DUNKI Shooting: ਲੰਡਨ 'ਚ ਭੀੜ ਨੇ ਸ਼ਾਹਰੁਖ ਨੂੰ ਪਛਾਣ ਲਿਆ, ਕਾਹਲੀ-ਕਾਹਲੀ 'ਚ ਕਿੰਗ ਖ਼ਾਨ ਕਾਰ ਵੱਲ ਭੱਜੇ
ਸੁਪਰਸਟਾਰ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਡੰਕੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਫਿਲਮ ਦੀ ਸ਼ੂਟਿੰਗ ਲੰਡਨ 'ਚ ਚੱਲ ਰਹੀ ਹੈ ਅਤੇ ਸ਼ੂਟਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਸ਼ਾਹਰੁਖ ਖ਼ਾਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸੁਪਰਸਟਾਰ ਨੂੰ ਆਪਣੀ ਕਾਰ ਵੱਲ ਨੂੰ ਭੱਜ ਕੇ ਬੈਠਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉੱਥੇ ਖੜ੍ਹੀ ਭੀੜ ਨੇ ਉਨ੍ਹਾਂ ਨੂੰ ਪਛਾਣ ਲਿਆ ਸੀ।
ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਦੀ ਫੈਨ ਫਾਲੋਇੰਗ ਪੂਰੀ ਦੁਨੀਆ 'ਚ ਹੈ। ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਦੋਂ ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਇਕ ਭਾਰਤੀ ਦੀ ਮਦਦ ਕੀਤੀ ਕਿਉਂਕਿ ਉਹ ਸ਼ਾਹਰੁਖ ਖ਼ਾਨ ਦੇ ਦੇਸ਼ ਦਾ ਹੈ। ਆਮ ਤੌਰ 'ਤੇ ਬਾਲੀਵੁੱਡ ਸਿਤਾਰੇ ਵਿਦੇਸ਼ਾਂ ਵਿਚ ਖੁੱਲ੍ਹੀਆਂ ਸੜਕਾਂ 'ਤੇ ਘੁੰਮਣ ਅਤੇ ਇੱਕ ਆਮ ਵਿਅਕਤੀ ਦੀ ਤਰ੍ਹਾਂ ਰਹਿਣ ਦਾ ਆਨੰਦ ਮਾਣਦੇ ਹਨ ਕਿਉਂਕਿ ਉਥੇ ਲੋਕ ਉਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਪਛਾਣਦੇ ਜਿਵੇਂ ਭਾਰਤ ਵਿਚ ਸੜਕ 'ਤੇ ਕੋਈ ਸਟਾਰ ਦਿਖਾਈ ਦੇਣ ਤਾਂ ਭੀੜ ਇਕੱਠੀ ਹੋ ਜਾਂਦੀ ਹੈ।
ਪਰ ਸ਼ਾਹਰੁਖ ਖ਼ਾਨ ਨਾਲ ਅਜਿਹਾ ਨਹੀਂ ਹੈ। ਸ਼ਾਹਰੁਖ ਖ਼ਾਨ ਨੂੰ ਸ਼ੂਟਿੰਗ ਦੌਰਾਨ ਬਹੁਤ ਸਾਵਧਾਨ ਰਹਿਣਾ ਪੈਂਦਾ ਹੈ ਅਤੇ ਇਸ ਮਾਮਲੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫਿਲਮ 'ਡੰਕੀ' ਇੱਕ ਇਮੀਗ੍ਰੇਸ਼ਨ ਡਰਾਮਾ ਫਿਲਮ ਹੈ, ਜਿਸ 'ਚ ਤਾਪਸੀ ਪੰਨੂ ਅਤੇ ਸ਼ਾਹਰੁਖ ਖ਼ਾਨ ਦੀ ਜੋੜੀ ਪਹਿਲੀ ਵਾਰ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਟੀਮ ਅਗਸਤ ਦੇ ਪਹਿਲੇ ਹਫ਼ਤੇ ਭਾਰਤ ਪਰਤੇਗੀ ਅਤੇ ਬਾਕੀ ਦਾ ਕੰਮ ਇੱਥੇ ਕੀਤਾ ਜਾਵੇਗਾ।
ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ਾਹਰੁਖ ਖ਼ਾਨ ਅੰਤਰਰਾਸ਼ਟਰੀ ਸ਼ੈਡਿਊਲ ਪੂਰਾ ਕਰਨ ਤੋਂ ਬਾਅਦ ਪਹਿਲਾਂ ਮੁੰਬਈ ਆਉਣਗੇ ਅਤੇ ਫਿਰ ਪੰਜਾਬ ਲਈ ਰਵਾਨਾ ਹੋਣਗੇ। ਸ਼ਾਹਰੁਖ ਖ਼ਾਨ ਇਸ ਤੋਂ ਪਹਿਲਾਂ 'ਵੀਰ ਜ਼ਾਰਾ' ਅਤੇ 'ਰਬ ਨੇ ਬਨਾ ਦੀ ਜੋੜੀ' ਦੀ ਸ਼ੂਟਿੰਗ ਪੰਜਾਬ 'ਚ ਕਰ ਚੁੱਕੇ ਹਨ। ਮੀਡੀਆ ਰਿਪੋਰਟਸ ਮੁਤਾਬਿਕ ਇਹ ਫਿਲਮ ਦਸੰਬਰ 2023 ਵਿੱਚ ਰਿਲੀਜ਼ ਹੋਵੇਗੀ।
View this post on Instagram
View this post on Instagram