ਫਰਿੱਜ ਦੇ ਪਾਣੀ ਦੀ ਥਾਂ ਪੀਓ ਘੜੇ ਦਾ ਪਾਣੀ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ
ਘੜੇ ਦਾ ਪਾਣੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ।ਘੜਾ ਪਾਣੀ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ ਤੇ ਲਾਭਕਾਰੀ ਮਿਨਰਲਸ ਨੂੰ ਬਣਾਈ ਰੱਖਦਾ ਹੈ ।ਫਰਿੱਜ ਦੇ ਪਾਣੀ ਦੀ ਜਗ੍ਹਾ ਇਹ ਜਿਆਦਾ ਫਾਇਦੇਮੰਦ ਹੈ ਕਿਉਂਕਿ ਇਸ ਨੂੰ ਪੀਣ ਨਾਲ ਕਬਜ ਅਤੇ ਗਲਾ ਖ਼ਰਾਬ ਹੋਣ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ ।
ਹੋਰ ਪੜ੍ਹੋ :
ਗੁਰਚੇਤ ਚਿੱਤਰਕਾਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਕੇ ਆਖੀ ਇਹ ਗੱਲ
ਇਸ ਪਾਣੀ ਦਾ ਪੀ.ਐਚ ਸੰਤੁਲਨ ਠੀਕ ਹੁੰਦਾ ਹੈ। ਮਿੱਟੀ ਦੇ ਤੱਤ ਅਤੇ ਪਾਣੀ ਦੇ ਤੱਤ ਮਿਲਕੇ ਉਚਿਤ ਪੀ.ਐਚ ਬੇਲੇਂਸ ਬਣਾਉਂਦੇ ਹਨ ਜੋ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਨੁਕਸਾਨ ਤੋਂ ਬਚਾਂਦੇ ਹਨ ਅਤੇ ਸੰਤੁਲਨ ਵਿਗੜਨ ਨਹੀਂ ਦਿੰਦੇ। ਮਿੱਟੀ ਦੇ ਘੜੇ ਦਾ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੈ।
ਇਸ ਦਾ ਤਾਪਮਾਨ ਆਮ ਨਾਲੋਂ ਥੋੜ੍ਹਾ ਹੀ ਘੱਟ ਹੁੰਦਾ ਹੈ ਜੋ ਠੰਢਕ ਤਾਂ ਦਿੰਦਾ ਹੀ ਹੈ, ਪੇਟ ਅਤੇ ਪਾਚਣ ਕਿਰਿਆ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ। ਇਸ ਨੂੰ ਪੀਣ ਨਾਲ ਸਰੀਰ ਵਿਚ ਟੇਸਟੋਸਟੇਰਾਨ ਦਾ ਪੱਧਰ ਵੀ ਵਧਦਾ ਹੈ।