ਏਕਤਾ ਕਪੂਰ ਤੇ ਸ਼ੋਭਾ ਕਪੂਰ ਨੇ ਛੱਡਿਆ ਆਲਟ ਬਾਲਾਜੀ ਐਪ, ਹੁਣ ਇਹ ਸ਼ਖਸ ਸੰਭਾਲੇਗਾ ਜ਼ਿੰਮੇਵਾਰੀ

Reported by: PTC Punjabi Desk | Edited by: Shaminder  |  February 10th 2023 04:06 PM |  Updated: February 10th 2023 04:26 PM

ਏਕਤਾ ਕਪੂਰ ਤੇ ਸ਼ੋਭਾ ਕਪੂਰ ਨੇ ਛੱਡਿਆ ਆਲਟ ਬਾਲਾਜੀ ਐਪ, ਹੁਣ ਇਹ ਸ਼ਖਸ ਸੰਭਾਲੇਗਾ ਜ਼ਿੰਮੇਵਾਰੀ

ਆਪਣੇ ਕਈ ਪ੍ਰਸਿੱਧ ਸ਼ੋਅ ਦੇ ਲਈ ਜਾਣੀ ਜਾਂਦੀ ਏਕਤਾ ਕਪੂਰ (Ekta Kapoor) ਨੇ ਹੁਣ ਸੋਸ਼ਲ ਮੀਡੀਆ ‘ਤੇ ਵੱਡੀ ਅਨਾਊਂਸਮੈਂਟ ਕੀਤੀ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਮਾਂ ਸ਼ੋਭਾ ਕਪੂਰ (Shobha Kapoor) ਨੇ ਓਟੀਟੀ ਕੰਪਨੀ ਆਲਟ ਬਾਲਾ (ALT Bala JI) ਜੀ ਦੇ ਮੁੱਖ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਜਿਉਂ ਹੀ ਏਕਤਾ ਕਪੂਰ ਨੇ ਇਸ ਖ਼ਬਰ ਦਾ ਐਲਾਨ ਕੀਤਾ ਤਾਂ ਫੈਨਸ ਵੀ ਪ੍ਰੇਸ਼ਾਨ ਹੋ ਗਏ ।ਟੀਵੀ ਇੰਡਸਟਰੀ ਦੀ ਕੁਵੀਨ ਆਖੀ ਜਾਣ ਵਾਲੀ ਏਕਤਾ ਕਪੂਰ ਨੇ ਅੱਜ ਹੀ ਇੱਕ ਪ੍ਰੈੱਸ ਨੋਟ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਹੈ ।

Ekta Kapoor,, Image Source : Instagram

ਹੋਰ ਪੜ੍ਹੋ : ਇਸਲਾਮ ‘ਤੇ ਬਿਆਨ ਦੇ ਕੇ ਬੁਰੀ ਫਸੀ ਉਰਫੀ ਜਾਵੇਦ, ਟਰੋਲ ਹੋਣ ਤੋਂ ਬਾਅਦ ਕਿਹਾ ‘ਮੈਂ ਹਾਂ ਨਾਸਤਿਕ’

ਵਿਵੇਕ ਕੋਕਾ ਸੰਭਾਲਣਗੇ ਜ਼ਿੰਮੇਵਾਰੀ

ਏਕਤਾ ਕਪੂਰ ਨੇ ਦੱਸਿਆ ਕਿ ਹੁਣ ਵਿਵੇਕ ਕੋਕਾ ਆਲਟ ਬਾਲਾ ਜੀ ਦੇ ਨਵੇਂ ਚੀਫ ਬਿਜਨੇਸ ਅਫਸਰ ਦੇ ਰੂਪ ‘ਚ ਕੰਮ ਕਰਨਗੇ । ਦੱਸ ਦਈਏ ਕਿ ਇਸ ੳੈਪ ‘ਚ ਜ਼ਿਆਦਾਤਰ ਇਰਾਟਿਕ ਦਿਖਾਇਆ ਜਾਂਦਾ ਸੀ । ਜਿਸ ਕਾਰਨ ਕਈ ਵਾਰ ਏਕਤਾ ਕਪੂਰ ਨੂੰ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ ।

Ekta Kapoor,,. Image Source : Instagram

ਹੋਰ ਪੜ੍ਹੋ :  ਕੁੜੀਆਂ ਨਾਲ ਹੁੰਦੇ ਧੱਕੇ ਨੂੰ ਬਿਆਨ ਕਰਦਾ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’ ਦਾ ਟ੍ਰੇਲਰ ਰਿਲੀਜ਼

ਇਸੇ ਐਪ ‘ਤੇ ਕੰਗਨਾ ਰਣੌਤ ਨੇ ‘ਲਾਕ ਅੱਪ’ ਸ਼ੋਅ ਵੀ ਹੋਸਟ ਕੀਤਾ ਸੀ । ਸ਼ਾਇਦ ਇਹੀ ਕਾਰਨ ਹੈ ਕਿ ਇਸ ਅਨਾਊਂਸਮੈਂਟ ਤੋਂ ਬਾਅਦ ਫੈਨਸ ਵੀ ਪ੍ਰੇਸ਼ਾਨ ਹੋ ਗਏ ਹਨ ਕਿ ਹੁਣ ਇਸ ‘ਚ ਕੀ-ਕੀ ਬਦਲਾਅ ਆਉਣਗੇ ।

ਏਕਤਾ ਕਪੂਰ ਨੇ ਸਾਂਝੀ ਕੀਤੀ ਪ੍ਰੈੱਸ ਰਿਲੀਜ਼

ਏਕਤਾ ਕਪੂਰ ਨੇ ਇਸ ਅਨਾਊਂਸਮੈਂਟ ਦੇ ਨਾਲ ਹੀ ਇੱਕ ਪ੍ਰੈੱਸ ਰਿਲੀਜ਼ ਨੂੰ ਵੀ ਸਾਂਝਾ ਕੀਤਾ ਹੈ । ਇਸ ‘ਚ ਲਿਖਿਆ ਹੈ ਕਿ ‘ਆਲਟ ਬਾਲਾ ਜੀ ਦੇ ਨਵੇਂ ਚੀਫ ਬਿਜਨੇਸ ਆਫ਼ਿਸ ਦੀ ਅਨਾਊਂਸਮੈਂਟ ਕਰਦਾ ਹੈ । ਕਿਉਂਕਿ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ।

ALT Bala Ji image Source : Instagram

ਇਸ ‘ਚ ਲਿਖਿਆ ਗਿਆ ਹੈ ਕਿ ‘ਆਲਟ ਬਾਲਾ ਜੀ’ ਭਾਰਤ ਦੇ ਪ੍ਰਮੁੱਖ ਡਿਜੀਟਲ ਐਂਟਰਟੇਨਮੈਂਟ ਪਲੈਟਫਾਰਮਸ ਵਿੱਚੋਂ ਇੱਕ ਹੈ । ਇਸ ਨੇ ਅੱਜ ਅਧਿਕਾਰਕ ਤੌਰ ‘ਤੇ ਐਲਾਨ ਕੀਤਾ ਹੈ ਕਿ ਏਕਤਾ ਆਰ ਕਪੂਰ ਅਤੇ ਸ਼ੋਭਾ ਕਪੂਰ ਨੇ ਕੰਪਨੀ ਦੇ ਪ੍ਰਮੁੱਖ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ’।

 

View this post on Instagram

 

A post shared by EktaaRkapoor (@ektarkapoor)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network