ਸਰਦੀਆਂ ‘ਚ ਗੁੜ ਦੀ ਚਾਹ ਪੀਣਾ ਸਿਹਤ ਲਈ ਹੈ ਫਾਇਦੇਮੰਦ, ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ
ਸਰਦੀਆਂ ‘ਚ ਸਰੀਰ ਨੂੰ ਗਰਮ ਰੱਖਣ ਦੇ ਲਈ ਕਈ ਵਾਰ ਅਸੀਂ ਕੌਫੀ ਪੀਂਦੇ ਹਾਂ । ਕਈ ਲੋਕ ਕੌਫੀ ਦੇ ਨਾਲੋਂ ਚਾਹ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ । ਪਰ ਸਰਦੀਆਂ ‘ਚ ਗੁੜ ਦੀ ਚਾਹ (Jaggery Tea) ਪੀਣਾ ਲਾਹੇਵੰਦ ਹੁੰਦਾ ਹੈ । ਗੁੜ ਦੀ ਚਾਹ ਕਿਸੇ ਐਨਰਜੀ ਬੂਸਟਰ ਤੋਂ ਘੱਟ ਨਹੀਂ ਹੈ । ਗੁੜ ਜਿੱਥੇ ਸ਼ੂਗਰ ਦੇ ਰੋਗੀਆਂ ਦੇ ਲਈ ਫਾਇਦੇਮੰਦ ਹੁੰਦਾ ਹੈ, ਉੱਥੇ ਹੀ ਕਈ ਬੀਮਾਰੀਆਂ ‘ਚ ਵੀ ਇਹ ਠੀਕ ਹੁੰਦਾ ਹੈ ।
image From google
ਹੋਰ ਪੜ੍ਹੋ : ਕੇਸਰ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਇਹਨਾਂ ਬੀਮਾਰੀਆਂ ਨੂੰ ਰੱਖਦਾ ਹੈ ਦੂਰ
ਗੁੜ ਦੀ ਚਾਹ ਜਿੱਥੇ ਇਮਿਊਨਿਟੀ ਵਧਾਉਂਦੀ ਹੈ ਇਸ ਦੇ ਨਾਲ ਹੀ ਇਹ ਭਾਰ ਨੂੰ ਵੀ ਕੰਟਰੋਲ ਰੱਖਦੀ ਹੈ । ਜਿਹੜੇ ਲੋਕ ਗੁੜ ਖਾਣਾ ਜ਼ਿਆਦਾ ਪਸੰਦ ਨਹੀਂ ਕਰਦੇ। ਉਨ੍ਹਾਂ ਲਈ ਇਸ ਦੀ ਚਾਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।
image From google
ਇਸ ਕਾਰਨ, ਜੇ ਉਹ ਸਰਦੀਆਂ ਵਿੱਚ ਖੰਡ ਘੱਟ ਖਾਂਦੇ ਹਨ, ਤਾਂ ਉਹ ਸਿਹਤਮੰਦ ਵੀ ਹੋਣਗੇ। ਅਤੇ ਪੇਟ ਦੀ ਫੈਟ ਵੀ ਘੱਟ ਜਾਵੇਗੀ।ਮੰਨਿਆ ਜਾਂਦਾ ਹੈ ਕਿ ਜੇਕਰ ਮਾਈਗ੍ਰੇਨ ਜਾਂ ਸਿਰਦਰਦ ਹੈ ਤਾਂ ਗਾਂ ਦੇ ਦੁੱਧ ਵਿੱਚ ਗੁੜ ਦੀ ਚਾਹ ਪੀਣ ਨਾਲ ਇਸ ਵਿੱਚ ਆਰਾਮ ਮਿਲਦਾ ਹੈ।