'ਦਾ ਬਲੈਕ ਪ੍ਰਿੰਸ' ਫਿਲਮ ਤੋਂ ਬਾਅਦ ਹੁਣ ਲੋਕਾਂ ਨੂੰ 'ਸਰਾਭਾ ਕਰਾਈ ਫਾਰ ਫ੍ਰੀਡਮ' ਦਾ ਇੰਤਜ਼ਾਰ
ਨਿਰਦੇਸ਼ਕ ਕਵੀ ਰਾਜ ਨਵੇਂ ਕੰਸੈਪਟ ਦੀਆਂ ਫਿਲਮਾਂ ਲਈ ਜਾਣੇ ਜਾਦੇ ਹਨ । 'ਦਾ ਬਲੈਕ ਪ੍ਰਿੰਸ' ਫਿਲਮ ਦੀ ਕਾਮਯਾਬੀ ਤੋਂ ਬਾਅਦ ਹੁਣ ਉਹ 'ਸਰਾਭਾ ਕਰਾਈ ਫਾਰ ਫ੍ਰੀਡਮ' ਫਿਲਮ ਲੈ ਕੇ ਆ ਰਹੇ ਹਨ ।ਪੀਟੀਸੀ ਪੰਜਾਬੀ ਦੀ ਟੀਮ ਨਾਲ ਗੱਲ ਬਾਤ ਕਰਦੇ ਹੋਏ ਫਿਲਮ ਦੀ ਟੀਮ ਨੇ ਦੱਸਿਆ ਕਿ ਇਹ ਫਿਲਮ 'ਗਦਰ ਲਹਿਰ' 'ਤੇ ਅਧਾਰਿਤ ਹੈ ਤੇ ਇਸ ਫਿਲਮ ਦੀ ਕਹਾਣੀ ਦੱਸੇਗੀ ਕਿ ਕਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਨੇ ਵਿਦੇਸ਼ ਵਿੱਚ ਪੜਾਈ ਕਰਨ ਤੋਂ ਬਾਅਦ ਭਾਰਤ ਆ ਕੇ ਭਾਰਤ ਦੀ ਅਜ਼ਾਦੀ ਲਈ ਗਦਰ ਲਹਿਰ ਚਲਾਈ ਸੀ ।ਫਿਲਮ ਦੀ ਟੀਮ ਨੇ ਦੱਸਿਆ ਕਿ ਇਹ ਫਿਲਮ ਹੋਰਨਾਂ ਫਿਲਮਾਂ ਤੋਂ ਹੱਟ ਕੇ ਹੋਵੇਗੀ ਕਿਉਂਕਿ ਇਹ ਫਿਲਮ ਗਦਰ ਲਹਿਰ ਦਾ ਹਰ ਪੱਖ ਪੇਸ਼ ਕਰੇਗੀ । ਇਸ ਫਿਲਮ ਵਿੱਚ ਮੁਕੁਲ ਦੇਵ ਅਹਿਮ ਭੂਮਿਕਾ ਨਿਭਾਅ ਰਹੇ ਹਨ ।
ਹੋਰ ਦੇਖੋ :ਪ੍ਰਿਯੰਕਾ ਤੇ ਨਿਕ ਦੀਆਂ ਰੋਮਾਂਟਿਕ ਤਸਵੀਰਾਂ ਵਾਇਰਲ, ਸੋਸ਼ਲ ਮੀਡੀਆ ‘ਤੇ ਛਿੜੀ ਚਰਚਾ
Poster of upcoming movie ‘Sarabha- Cry For Freedom
ਮੁਕੁਲ ਦੇਵ ਇਸ ਫਿਲਮ ਵਿੱਚ ਹਰਨਾਮ ਸਿੰਘ ਟੂੰਡੀਲਾਟ ਦੀ ਭੂਮਿਕਾ ਨਿਭਾਉਣਗੇ । ਮੁਕੁਲ ਦੇਵ ਮੁਤਾਬਿਕ ਹਰਨਾਮ ਸਿੰਘ ਟੂੰਡੀਲਾਟ ਦੀ ਅਜ਼ਾਦੀ ਲੜਾਈ ਵਿੱਚ ਖਾਸ ਭੂਮਿਕਾ ਰਹੀ ਹੈ ਤੇ aੁਹਨਾਂ ਨੂੰ ਉਮੀਦ ਹੈ ਕਿ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਵੇਗੀ ।
ਹੋਰ ਦੇਖੋ :ਅਕਸ਼ੇ ਕੁਮਾਰ ਦੀ ਫਿਲਮ ਦੇ ਸੈੱਟ ‘ਤੇ ਮਹਿਲਾ ਨੇ ਕੀਤਾ ਹੰਗਾਮਾ, ਸ਼ੂਟਿੰਗ ਅੱਧ ਵਿਚਾਲੇ ਰੁਕੀ
https://www.instagram.com/p/BpY_ORUH0-V/?taken-by=ptc.network
ਮੁਕੁਲ ਦੇਵ ਮੁਤਾਬਿਕ ਨਿਰਦੇਸ਼ਕ ਕਵੀ ਰਾਜ ਕੁਝ ਵੱਖਰੀਆਂ ਕਹਾਣੀਆ ਲੈ ਕੇ ਅਉਂਦੇ ਹਨ ਜਿਹੜੀਆਂ ਕਿ ਲੋਕਾਂ ਨੂੰ ਖੂਬ ਪਸੰਦ ਆਉਂਦੀਆਂ ਹਨ । ਇਸ ਫਿਲਮ ਵਿੱਚ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਵਿੱਚ ਜਪਤੇਜ ਸਿੰਘ ਦਿਖਾਈ ਦੇਣਗੇ ।ਇਸ ਤੋਂ ਪਹਿਲਾ ਜਪਤੇਜ ਸਿੰਘ ਫਿਲਮ 'ਭਾਗ ਮਿਲਖਾ ਭਾਗ' ਵਿੱਚ ਮਿਲਖਾ ਸਿੰਘ ਦੇ ਬਚਪਨ ਦਾ ਰੋਲ ਨਿਭਾਅ ਚੁੱਕੇ ਹਨ ਤੇ ਹੁਣ ਇਸ ਫਿਲਮ ਵਿਚ ਕਰਤਾਰ ਸਿੰਘ ਸਰਾਭਾ ਦਾ ਰੋਲ ਨਿਭਾਉਣਗੇ।