ਦੁਸਹਿਰੇ ਦੇ ਮੌਕੇ ‘ਤੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਗਾਇਕਾ ਪਰਵੀਨ ਭਾਰਟਾ ਨੇ ਦਿੱਤੀ ਵਧਾਈ
ਅੱਜ ਦੇਸ਼ ਭਰ ‘ਚ ਦੁਸਹਿਰੇ (Dussehra) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ।ਬਦੀ ‘ਤੇ ਨੇਕੀ ਦੀ ਜਿੱਤ ਦੇ ਇਸ ਤਿਉਹਾਰ ਨੂੰ ਲੈ ਕੇ ਲੋਕਾਂ ‘ਚ ਖ਼ਾਸ ਉਤਸ਼ਾਹ ਪਾਇਆ ਜਾ ਰਿਹਾ ਹੈ । ਅੱਜ ਸ਼ਾਮ ਵੇਲੇ ਰਾਵਣ ਦੇ ਪੁਤਲੇ ਸਾੜੇ ਜਾਣਗੇ । ਇਸ ਤਿਉਹਾਰ ਦੀਆਂ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਵਧਾਈਆਂ ਦਿੱਤੀਆਂ ਹਨ । ਗਾਇਕਾ ਪਰਵੀਨ ਭਾਰਟਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਮੂਹ ਪੰਜਾਬੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਹੈ ।
Image Source : instagram
ਹੋਰ ਪੜ੍ਹੋ : ਹਰਮਨ ਮਾਨ ਨੇ ਪਤੀ ਹਰਭਜਨ ਮਾਨ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇਸ ਤੋਂ ਇਲਾਵਾ ਗਾਇਕ ਸਤਵਿੰਦਰ ਬੁੱਗਾ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਤਿਉਹਾਰ ਦੀ ਵਧਾਈ ਸਰੋਤਿਆਂ ਨੂੰ ਦਿੱਤੀ ਹੈ । ਦੱਸ ਦਈਏ ਕਿ ਇਸ ਤਿਉਹਾਰ ਦੇ ਮੌਕੇ ‘ਤੇ ਦੇਸ਼ ਭਰ ‘ਚ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਦੁਸਹਿਰੇ ਤੋਂ ਪਹਿਲਾਂ ਸ਼ਹਿਰਾਂ ਅਤੇ ਪਿੰਡਾਂ ‘ਚ ਵੱਖ–ਵੱਖ ਥਾਵਾਂ ‘ਤੇ ਰਾਮਲੀਲਾ ਕਰਵਾਈ ਜਾਂਦੀ ਹੈ । ਜਿਸ ‘ਚ ਸ੍ਰੀ ਰਾਮਚੰਦਰ ਜੀ ਦੇ ਜੀਵਨ ਦੇ ਨਾਲ ਸਬੰਧਤ ਝਾਕੀਆਂ ਵਿਖਾਈਆਂ ਜਾਂਦੀਆਂ ਹਨ ।
Image Source : Instagram
ਹੋਰ ਪੜ੍ਹੋ : ਨੀਰੂ ਬਾਜਵਾ ਆਪਣੀ ਭੈਣ ਸਬਰੀਨਾ ਬਾਜਵਾ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ
ਰਾਮਲੀਲਾ ਦਾ ਮੰਚਨ ਕਰਨ ਵਾਲੇ ਕਲਾਕਾਰ ਵੱਖ ਵੱਖ ਕਿਰਦਾਰ ਨਿਭਾਉਂਦੇ ਹਨ ਅਤੇ ਸ੍ਰੀ ਰਾਮ ਚੰਦਰ, ਲਛਮਣ ਅਤੇ ਮਾਤਾ ਸੀਤਾ ਜੀ ਦੇ ਜੀਵਨ ਅਤੇ ਰਾਵਣ ਨੂੰ ਮਾਰਨ ਤੱਕ ਦੇ ਦ੍ਰਿਸ਼ਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਨ। ਰਾਵਣ ਚਾਰ ਵੇਦਾਂ ਦਾ ਗਿਆਤਾ ਸੀ, ਪਰ ਇੱਕ ਨਿੱਕੀ ਜਿਹੀ ਗਲਤੀ ਨੇ ਉਸ ਦਾ ਮੂਲ ਨਾਸ਼ ਕਰ ਦਿੱਤਾ ਸੀ ।
Image Source :google
ਦੁਸਹਿਰੇ ਵਾਲੇ ਦਿਨ ਬਦੀ ਦੇ ਪ੍ਰਤੀਕ ਰਾਵਣ, ਕੁੰਭਕਰਨ ਦੇ ਪੁਤਲੇ ਸਾੜ ਕੇ ਬਦੀ 'ਤੇ ਨੇਕੀ ਦੀ ਜਿੱਤ ਦੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ । ਅੱਜ ਸਾਨੂੰ ਵੀ ਜ਼ਰੂਰਤ ਹੈ ਆਪਣੇ ਮਨ ‘ਚ ਵੱਸੇ ਵਿਕਾਰਾਂ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਵਰਗੇ ਰਾਵਣ ਨੂੰ ਖਤਮ ਕਰਨ ਦੀ ।
View this post on Instagram