ਪਰਮੀਸ਼ ਵਰਮਾ ਕੋਰੋਨਾ ਵਾਇਰਸ ਦੇ ਚੱਲਦੇ ਕੁਝ ਇਸ ਤਰ੍ਹਾਂ ਗੁਜ਼ਾਰ ਰਹੇ ਨੇ ਘਰ 'ਚ ਵਕਤ, ਦੇਖੋ ਵੀਡੀਓ
ਕੋਰੋਨਾ ਵਾਇਰਸ ਦੇ ਚੱਲਦੇ ਸਾਰੇ ਹੀ ਲੋਕ ਅਹਿਤਿਆਤ ਵਰਤ ਰਹੇ ਨੇ । ਅਜਿਹੇ ‘ਚ ਪੰਜਾਬੀ ਕਲਾਕਾਰ ਵੀ ਆਪਣੇ ਘਰਾਂ ‘ਚ ਸਮਾਂ ਗੁਜ਼ਾਰ ਰਹੇ ਨੇ । ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਵੀ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਘਰ ‘ਚ ਸਮਾਂ ਬਿਤਾ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਕੋਰੋਨਾ ਵਾਇਰਸ ਵਾਲੇ ਦਿਨਾਂ ਵਿੱਚ ਵੀ ..ਇੱਕ ਯਾਦਗਰੀ ਵਿਕਟ’
View this post on Instagram
CoronaVirus Wale Dina Wich Vi Ik YAADGARI Wicket ?️♂️ #Veer Vs #Parmish
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣੀ ਸੁਸਾਇਟੀ ‘ਚ ਬੱਚਿਆਂ ਦੇ ਨਾਲ ਕ੍ਰਿਕੇਟ ਖੇਡ ਕੇ ਆਪਣਾ ਸਮਾਂ ਲੰਘਾ ਰਹੇ ਨੇ । ਬੱਚਿਆਂ ਦੇ ਨਾਲ ਬੱਚੇ ਬਣੇ ਪਰਮੀਸ਼ ਵਰਮਾ ਦੀ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਹੁਣ ਤੱਕ ਇਸ ਵੀਡੀਓ ਨੂੰ 456,687 ਵਿਊਜ਼ ਮਿਲ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।
ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਉਨ੍ਹਾਂ ਦਾ ‘ਜਬ ਹਮ ਪੜਿਆ ਕਰਤੇ ਥੇ’ ਟਾਈਟਲ ਹੇਠ ਗੀਤ ਲੈ ਕੇ ਆ ਨੇ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਉਹ ਫ਼ਿਲਮ ‘ਸ਼ੁਦਾਈ’ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ । ਛੜਾ, ਚਾਰ ਯਾਰ, ਕਲੋਲਾਂ, ਪਿੰਡਾਂ ਵਾਲੇ ਜੱਟ ਵਰਗੇ ਗੀਤਾਂ ਤੋਂ ਇਲਾਵਾ ਉਹ ਜਿੰਦੇ ਮੇਰੀਏ, ਸਿੰਘਮ, ਦਿਲ ਦੀਆਂ ਗੱਲਾਂ ਵਰਗੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।