ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰਦੀ ਕਰਦੀ ਰੋਣ ਲੱਗ ਪਈ ਬਜ਼ੁਰਗ ਮਾਤਾ, ਵੀਡੀਓ ਮੋਨਿਕਾ ਗਿੱਲ ਨੇ ਕੀਤਾ ਸਾਂਝਾ
ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ । ਖੇਤੀ ਕਾਨੂੰਨਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਹਰ ਕੋਈ ਸਮਰਥਨ ਕਰ ਰਿਹਾ ਹੈ । ਪੰਜਾਬੀ ਇੰਡਸਟਰੀ ਵੱਲੋਂ ਵੀ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ।
Image From Harf Cheema’s Instagram
ਹੋਰ ਪੜ੍ਹੋ : ਫਤਿਹਵੀਰ ਦੇ ਘਰ ਪਰਤੀਆਂ ਖੁਸ਼ੀਆਂ, ਛੋਟੇ ਭਰਾ ਨੇ ਲਿਆ ਜਨਮ, ਵੀਤ ਬਲਜੀਤ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ
Image From Harf Cheema’s Instagram
ਪੰਜਾਬੀ ਕਲਾਕਾਰ ਧਰਨੇ ‘ਚ ਲਗਾਤਾਰ ਬੈਠੇ ਹੋਏ ਹਨ । ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਵੱਖੋ ਵੱਖ ਰੰਗ ਵੇਖਣ ਨੂੰ ਮਿਲ ਰਹੇ ਹਨ । ਹੁਣ ਇੱਕ ਬਜ਼ੁਰਗ ਕਿਸਾਨ ਮਾਤਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਨੂੰ ਅਦਾਕਾਰਾ ਮੋਨਿਕਾ ਗਿੱਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮਾਤਾ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਇਸ ਕਾਲੇ ਕਾਨੂੰਨ ਦੀ ਸਾਨੂੰ ਕੋਈ ਲੋੜ ਨਹੀਂ।‘ਰੋਵੇ ਤੇਰੀ ਮਾਂ, ਵੇ ਰੱਦ ਕਰ ਦੇ ਇਸ ਕਾਨੂੰਨ ਨੂੰ, ਵੇ ਸਾਨੂੰ ਨੀ ਲੋੜ ਇਸ ਕਾਨੂੰਨ ਦੀ।
Image From Monica Gill’s Instagram
ਇਹ ਕਹਿੰਦੀ ਕਹਿੰਦੀ ਮਾਤਾ ਦੀਆਂ ਅੱਖਾਂ ‘ਚ ਅੱਥਰੂ ਵਹਿ ਪੈਂਦੇ ਹਨ । ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਧਰਨਾ ਦੇ ਰਹੇ ਹਨ, ਪਰ ਕਿਸਾਨਾਂ ਦੀਆਂ ਮੰਗਾਂ ‘ਤੇ ਹਾਲੇ ਤੱਕ ਕੋਈ ਵੀ ਵਿਚਾਰ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਹੈ।
View this post on Instagram