ ਹਾਸ਼ਮੀ ਫ਼ਿਲਮ ਦੀ ਸ਼ੂਟਿੰਗ ਖ਼ਤਮ ਕਰਕੇ ਪਹਿਲਗਾਮ ਦੇ ਮੇਨ ਬਾਜ਼ਾਰ 'ਚ ਸੈਰ ਕਰਨ ਲਈ ਨਿਕਲੇ ਸਨ। ਇਸ ਦੌਰਾਨ ਉਥੇ ਮੌਜੂਦ ਕੁਝ ਅਣਪਛਾਤੇ ਲੋਕਾਂ ਨੇ ਅਚਾਨਕ ਉਨ੍ਹਾਂ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ।

Image Source : Instagram

ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਪੱਥਰਬਾਜ਼ੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਧਾਰਾ 147, 148, 370, 336, 323 ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਮਰਾਨ ਹਾਸ਼ਮੀ ਪੂਰੀ ਤਰ੍ਹਾਂ ਠੀਕ ਹਨ ਪਰ ਅਜੇ ਤੱਕ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Image Source : Instagram

ਹੋਰ ਪੜ੍ਹੋ:ਕੀ ਫਰਹਾਨ ਅਖ਼ਤਰ ਦੀ ਫ਼ਿਲਮ 'Don 3' 'ਚ ਇੱਕਠੇ ਨਜ਼ਰ ਆਉਣਗੇ ਰਣਵੀਰ ਸਿੰਘ, ਅਮਿਤਾਭ ਬੱਚਨ ਅਤੇ ਸ਼ਾਹਰੁਖ ਖ਼ਾਨ ?

ਦੱਸ ਦਈਏ ਕਿ ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਕਸ਼ਮੀਰ 'ਚ ਆਪਣੀ ਆਉਣ ਵਾਲੀ ਫਿਲਮ 'ਗ੍ਰਾਊਂਡ ਜ਼ੀਰੋ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਹ ਫ਼ਿਲਮ ਤੇਜਸ ਵਿਜੇ ਦਿਓਸਕਰ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਇਸ ਫ਼ਿਲਮ ਵਿੱਚ ਇਮਰਾਨ ਹਾਸ਼ਮੀ ਇੱਕ ਫੌਜੀ ਅਫ਼ਸਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਪਹਿਲਗਾਮ ਤੋਂ ਪਹਿਲਾਂ ਇਸ ਫ਼ਿਲਮ ਦੀ ਸ਼ੂਟਿੰਗ ਸ਼੍ਰੀਨਗਰ 'ਚ ਹੋਈ ਸੀ। ਇਮਰਾਨ ਹਾਸ਼ਮੀ 14 ਦਿਨਾਂ ਤੋਂ ਸ਼੍ਰੀਨਗਰ 'ਚ ਸਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network