ਦ੍ਰਿਸ਼ਟੀ ਗਰੇਵਾਲ ਤੇ ਅਭੈ ਅਤਰੀ ਇਕੱਠੇ ਬਿਤਾ ਰਹੇ ਨੇ ਜ਼ਿੰਦਗੀ ਦੇ ਖੁਸ਼ਨੁਮਾ ਪਲ, ਅਦਾਕਾਰਾ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Reported by: PTC Punjabi Desk | Edited by: Lajwinder kaur  |  July 15th 2021 10:45 AM |  Updated: July 15th 2021 10:45 AM

ਦ੍ਰਿਸ਼ਟੀ ਗਰੇਵਾਲ ਤੇ ਅਭੈ ਅਤਰੀ ਇਕੱਠੇ ਬਿਤਾ ਰਹੇ ਨੇ ਜ਼ਿੰਦਗੀ ਦੇ ਖੁਸ਼ਨੁਮਾ ਪਲ, ਅਦਾਕਾਰਾ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਟੀਵੀ ਜਗਤ ਤੇ ਪਾਲੀਵੁੱਡ ਜਗਤ ਦੀ ਨਾਮੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਏਨੀਂ ਦਿਨੀਂ ਆਪਣੇ ਜ਼ਿੰਦਗੀ ਦੇ ਖੁਸ਼ਨੁਮਾਂ ਪਲਾਂ ਦਾ ਲੁਤਫ ਲੈ ਰਹੀ ਹੈ। ਜੀ ਹਾਂ ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਬਹੁਤ ਬਦਲ ਜਾਂਦੀ ਹੈ। ਪਰ ਕਹਿੰਦੇ ਨੇ ਜੇ ਹਮਸਫਰ ਵਧੀਆ ਹੋਵੇ ਤਾਂ ਜ਼ਿੰਦਗੀ ਦਾ ਨਵਾਂ ਕਾਰਵਾਂ ਬਹੁਤ ਹੀ ਖ਼ੂਬਸੂਰਤ ਬਣ ਜਾਂਦਾ ਹੈ। ਅਜਿਹੇ ਪਿਆਰੇ ਜਿਹੇ ਅਹਿਸਾਸ ‘ਚ ਲੰਘ ਰਹੀ ਹੈ ਅਦਾਕਾਰਾ ਦ੍ਰਿਸ਼ਟੀ ਗਰੇਵਾਲ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੇ ਪਤੀ ਅਭੈ ਅਤਰੀ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਸੀ।

Newly Weds Drishtii Garewal & Abheyy Attri image source- instagram

ਹੋਰ ਪੜ੍ਹੋ : ਦੇਖੋ ਇਹ ਖ਼ਾਸ ਵੀਡੀਓ ਜਦੋਂ ਦਿਲਜੀਤ ਦੋਸਾਂਝ ਦੀ ਗਾਇਕੀ ਸੁਣ ਕੇ ਸਟੇਜ ‘ਤੇ ਭੰਗੜੇ ਪਾਉਣ ਲੱਗ ਪਏ ਸੀ ਗਾਇਕ ਗਿੱਪੀ ਗਰੇਵਾਲ

ਹੋਰ ਪੜ੍ਹੋ :  ਬੀ ਪਰਾਕ ਦੇ ਪੁੱਤਰ ਦਾ ਕਿਊਟ ਵੀਡੀਓ ਆਇਆ ਸਾਹਮਣੇ, ਮਿਊਜ਼ਿਕ ਦਾ ਅਨੰਦ ਲੈ ਰਿਹਾ ਹੈ ਅਦਾਬ, ਦੇਖੋ ਵੀਡੀਓ

inside image of drishti grewal image source- instagram

ਇਸ ਵੀਡੀਓ ‘ਚ ਦੋਵੇਂ ਪਤੀ-ਪਤਨੀ ਇਕੱਠੇ ਐਕਸਰਸਾਈਜ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਖ਼ੂਬਸੂਰਤ ਡਾਇਰਲਾਗ ਦੇ ਨਾਲ ਪੋਸਟ ਕੀਤਾ ਹੈ। ਜੋ ਕਿ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

abby and drishti image source- instagram

ਜੇ ਗੱਲ ਕਰੀਏ ਦ੍ਰਿਸ਼ਟੀ ਗਰੇਵਾਲ ਦੀ ਤਾਂ ਉਹ ਟੀਵੀ ਜਗਤ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੀ ਹੈ। ਇਹ ਇੱਕ ਵਾਰ ਫਿਰ ਤੋਂ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਉਹ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ਜੋੜੀ ‘ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਵੀ ਉਹ ‘ਬੈਸਟ ਆਫ ਲੱਕ’ ਅਤੇ ‘ਮਿੱਟੀ ਨਾ ਫਰੋਲ ਜੋਗੀਆ’ ‘ਹਾਰਡ ਕੌਰ’, ‘ਮੁਕਲਾਵਾ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਅਭੈ ਅਤਰੀ ਅਦਾਕਾਰੀ ਦੇ ਖੇਤਰ ਨਾਲ ਜੁੜੇ ਹੋਏ ਨੇ। ਉਨ੍ਹਾਂ ਨੇ ਵੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network