Drug Case: NCB ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਗੁਆਂਢ 'ਚ ਰਹਿਣ ਵਾਲੇ ਡਰੱਗ ਪੈਡਲਰ ਨੂੰ ਕੀਤਾ ਗ੍ਰਿਫ਼ਤਾਰ, ਲੰਬੇ ਸਮੇਂ ਤੋਂ ਫਰਾਰ ਸੀ ਮੁਲਜ਼ਮ

Reported by: PTC Punjabi Desk | Edited by: Pushp Raj  |  January 29th 2022 03:10 PM |  Updated: January 29th 2022 03:10 PM

Drug Case: NCB ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਗੁਆਂਢ 'ਚ ਰਹਿਣ ਵਾਲੇ ਡਰੱਗ ਪੈਡਲਰ ਨੂੰ ਕੀਤਾ ਗ੍ਰਿਫ਼ਤਾਰ, ਲੰਬੇ ਸਮੇਂ ਤੋਂ ਫਰਾਰ ਸੀ ਮੁਲਜ਼ਮ

ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਰੱਗਜ਼ ਦਾ ਮਾਮਲਾ ਬਹੁਤ ਜ਼ਿਆਦਾ ਸੁਰਖੀਆਂ 'ਚ ਰਿਹਾ। ਇਹ ਮਾਮਲਾ ਮੁੜ ਸੁਰਖੀਆਂ 'ਚ ਹੈ। ਅਦਾਕਾਰ ਦੀ ਮੌਤ ਤੋਂ ਬਾਅਦ ਸਾਹਮਣੇ ਆਏ ਇਸ ਮਾਮਲੇ 'ਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਫਲੈਕੋ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਰੱਗਜ਼ ਮਾਮਲੇ ਦਾ ਬਾਲੀਵੁੱਡ ਕਨੈਕਸ਼ਨ ਵੀ ਸਾਹਮਣੇ ਆਇਆ ਹੈ। ਇਹ ਮਾਮਲਾ ਸਮੇਂ ਦੇ ਨਾਲ ਹੌਲੀ-ਹੌਲੀ ਠੰਢਾ ਵੀ ਪੈ ਗਿਆ ਸੀ ਪਰ ਹੁਣ ਇੱਕ ਵਾਰ ਫੇਰ ਨਸ਼ਿਆਂ ਦਾ ਇਹ ਮਾਮਲਾ ਸੁਰਖੀਆਂ ਵਿੱਚ ਆ ਗਿਆ ਹੈ।

ਐਨਸੀਬੀ ਨੇ ਬੀਤੇ 8 ਮਹੀਨੀਆਂ ਤੋਂ ਫਰਾਰ ਇਸ ਮਾਮਲੇ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮੁਲਜ਼ਮ ਦੀ ਪਛਾਣ ਡਰੱਗ ਪੈਡਲਰ ਸ਼ਾਹ ਐਲੀਅਸ ਫਲੈਕੋ ਵਜੋਂ ਹੋਈ ਹੈ। ਐਨਸੀਬੀ ਦੇ ਅਧਿਕਾਰੀਆਂ ਮੁਤਾਬਕ ਉਹ 31 ਸਾਲਾ ਫਲੈਕੋ ਕੋਲੋਂ ਪੁੱਛਗਿੱਛ ਕਰਨਗੇ।ਐਨਸੀਬੀ ਦੇ ਮੁਤਾਬਕ , ਉਹ ਪਿਛਲੇ ਸਾਲ ਅਪ੍ਰੈਲ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗਣੇਸ਼ ਸ਼ੇਰੇ ਅਤੇ ਸਿਧਾਂਤ ਅਮੀਨ ਤੋਂ 25 ਲੱਖ ਰੁਪਏ ਦੀ ਕੀਮਤ ਦੀ 310 ਗ੍ਰਾਮ ਅਤੇ 1.5 ਲੱਖ ਰੁਪਏ ਦੀ 310 ਗ੍ਰਾਮ ਮਾਰਿਜੁਆਨਾ ਜ਼ਬਤ ਕਰਨ ਦੇ ਸਬੰਧ ਵਿੱਚ ਫਲੈਕੋ ਤੋਂ ਪੁੱਛਗਿੱਛ ਕਰੇਗਾ।

Image Source: Instagram

ਹੋਰ ਪੜ੍ਹੋ : ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ 'ਤੇ ਸਿਧਾਰਥ ਸ਼ੁਕਲਾ ਲਈ ਸ਼ਹਿਨਾਜ਼ ਗਿੱਲ ਦੀ ਇਹ ਸਪੈਸ਼ਲ ਪਰਫਾਰਮੈਂਸ ਤੁਹਾਨੂੰ ਵੀ ਕਰ ਦਵੇਗੀ ਭਾਵੁਕ, ਵੇਖੋ ਵੀਡੀਓ

ਐਨਸੀਬੀ ਉਸ ਕੋਲੋਂ ਬੀਤੇ ਸਾਲ ਅਪ੍ਰੈਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗਣੇਸ਼ ਸ਼ੇਰੇ ਅਤੇ ਸਿਧਾਂਤ ਅਮੀਨ ਤੋਂ ਬਰਾਮਦ 25 ਲੱਖ ਰੁਪਏ, 1.5 ਲੱਖ ਰੁਪਏ ਅਤੇ 310 ਗ੍ਰਾਮ ਮਾਰਿਜੁਆਨਾ ਜ਼ਬਤ ਕਰਨ ਦੇ ਮਾਮਲੇ ਵਿੱਚ ਵੀ ਫਲੈਕੋ ਤੋਂ ਪੁੱਛਗਿੱਛ ਕਰੇਗੀ।

NCB ਅਧਿਕਾਰੀਆਂ ਨੇ ਕਿਹਾ ਕਿ ਫਲੈਕੋ ਦਾ ਨਾਂਅ ਉਦੋਂ ਵੀ ਸਾਹਮਣੇ ਆਇਆ ਸੀ ਜਦੋਂ ਉਨ੍ਹਾਂ ਨੇ ਅਗਸਤ 2020 ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜੇ ਨਸ਼ਿਆਂ ਦੇ ਇੱਕ ਕੇਸ ਵਿੱਚ ਪਹਿਲੇ ਦੋ ਦੋਸ਼ੀਆਂ ਕਰਨ ਅਰੋੜਾ ਅਤੇ ਅੱਬਾਸ ਲਖਾਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਫਲੈਕੋ ਉਸ ਸਮੇਂ ਦੌਰਾਨ ਦੇਸ਼ ਤੋਂ ਬਾਹਰ ਸੀ ਪਰ ਉਸ ਦਾ ਪਿੱਛਾ ਕਰਨ ਦੀ ਬਜਾਏ ਭਾਰਤ ਵਿੱਚ ਮੌਜੂਦ ਸ਼ੱਕੀ ਵਿਅਕਤੀਆਂ ਵੱਲ ਧਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਫਲੈਕੋ ਕੋਲੋਂ ਪੁੱਛਗਿੱਛ ਕਰਨ 'ਤੇ ਕਈ ਵੱਡੇ ਖੁਲਾਸੇ ਹੋ ਸਕਦੇ ਹਨ


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network