ਇਮਿਊਨਿਟੀ ਵਧਾਉਣ ਦੇ ਲਈ ਇਨ੍ਹਾਂ ਫ਼ਲਾਂ ਦਾ ਕਰੋ ਸੇਵਨ
ਕੋੋਰੋਨਾ ਨਾਲ ਪੀੜਤ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਇਸ ਬੀਮਾਰੀ ਦੇ ਨਾਲ ਨਜਿੱਠਣ ਦੇ ਲਈ ਜਿੱਥੇ ਸਿਹਤ ਮਾਹਿਰ ਵਧੀਆ ਖੁਰਾਕ ਤੇ ਇਮਿਊਨਿਟੀ ( immunity )ਵਧਾਉਣ ‘ਤੇ ਜ਼ੋਰ ਦੇ ਰਹੇ ਹਨ । ਉੱਥੇ ਹੀ ਸਮਾਜਿਕ ਦੂਰੀ ਅਤੇ ਮਾਸਕ ਪਾ ਕੇ ਰੱਖਣ ਦੀ ਸਲਾਹ ਵੀ ਦੇ ਰਹੇ ਹਨ । ਪਰ ਕੋਰੋਨਾ ਦੇ ਨਾਲ ਲੜਨ ਦੇ ਲਈ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਣਾ ਬਹੁਤ ਹੀ ਜ਼ਰੂਰੀ ਹੈ । ਅੱਜ ਅਸੀਂ ਤੁਹਾਨੂੰ ਅਜਿਹੇ ਫਲਾਂ (fruits) ਬਾਰੇ ਦੱਸਾਂਗੇ ਜਿਨ੍ਹਾਂ ਨੂੰ ਖਾ ਕੇ ਤੁਸੀਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦੇ ਹੋ ।ਸਿਹਤ ਮਾਹਿਰਾਂ ਮੁਤਾਬਕ ਤੁਹਾਨੂੰ ਵਿਟਾਮਿਨ ਸੀ ਤੇ ਵਿਟਾਮਿਨ ਡੀ ਨਾਲ ਭਰਪੂਰ ਭੋਜਨਾਂ ਨੂੰ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ।
image From Google
ਹੋਰ ਪੜ੍ਹੋ : ਲੋਹੜੀ ਸਪੈਸ਼ਲ: ਪੀਟੀਸੀ ਪੰਜਾਬੀ ਦੇ ਖ਼ਾਸ ਸ਼ੋਅ ਸੁਰਾਂ ਦੀ ਲੋਹੜੀ ਦੀ ਵੇਖੋ ਝਲਕੀਆਂ
ਸਰਦੀਆਂ 'ਚ ਤੁਸੀਂ ਕੀਵੀ, ਸੰਤਰਾ, ਸਟ੍ਰਾਬੇਰੀ ਤੇ ਹੋਰ ਫਲਾਂ ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦੇ ਹੋ। ਸਵਾਦ ਤੇ ਸਿਹਤ ਨਾਲ ਭਰਪੂਰ ਫਲ ਖਾਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਆਪਣੀ ਡਾਈਟ 'ਚ ਇਹ ਫਲ ਜ਼ਰੂਰ ਸ਼ਾਮਲ ਕਰੋ। ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ।
ਵਿਟਾਮਿਨ ਸੀ ਇਮਿਊਨਿਟੀ ਵਧਾਉਣ ਦਾ ਇੱਕ ਬਹੁਤ ਹੀ ਵਧੀਆ ਸਰੋਤ ਹੈ । ਸੰਤਰੇ ‘ਚ ਸਭ ਤੋਂ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ ।ਇਸ ਲਈ ਸਰਦੀਆਂ ‘ਚ ਸੰਤਰੇ ਦਾ ਇਸਤੇਮਾਲ ਵੱਧ ਤੋਂ ਵੱਧ ਕਰੋ। ਇਸ ਦੇ ਨਾਲ ਹੀ ਨਿੰਬੂ ਅਤੇ ਆਂਵਲਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ । ਇਹ ਵੀ ਵਿਟਾਮਿਨ ਸੀ ਦਾ ਵਧੀਆ ਸਰੋਤ ਹਨ । ਆਂਵਲੇ ਨੂੰ ਕਿਸੇ ਵੀ ਰੂਪ ‘ਚ ਖਾਧਾ ਜਾ ਸਕਦਾ ਹੈ ਭਾਵੇਂ ਆਂਵਲਾ ਦਾ ਮੁਰੱਬਾ ਹੋਵੇ, ਜੂਸ ਹੋਵੇ ਜਾਂ ਫਿਰ ਅਚਾਰ ਦੇ ਰੂਪ ‘ਚ । ਇਸ ਤੋਂ ਇਲਾਵਾ ਅਮਰੂਦ ਅਤੇ ਪਪੀਤੇ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ । ਪਪੀਤਾ ਹਰ ਮੌਸਮ ‘ਚ ਮਿਲ ਜਾਂਦਾ ਹੈ । ਇਹ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ।