ਸ਼ੂਟਿੰਗ ਦੇ ਦੌਰਾਨ ਜਾਨ੍ਹਵੀ ਕਪੂਰ ਨੇ ਪਾ ਲਿਆ ਏਨਾਂ ਭਾਰਾ ਲਹਿੰਗਾ, ਚੁੱਕਣ ਦੇ ਲਈ ਸ਼ਖਸ ਦੀ ਲੈਣੀ ਪਈ ਮਦਦ

Reported by: PTC Punjabi Desk | Edited by: Shaminder  |  November 11th 2022 11:37 AM |  Updated: November 11th 2022 11:37 AM

ਸ਼ੂਟਿੰਗ ਦੇ ਦੌਰਾਨ ਜਾਨ੍ਹਵੀ ਕਪੂਰ ਨੇ ਪਾ ਲਿਆ ਏਨਾਂ ਭਾਰਾ ਲਹਿੰਗਾ, ਚੁੱਕਣ ਦੇ ਲਈ ਸ਼ਖਸ ਦੀ ਲੈਣੀ ਪਈ ਮਦਦ

ਜਾਨਵ੍ਹੀ ਕਪੂਰ (Janhvi Kapoor) ਆਪਣੀ ਫ਼ਿਲਮ ‘ਮਿਲੀ’ ਨੂੰ ਲੈ ਕੇ ਚਰਚਾ ‘ਚ ਹੈ । ਅਕਸਰ ਸੋਸ਼ਲ ਮੀਡੀਆ ‘ਤੇ ਉਸ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਭਾਰੀ ਭਰਕਮ ਲਹਿੰਗੇ ‘ਚ ਨਜ਼ਰ ਆ ਰਹੀ ਹੈ ।ਇਹ ਲਹਿੰਗਾ ਏਨਾਂ ਕੁ ਭਾਰਾ ਹੈ ਕਿ ਜਾਨ੍ਹਵੀ ਖੁਦ ਇਸ ਨੂੰ ਨਹੀਂ ਸੰਭਾਲ ਪਾਈ ਅਤੇ ਇੱਕ ਸ਼ਖਸ ਪਿੱਛੇ ਪਿੱਛੇ ਉਸ ਦੇ ਲਹਿੰਗੇ ਨੂੰ ਸਾਂਭਦਾ ਹੋਇਆ ਨਜ਼ਰ ਆਇਆ ।

janhvi image

ਹੋਰ ਪੜ੍ਹੋ : ਬਰਤਾਨਵੀਂ ਫ਼ੌਜ ‘ਚ ਸਿੱਖ ਫ਼ੌਜੀਆਂ ਨੂੰ ਰੋਜ਼ਾਨਾ ਨਿੱਤਨੇਮ ਲਈ ਮੁਹੱਈਆ ਕਰਵਾਏ ਗਏ ਗੁਟਕਾ ਸਾਹਿਬ

ਸੋਸ਼ਲ ਮੀਡੀਆ ‘ਤੇ ਉਸ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਵੇਖ ਕੇ ਪ੍ਰਸ਼ੰਸਕਾਂ ਦੇ ਵੀ ਸੋਸ਼ਲ ਮੀਡੀਆ ‘ਤੇ ਪ੍ਰਤੀਕਰਮ ਆ ਰਹੇ ਹਨ ।ਇਕ ਯੂਜ਼ਰ ਨੇ ਲਿਖਿਆ ‘ਸਲੀਪਰ ਤੋ ਚੇਂਜ ਕਰਨਾ ਥਾ ਮੈਮ ਆਪਕੀ ਡਰੈੱਸ ਮਸਤ ਹੈ ਲੇਕਿਨ ਸਲੀਪਰ’।

ਹੋਰ ਪੜ੍ਹੋ : ਚਾਰੂ ਅਸੋਪਾ ਦੇ ਨਾਲ ਹੀ ਰਹਿਣਾ ਚਾਹੁੰਦੇ ਹਨ ਰਾਜੀਵ ਸੇਨ, ਕਿਹਾ ‘ਮੇਰੇ ਦਿਲ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਹਨ’

ਇੱਕ ਹੋਰ ਨੇ ਜਾਨ੍ਹਵੀ ਕਪੂਰ ਦਾ ਲਹਿੰਗਾ ਚੁੱਕ ਕੇ ਚੱਲਣ ਵਾਲੇ ਸ਼ਖਸ ‘ਤੇ ਤੰਜ਼ ਕੱਸਦੇ ਹੋਏ ਲਿਖਿਆ ‘ਗੁਲਾਮੀ ਕਰਨੇ ਕੀ ਭੀ ਹੱਦ ਹੋਤੀ ਹੈ, ਔਰ ਕੋਈ ਕਾਮ ਧੰਦਾ ਨਹੀਂ ਮਿਲਾ ਇਸ ਲੜਕੇ ਕੋ ਪੀਛੇ ਕੱਪੜਾ ਪਕੜ ਕਰ ਚੱਲ ਰਹਾ ਹੈ’। ਇਸ ਤੋਂ ਇਲਾਵਾ ਹੋਰ ਵੀ ਕਈ ਕਮੈਂਟਸ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਕੀਤੇ ਗਏ ਹਨ ।

janhvi kapoor- image From instagram

ਜਾਨ੍ਹਵੀ ਕਪੂਰ ਸ਼੍ਰੀਦੇਵੀ ਅਤੇ ਬੌਨੀ ਕਪੂਰ ਦੀ ਵੱਡੀ ਧੀ ਹੈ । ਸ਼੍ਰੀਦੇਵੀ ਦਾ ਦਿਹਾਂਤ ਕੁਝ ਸਮਾਂ ਪਹਿਲਾਂ ਦੁਬਈ ‘ਚ ਹੋ ਗਿਆ ਸੀ । ਬਾਥ ਟੱਬ ‘ਚ ਡਿੱਗਣ ਕਾਰਨ ਹੋਈ ਸ਼੍ਰੀਦੇਵੀ ਦੀ ਮੌਤ ਦੀ ਗੁੱਥੀ ਹਾਲੇ ਤੱਕ ਉਲਝੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network