ਰੋਜ਼ਾਨਾ ਡਰਾਈ ਫਰੂਟਸ ਖਾਣ ਨਾਲ ਇਹ ਬਿਮਾਰੀਆਂ ਰਹਿਣਗੀਆਂ ਦੂਰ
ਤੰਦਰੁਸਤ ਰਹਿਣ ਲਈ ਅਸੀਂ ਕਈ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ । ਅੱਜ ਅਸੀਂ ਤੁਹਾਨੂੰ ਡ੍ਰਾਈ ਫਰੂਟਸ ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਡਰਾਈ ਫਰੂਟਸ ‘ਚ ਸੁੱਕੇ ਮੇਵੇ ਆਉਂਦੇ ਹਨ ।ਜਿਸ ‘ਚ ਬਦਾਮ, ਅਖਰੋਟ, ਕਾਜੂ ਅਤੇ ਕਿਸ਼ਮਿਸ਼ ਆਉਂਦੀ ਹੈ । ਬਦਾਮ ਖਾਣ ਦੇ ਨਾਲ ਜਿੱਥੇ ਤੁਸੀਂ ਤੇਜ਼ ਦਿਮਾਗ ਪਾ ਸਕਦੇ ਹੋ, ਉੱਥੇ ਹੀ ਇਹ ਵਜ਼ਨ ਘਟਾਉਣ ‘ਚ ਵੀ ਮਦਦਗਾਰ ਸਾਬਿਤ ਹੁੰਦੇ ਹਨ ।
ਹੋਰ ਪੜ੍ਹੋ : ਅਜਵਾਇਨ ਦੀ ਵਰਤੋਂ ਨਾਲ ਘਟਾਇਆ ਜਾ ਸਕਦਾ ਹੈ ਮੋਟਾਪਾ
ਤੰਦਰੁਸਤ ਸਰੀਰ ਅਤੇ ਤੇਜ਼ ਦਿਮਾਰ ਹਾਸਲ ਕਰਨ ਲਈ ਤੁਹਾਨੂੰ ਹਰ ਰੋਜ਼ ਇੱਕ ਮੁੱਠੀ ਭਰ ਡ੍ਰਾਈ ਫਰੂਟ ਖਾਣੇ ਚਾਹੀਦੇ ਹਨ।
ਰੋਜ਼ਾਨਾ ਮੁੱਠੀ ਭਰ ਡਰਾਈ ਫਰੂਟ ਖਾਣ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਰੋਜ਼ ਬਦਾਮ ਖਾਦੇ ਹਨ ਉਨ੍ਹਾਂ 'ਚ ਤੰਬਾਕੂਨੋਸ਼ੀ ਦੀ ਆਦਤ ਘੱਟ ਹੁੰਦੀ ਹੈ। ਡ੍ਰਾਈਫ੍ਰੂਟਸ ਵਿਚ ਪ੍ਰੋਟੀਨ, ਚਰਬੀ, ਫਾਈਬਰ, ਵਿਟਾਮਿਨ, ਖਣਿਜ ਅਤੇ ਐਂਟੀ ਆਕਸੀਡੈਂਟ ਤੱਤ ਹੁੰਦੇ ਹਨ ਜੋ ਦਿਲ ਅਤੇ ਸਾਹ ਦੀਆਂ ਬਿਮਾਰੀਆਂ ਨੂੰ ਠੀਕ ਕਰਦੇ ਹਨ। ਜੋ ਲੋਕ ਡ੍ਰਾਈਫ੍ਰੂਟਸ ਖਾਂਦੇ ਹਨ ਉਨ੍ਹਾਂ ਵਿੱਚ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਮੌਤ ਦਾ ਖ਼ਤਰਾ ਘੱਟ ਹੁੰਦਾ ਹੈ।