ਸੋਲਰ ਊਰਜਾ ਨਾਲ ਇਸ ਸਾਧ ਦਾ ਜੁਗਾੜ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ, ਸੋਸ਼ਲ ਮੀਡੀਆ ਉੱਤੇ ਚਰਚਾ ‘ਚ ਬਣਿਆ ਇਹ ਵੀਡੀਓ
Sadhu’s portable solar-powered fan keeps him cool: ਗਰਮੀਆਂ ਦੇ ਮੌਸਮ ‘ਚ ਲੋਕ ਧੁੱਪ ਅਤੇ ਪਸੀਨੇ ਤੋਂ ਤੰਗ ਆ ਜਾਂਦੇ ਹਨ। ਖਾਸ ਤੌਰ 'ਤੇ ਜੇਕਰ ਤੁਹਾਨੂੰ ਸੜਕ 'ਤੇ ਪੈਦਲ ਚੱਲਣਾ ਪਵੇ ਤਾਂ ਇਹ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਮੁਸੀਬਤ ਤੋਂ ਬਚਣ ਲਈ ਇੱਕ ਸੰਨਿਆਸੀ ਸਾਧੂ ਨੇ ਅਨੋਖਾ ਜੁਗਾੜ ਬਣਾਇਆ ਹੈ। ਇਸ ਜੁਗਾੜ ਕਾਰਨ ਉਸ ਦੇ ਚਿਹਰੇ 'ਤੇ ਧੁੱਪ ਬਹੁਤ ਘੱਟ ਮਾਤਰਾ 'ਚ ਪੈਂਦੀ ਹੈ ਅਤੇ ਹਵਾ ਵੀ ਮਿਲਦੀ ਰਹਿੰਦੀ ਹੈ। ਇਸ ਬਜ਼ੁਰਗ ਸਾਧੂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਪਹਿਲੀ ਵਾਰ ਬੇਟੇ ਆਰੀਅਨ ਦੀ ਗ੍ਰਿਫਤਾਰੀ 'ਤੇ ਬੋਲੀ ਮਾਂ ਗੌਰੀ ਖ਼ਾਨ, ਦੱਸਿਆ ਉਸ ਸਮੇਂ ਪਰਿਵਾਰ ਅਤੇ ਸ਼ਾਹਰੁਖ ਖ਼ਾਨ ਦੀ ਕੀ ਸੀ ਹਾਲਤ
image source twitter
ਇਸ ਵੀਡੀਓ ਨੂੰ ਟਵਿੱਟਰ ਉੱਤੇ ਧਰਮਿੰਦਰ ਰਾਜਪੂਤ ਨਾਮ ਦੇ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਹੈ। ਵੀਡੀਓ ਦੇ ਨਾਲ ਟਵੀਟ 'ਚ ਧਰਮਿੰਦਰ ਨੇ ਲਿਖਿਆ ਹੈ- 'ਦੇਖ ਰਹੇ ਹੋ ਬਿਨੋਦ ਸੋਲਰ ਊਰਜਾ ਦੀ ਸਹੀ ਵਰਤੋਂ ਦੇਖ ਰਹੇ ਹੋ...ਕਿਵੇਂ ਬਾਬਾ ਜੀ ਆਪਣੇ ਸਿਰ 'ਤੇ ਸੋਲਰ ਪਲੇਟ ਅਤੇ ਪੱਖਾ ਲਗਾ ਕੇ ਸੂਰਜ ਦੀ ਗਰਮੀ ਤੋਂ ਬਚਾਅ ਅਤੇ ਠੰਡੀ ਹਵਾ ਦਾ ਆਨੰਦ ਲੈ ਰਹੇ ਹਨ’।
image source twitter
ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਾਧੂ ਬਾਬੇ ਨੇ ਆਪਣੇ ਸਿਰ 'ਤੇ ਪੱਖਾ ਲਗਾਇਆ ਹੋਇਆ ਹੈ ਤੇ ਉਹ ਤੁਰਦਾ ਨਜ਼ਰ ਆ ਰਿਹਾ ਹੈ। ਇਸ ਪੱਖੇ ਦੀ ਦਿਸ਼ਾ ਉਸ ਦੇ ਚਿਹਰੇ ਵੱਲ ਹੈ, ਜਦੋਂ ਕਿ ਪਿਛਲੇ ਪਾਸੇ ਸੋਲਰ ਪੈਨਲ ਲਗਾਇਆ ਗਿਆ ਹੈ। ਜਦੋਂ ਵੀਡੀਓ ਬਣਾਉਣ ਵਾਲੇ ਨੇ ਉਸ ਤੋਂ ਪੁੱਛਿਆ ਕਿ ਇਹ ਸਿਸਟਮ ਕਿਸ ਲਈ ਬਣਿਆ ਹੈ ਤਾਂ ਉਹ ਦੱਸਦਾ ਹੈ ਕਿ ਇਹ ਗਰਮੀ ਤੋਂ ਬਚਣ ਲਈ ਬਣਾਇਆ ਗਿਆ ਹੈ। ਉਹ ਅੱਗੇ ਦੱਸਦਾ ਹੈ ਕਿ ਸੂਰਜ ਜਿੰਨਾ ਤੇਜ਼ ਹੋਵੇਗਾ, ਇਹ ਪੱਖਾ ਓਨੀ ਹੀ ਤੇਜ਼ੀ ਨਾਲ ਚੱਲੇਗਾ।
image source twitter
ਵੀਡੀਓ ਦੇਖ ਕੇ ਸਮਝ ਆ ਰਿਹਾ ਹੈ ਕਿ ਸਾਧੂ ਨੇ ਦੇਸੀ ਜੁਗਾੜ ਨਾਲ ਇਸ ਫੈਨ ਨੂੰ ਆਪਣਾ ਬਣਾਇਆ ਹੈ। ਇਹ ਸਾਰੇ ਸਿਸਟਮ ਸਾਧੂ ਨੇ ਪੀਲੇ ਰੰਗ ਦਾ ਹੈਲਮੇਟ ਉੱਤੇ ਫਿੱਟ ਕੀਤਾ ਹੈ ਜਿਸ ਨੂੰ ਸਾਧੂ ਬਾਬੇ ਨੇ ਸਿਰ ਉੱਤੇ ਪਾਇਆ ਹੋਇਆ ਹੈ। ਇਸ ਤਰ੍ਹਾਂ ਤੇਜ਼ ਧੁੱਪ ਵਿਚ ਵੀ ਉਨ੍ਹਾਂ ਨੂੰ ਗਰਮੀ ਅਤੇ ਪਸੀਨੇ ਦੀ ਸਮੱਸਿਆ ਨਹੀਂ ਹੁੰਦੀ। ਇਹ ਵੀਡੀਓ ਦੇਖਕੇ ਯੂਜ਼ਰ ਕਮੈਂਟ ਕਰਕੇ ਸਾਧੂ ਬਾਬੇ ਦੀ ਇਸ ਜੁਗਾੜ ਦੀ ਤਾਰੀਫ ਕਰ ਰਹੇ ਹਨ।
देख रहे हो बिनोद सोलर एनर्जी का सही प्रयोग
सर पे सोलर प्लेट और पंखा लगा के ये बाबा जी कैसे धूप में ठंढी हवा का आनंद ले रहे है ! pic.twitter.com/oIvsthC4JS
— Dharmendra Rajpoot (@dharmendra_lmp) September 20, 2022