ਡਰੱਗ ਮਾਮਲੇ ਆਰੀਅਨ ਖ਼ਾਨ ਨੂੰ ਨਹੀਂ ਮਿਲੀ ਅਦਾਲਤ ਤੋਂ ਰਾਹਤ, ਜ਼ਮਾਨਤ ਅਰਜ਼ੀ ਰੱਦ
ਡਰੱਗ ਮਾਮਲੇ ‘ਚ ਆਰੀਅਨ ਖ਼ਾਨ (Aryan Khan) ਨੂੰ ਮੁੰਬਈ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ । ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਰੀਅਨ ਖ਼ਾਨ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਅਦਾਲਤ ਨੇ ਕਿਹਾ ਕਿ ਕੋਵਿਡ ਰਿਪੋਰਟ ਤੋਂ ਬਿਨਾਂ ਦੋਸ਼ੀਆਂ ਨੂੰ ਜੇਲ੍ਹ ਨਹੀਂ ਲਿਜਾਇਆ ਜਾਂਦਾ, ਇਸ ਲਈ ਸਾਰਿਆਂ ਨੂੰ ਵੀਰਵਾਰ ਰਾਤ ਨੂੰ ਐੱਨਸੀਬੀ ਦਫ਼ਤਰ ਵਿਚ ਰਹਿਣਾ ਪਵੇਗਾ। ਜਿਸ ਨੂੰ ਮੁਲਜ਼ਮਾਂ ਦੇ ਵਕੀਲ ਨੇ ਸਵੀਕਾਰ ਕਰ ਲਿਆ।
ਹੋਰ ਪੜ੍ਹੋ :
ਨੇਹਾ ਧੂਪੀਆ ਪਹਿਲੀ ਵਾਰ ਆਪਣੇ ਨਵ-ਜਨਮੇ ਬੇਟੇ ਦੇ ਨਾਲ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਅਦਾਲਤ ਵਿਚ ਸੁਣਵਾਈ ਦੌਰਾਨ ਐੱਨਸੀਬੀ ਨੇ ਮੁਲਜ਼ਮਾਂ ਦੀ ਐੱਨਸੀਬੀ ਹਿਰਾਸਤ ਵਧਾਉਣ ਦੀ ਬੇਨਤੀ ਕੀਤੀ, ਹਾਲਾਂਕਿ, ਅਦਾਲਤ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਦੱਸਣਯੋਗ ਹੈ ਕਿ ਮੁੰਬਈ ਹਾਈ ਕੋਰਟ ਨੇ ਵੀਰਵਾਰ ਨੂੰ ਆਰੀਅਨ ਖ਼ਾਨ ਸਣੇ ਅੱਠ ਦੋਸ਼ੀਆਂ ਨੂੰ 14 ਦਿਨ ਦੀ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ।
ਇਸ ਦੇ ਤੁਰੰਤ ਬਾਅਦ ਵਕੀਲ ਸਤੀਸ਼ ਮਾਨਸ਼ਿੰਦੇ ਨੇ ਉਸੇ ਅਦਾਲਤ ਵਿਚ ਅੰਤਰਿਮ ਜ਼ਮਾਨਤ ਲਈ ਅਪਲਾਈ ਕਰ ਦਿੱਤਾ ਹੈ। ਇਸ 'ਤੇ ਅੱਜ 12:30 ਵਜੇ ਸੁਣਵਾਈ ਸ਼ੁਰੂ ਹੋ ਗਈ ਹੈ। ਕੋਰਟ ਨੇ ਐੱਨਸੀਬੀ ਦੇ ਹਵਾਲਾਤ ਵਿਚ ਦੋਸ਼ੀਆਂ (Aryan Khan) ਨੂੰ ਪਰਿਵਾਰ ਨਾਲ ਮਿਲਣ ਦੀ ਆਗਿਆ ਵੀ ਦੇ ਦਿੱਤੀ ਹੈ।