ਗੰਨੇ ਦਾ ਰਸ ਪੀਣ ਦੇ ਹਨ ਕਈ ਫਾਇਦੇ, ਗਰਮੀਆਂ ‘ਚ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ਇਸਤੇਮਾਲ
ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਮੌਸਮ ‘ਚ ਗਰਮਾਹਟ ਵੱਧਣ ਲੱਗੀ ਹੈ । ਗਰਮੀਆਂ ਵੱਧਣ ਤੋਂ ਬਾਅਦ ਲੋਕ ਅਕਸਰ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਖਾਣ ਦੇ ਲਈ ਕਰਦੇ ਹਨ । ਗਰਮੀਆਂ ਦੇ ਵਿੱਚ ਗੰਨੇ ਦਾ ਜੂਸ (sugarcane juice) ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਇਹ ਜਿੱਥੇ ਸਰੀਰ ਨੂੰ ਤਰੋਤਾਜ਼ਾ ਰੱਖਦਾ ਹੈ, ਉੱਥੇ ਹੀ ਨਵੀਂ ਊਰਜਾ ਵੀ ਸਰੀਰ ਨੂੰ ਮਿਲਦੀ ਹੈ ।ਗੰਨੇ ਦੇ ਰਸ 'ਚ ਐਂਟੀ-ਆਕਸੀਡੈਂਟ ਅਤੇ ਫੋਟੋਪ੍ਰੋਟੈਕਟਿਵ ਤੱਤ ਹੁੰਦੇ ਹਨ, ਜਿਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਣ ਲੱਗਦੀ ਹੈ। ਗੰਨੇ ਦਾ ਰਸ ਪੀਣ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ।
ਹੋਰ ਪੜ੍ਹੋ : ਬਿਪਾਸ਼ਾ ਬਾਸੂ ਦੇ ਪ੍ਰੈਗਨੇਂਟ ਹੋਣ ਦੀਆਂ ਅਫਵਾਹਾਂ, ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ
ਗਰਮੀਆਂ 'ਚ ਗੰਨੇ ਦਾ ਰਸ ਪੀਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ ਤੇ ਵਾਇਰਲ ਇਨਫੈਕਸ਼ਨ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਦੂਰ ਰਹਿੰਦਾ ਹੈ।ਜਦੋਂ ਵੀ ਤੁਸੀਂ ਗਰਮੀਆਂ 'ਚ ਬਾਹਰ ਜਾਂਦੇ ਹੋ ਤਾਂ ਧੁੱਪ ਕਾਰਨ ਸਰੀਰ ਵਿੱਚ ਪਾਣੀ ਜਾਂ ਗਲੂਕੋਜ਼ ਦੀ ਕਮੀ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਸੁਸਤ ਤੇ ਬਹੁਤ ਥਕਾਵਟ ਮਹਿਸੂਸ ਕਰਦੇ ਹੋ। ਅਜਿਹੇ ਸਮੇਂ 'ਚ ਜੇਕਰ ਤੁਸੀਂ ਗੰਨੇ ਦਾ ਰਸ ਪੀਂਦੇ ਹੋ ਤਾਂ ਸਰੀਰ ਨੂੰ ਕਾਰਬੋਹਾਈਡ੍ਰੇਟਸ ਮਿਲਦੇ ਹਨ, ਜੋ ਐਨਰਜੀ ਲੈਵਲ ਨੂੰ ਵਧਾਉਂਦੇ ਹਨ।
ਗਰਮੀਆਂ ‘ਚ ਪਾਣੀ ਪੀਣ ਦਾ ਵਾਰ ਵਾਰ ਮਨ ਕਰਦਾ ਹੈ ਅਤੇ ਪਿਆਸ ਜ਼ਿਆਦਾ ਲੱਗਦੀ ਹੈ ਇਸ ਲਈ ਸਰੀਰ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਅਜਿਹੇ ‘ਚ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਲਈ ਗੰਨੇ ਦਾ ਜੂਸ ਬਹੁਤ ਵਧੀਆ ਵਿਕਲਪ ਮੰਨਿਆ ਜਾਂਦਾ ਹੈ । ਆਮ ਤੌਰ ‘ਤੇ ਗਰਮੀਆਂ ‘ਚ ਲੋਕ ਕੋਲਡ ਡਰਿੰਕ, ਆਈਸ ਕਰੀਮ ਦਾ ਇਸਤੇਮਾਲ ਕਰਦੇ ਹਨ । ਪਰ ਗੰਨੇ ਦਾ ਜੂਸ ਸਿਹਤ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ । ਕਿਉਂਕਿ ਇਸ ‘ਚ ਬਹੁਤ ਸਾਰੇ ਗੁਣ ਹੁੰਦੇ ਹਨ ।