ਗਰਮੀ ਤੋਂ ਬਚਣ ਲਈ ਹਰ ਰੋਜ਼ ਪੀਓ ਸੌਂਫ ਦਾ ਪਾਣੀ, ਕਈ ਬਿਮਾਰੀਆਂ ਵੀ ਹੋਣਗੀਆਂ ਦੂਰ
ਸੌਂਫ ਵਿੱਚ ਕੈਲਸ਼ੀਅਮ, ਜ਼ਿੰਕ, ਮੈਂਗਨੀਜ਼, ਵਿਟਾਮਿਨ ਸੀ, ਆਇਰਨ, ਸੇਲੇਨੀਅਮ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਗੁਣਾਂ ਦਾ ਖਜ਼ਾਨਾ ਹੈ। ਸਰਦੀ, ਫਲੂ, ਖੰਘ ਅਤੇ ਸਾਈਨਸ ਕੰਜੇਸ਼ਨ ਜਿਹੇ ਸਾਹ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਬਹੁਤ ਮਦਦਗਾਰ ਹੈ। ਗਰਮੀਆਂ ‘ਚ ਸੌਂਫ ਦਾ ਕਾੜ੍ਹਾ ਜਾਂ ਸ਼ਰਬਤ ਬਣਾਕੇ ਪੀਣ ਨਾਲ ਲੂ ਤੋਂ ਬਚਾਅ ਰਹਿੰਦਾ ਹੈ। ਇਸ ‘ਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਅੰਦਰੋਂ ਠੰਡਕ ਦਿੰਦੇ ਹਨ।
ਹੋਰ ਪੜ੍ਹੋ :
ਮੀਕਾ ਸਿੰਘ ਦੇ ‘ਕੇਆਰਕੇ ਕੁੱਤਾ’ ਗਾਣੇ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖ ਕੇ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ
ਸੌਂਫ ‘ਚ ਪੋਟਾਸ਼ੀਅਮ ਜ਼ਿਆਦਾ ਮਾਤਰਾ ‘ਚ ਹੁੰਦਾ ਹੈ। ਉੱਥੇ ਹੀ ਸੌਂਫ ਨੂੰ ਚਬਾਉਣ ਨਾਲ ਥੁੱਕ ‘ਚ ਨਾਈਟ੍ਰਾਈਟ ਦੀ ਮਾਤਰਾ ਵੱਧਦੀ ਹੈ ਜੋ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਸੌਂਫ ਦੇ ਬੀਜਾਂ ਵਿਚ ਐਸਟ੍ਰੈਗੋਲ, ਫੈਨਕੋਨ ਅਤੇ ਐਨਥੋਲ ਵਰਗੇ ਤੱਤ ਹੁੰਦੇ ਹਨ ਜੋ ਬਦਹਜ਼ਮੀ, ਸੋਜ਼, ਕਬਜ਼ ਅਤੇ ਇਰੀਟੇਬਲ ਬਾਵੇਲ ਸਿੰਡਰੋਮ (ਆਈਬੀਐਸ) ਦੇ ਲੱਛਣਾਂ ਨੂੰ ਘਟਾਉਣ ‘ਚ ਮਦਦਗਾਰ ਹੁੰਦੇ ਹਨ।
ਰਾਤ ਨੂੰ ਗੁਣਗੁਣੇ ਪਾਣੀ ਦੇ ਨਾਲ ਸੌਂਫ ਪਾਊਡਰ ਲੈਣ ਨਾਲ ਕਬਜ਼ ਅਤੇ ਐਸਿਡਿਟੀ ਤੋਂ ਰਾਹਤ ਮਿਲਦੀ ਹੈ। ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੋਵੇ ਤਾਂ ਦੁੱਧ ‘ਚ ਸੌਂਫ ਨੂੰ ਉਬਾਲ ਕੇ ਪੀਓ। ਇਸ ਨਾਲ ਤਣਾਅ ਦੂਰ ਹੋਵੇਗਾ ਅਤੇ ਨੀਂਦ ਚੰਗੀ ਆਵੇਗੀ। 1 ਚੱਮਚ ਸੌਂਫ, 2 ਚੱਮਚ ਅਜਵਾਇਣ ਅਤੇ ਅੱਧਾ ਲੀਟਰ ਪਾਣੀ ਨੂੰ ਉਬਾਲੋ। ਇਸ ਨੂੰ ਗੁਣਗੁਣਾ ਕਰਕੇ ਸ਼ਹਿਦ ਮਿਲਾਕੇ ਦਿਨ ‘ਚ 2-3 ਵਾਰ ਪੀਓ।