Emergency First Look: ਇੰਦਰਾ ਗਾਂਧੀ ਦੇ ਲੁੱਕ 'ਚ ਕੰਗਨਾ ਰਣੌਤ ਨੂੰ ਪਹਿਚਾਨਣਾ ਹੋਇਆ ਮੁਸ਼ਕਿਲ, ਪ੍ਰਸ਼ੰਸਕ ਕਮੈਂਟ ਕਰਕੇ ਕਰ ਰਹੇ ਨੇ ਤਾਰੀਫ

Reported by: PTC Punjabi Desk | Edited by: Lajwinder kaur  |  July 14th 2022 12:56 PM |  Updated: July 14th 2022 12:56 PM

Emergency First Look: ਇੰਦਰਾ ਗਾਂਧੀ ਦੇ ਲੁੱਕ 'ਚ ਕੰਗਨਾ ਰਣੌਤ ਨੂੰ ਪਹਿਚਾਨਣਾ ਹੋਇਆ ਮੁਸ਼ਕਿਲ, ਪ੍ਰਸ਼ੰਸਕ ਕਮੈਂਟ ਕਰਕੇ ਕਰ ਰਹੇ ਨੇ ਤਾਰੀਫ

Kangana Ranaut Emergency first Look: ਬਾਲੀਵੁੱਡ ਦੀ ਕੁਵੀਨ ਯਾਨੀਕਿ ਕੰਗਨਾ ਰਣੌਤ ਜੋ ਕਿ ਆਪਣੇ ਕਿਰਦਾਰਾਂ ਕਰਕੇ ਹਮੇਸ਼ਾ ਚਰਚਾ ਚ ਰਹਿੰਦੀ ਹੈ। ਜੀ ਹਾਂ ਉਨ੍ਹਾਂ ਦੀ ਇੰਦਰਾ ਗਾਂਧੀ ਦੇ ਰੂਪ ਵਿੱਚ ਨਜ਼ਰ ਆਉਣ ਵਾਲੀ ਫ਼ਿਲਮ Emergency ਦਾ ਫਰਸਟ ਲੁੱਕ ਅਤੇ ਇੱਕ ਛੋਟਾ ਜਿਹਾ ਟੀਜ਼ਰ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦੇ ਇਸ ਕਿਰਦਾਰ ਲਈ ਬਹੁਤ ਮਿਹਨਤ ਕੀਤੀ ਹੈ।

ਹੋਰ ਪੜ੍ਹੋ :ਰਣਬੀਰ ਕਪੂਰ ਤੇ ਨੀਤੂ ਕਪੂਰ ਨੇ ਇਕੱਠੇ ਡਾਂਸ ਕੀਤਾ, ਮਾਂ-ਪੁੱਤ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆਇਆ ਖੂਬ ਪਸੰਦ

ਲੰਬੇ ਸਮੇਂ ਤੋਂ ਕੰਗਨਾ ਦੀ ਫਿਲਮ 'ਐਮਰਜੈਂਸੀ' ਦਾ ਇੰਤਜ਼ਾਰ ਹੈ, ਜਿਸ 'ਚ ਉਹ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਹੁਣ ਇਸ ਫਿਲਮ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਹਾਲ ਹੀ 'ਚ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦੀ ਆਪਣੀ ਪਹਿਲੀ ਲੁੱਕ ਸ਼ੇਅਰ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਦਾ ਕੈਪਸ਼ਨ ਹੈ- 'ਪ੍ਰੇਜ਼ੇਂਟਿੰਗ ‘Her’who was called ‘Sir’’।

ਤੁਹਾਨੂੰ ਦੱਸ ਦੇਈਏ ਕਿ ਕੰਗਨਾ ਨੇ ਹਾਲ ਹੀ 'ਚ ਆਪਣੀ ਫਿਲਮ 'ਐਮਰਜੈਂਸੀ' ਦਾ ਪਹਿਲਾ ਲੁੱਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਹੁਣ ਪ੍ਰਸ਼ੰਸਕ ਉਸ ਦੇ ਲੁੱਕ ਅਤੇ ਕੰਮ ਦੀ ਖੂਬ ਤਾਰੀਫ ਕਰ ਰਹੇ ਹਨ। ਕੰਗਨਾ ਦੀ ਪੋਸਟ ਨੂੰ ਹੁਣ ਤੱਕ ਵੱਡੀ ਗਣਿਤੀ ‘ਚ ਲਾਈਕਸ ਆ ਚੁੱਕੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਕਮੈਂਟਸ ਰਾਹੀਂ ਅਦਾਕਾਰਾ ਦੀ ਖੂਬ ਤਾਰੀਫ ਕਰ ਰਹੇ ਹਨ।

ਯੂਟਿਊਬ 'ਤੇ 1.21 ਸੈਕਿੰਡ ਦੀ ਪਹਿਲੀ ਝਲਕ 'ਚ ਕੰਗਨਾ ਰਣੌਤ ਇੰਦਰਾ ਗਾਂਧੀ ਦੇ ਗੈਟਅੱਪ 'ਚ ਡਾਇਲਾਗ ਬੋਲਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਲੁੱਕ ਦੀ ਕਾਫੀ ਤਾਰੀਫ ਹੋ ਰਹੀ ਹੈ। ਇਹ ਫਿਲਮ 2023 ਵਿੱਚ ਰਿਲੀਜ਼ ਹੋਵੇਗੀ। ਫਿਲਮ ਸਿਆਸੀ ਡਰਾਮਾ ਹੈ। ਇਸ ਵਿੱਚ ਕੰਗਨਾ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵਿੱਚ ਹੈ। ਫਿਲਮ ਵਿੱਚ ਐਮਰਜੈਂਸੀ ਦਾ ਸਮਾਂ ਦਿਖਾਇਆ ਗਿਆ ਹੈ।

ਟੀਜ਼ਰ ਦੀ ਸ਼ੁਰੂਆਤ ਇੱਕ ਫ਼ੋਨ ਕਾਲ ਨਾਲ ਹੁੰਦੀ ਹੈ। ਕੰਗਨਾ ਨੂੰ ਪਿੱਛੇ ਤੋਂ ਦਿਖਾਇਆ ਗਿਆ ਹੈ। ਇੱਕ ਵਿਅਕਤੀ ਨੇ ਕੰਗਣਾ ਨੂੰ ਪੁੱਛਿਆ, ਜਦੋਂ ਰਾਸ਼ਟਰਪਤੀ ਨਿਕਸਨ ਫੋਨ ਲਾਈਨ 'ਤੇ ਆਉਂਦੇ ਹਨ, ਕੀ ਉਹ ਤੁਹਾਨੂੰ ਮੈਡਮ ਕਹਿ ਕੇ ਸੰਬੋਧਨ ਕਰ ਸਕਦੇ ਹਨ। ਇਸ 'ਤੇ ਕੰਗਨਾ ਨੇ ਜਵਾਬ ਦਿੱਤਾ, ਠੀਕ ਹੈ, ਇਕ ਮਿੰਟ, ਅਮਰੀਕਾ ਦੇ ਰਾਸ਼ਟਰਪਤੀ ਨੂੰ ਕਹੋ ਕਿ ਮੇਰੇ ਦਫਤਰ ਵਿਚ ਹਰ ਕੋਈ ਸਰ ਕਹਿੰਦੇ ਨੇ, ਮੈਡਮ ਨਹੀਂ। ਕੰਗਨਾ ਦੇ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਮਿਲ ਰਹੀ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network