ਮਸ਼ਹੂਰ ਸੰਗੀਤਕਾਰ ਭੂਪੇਨ ਹਜ਼ਾਰਿਕਾ ਦਾ ਅੱਜ ਹੈ ਜਨਮਦਿਨ, ਗੂਗਲ ਨੇ ਖ਼ਾਸ ਡੂਡਲ ਬਣਾ ਕੇ ਕੀਤਾ ਯਾਦ
Bhupen Hazarika Google Doodle: ਅੱਜ ਭਾਰਤ ਦੇ ਮਸ਼ਹੂਰ ਸੰਗੀਤਕਾਰ ਡਾ. ਭੂਪੇਨ ਹਜ਼ਾਰਿਕਾ ਦਾ 96ਵਾਂ ਜਨਮਦਿਨ ਹੈ। ਇਸ ਖ਼ਾਸ ਮੌਕੇ ਉੱਤੇ ਸਰਚ ਇੰਜਨ ਗੂਗਲ ਨੇ (Google) ਨੇ ਸੰਗੀਤਕਾਰ ਡਾ. ਭੂਪੇਨ ਹਜ਼ਾਰਿਕਾ ਦਾ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਅੱਜ ਭੂਪੇਨ ਹਜ਼ਾਰਿਕਾ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ।
Image Source : google
ਭੂਪੇਨ ਹਜ਼ਾਰਿਕਾ ਦਾ ਜਨਮ
ਹਿੰਦੀ ਸਿਨੇਮਾ ਦੇ ਮਸ਼ਹੂਰ ਗਾਇਕ ਅਤੇ ਫ਼ਿਲਮ ਨਿਰਮਾਤਾ ਭੂਪੇਨ ਹਜ਼ਾਰਿਕਾ ਦਾ ਜਨਮ 8 ਸਤੰਬਰ 1926 ਨੂੰ ਸਾਦੀਆ, ਅਸਾਮ ਵਿਖੇ ਹੋਇਆ ਸੀ। ਅੱਜ ਉਨ੍ਹਾਂ ਦਾ 96ਵਾਂ ਜਨਮਦਿਨ ਹੈ ਅਤੇ ਇਸ ਖ਼ਾਸ ਮੌਕੇ 'ਤੇ ਗੂਗਲ ਨੇ ਇੱਕ ਵਿਸ਼ੇਸ਼ ਡੂਡਲ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ ਹੈ।
ਭੂਪੇਨ ਹਜ਼ਾਰਿਕਾ ਇੱਕ ਮਸ਼ਹੂਰ ਸੰਗੀਤਕਾਰ, ਅਸਾਮੀ-ਭਾਰਤੀ ਗਾਇਕ, ਕਵੀ, ਫ਼ਿਲਮ ਨਿਰਮਾਤਾ ਅਤੇ ਗੀਤਕਾਰ ਸਨ। ਉਨ੍ਹਾਂ ਨੇ ਛੇ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ ਸੈਂਕੜੇ ਫਿਲਮਾਂ ਲਈ ਸੰਗੀਤ ਤਿਆਰ ਕੀਤਾ ਹੈ। ਅਜਿਹੇ 'ਚ ਗੂਗਲ ਨੇ ਵੀ ਡੂਡਲ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
Image Source : google
ਸੰਗੀਤ ਦੇ ਸਫ਼ਰ ਦੀ ਸ਼ੁਰੂਆਤ
ਭੂਪੇਨ ਨੂੰ ਨਿੱਕੀ ਉਮਰ ਤੋਂ ਸੰਗੀਤ ਦਾ ਸ਼ੌਂਕ ਸੀ। ਇਸ ਲਈ ਉਹ ਨਿੱਕੇ-ਨਿੱਕੇ ਪ੍ਰੋਗਰਾਮਾਂ ਦੇ ਵਿੱਚ ਗਾਉਣ ਲਈ ਹਿੱਸਾ ਲੈਂਦੇ ਸੀ। ਇਸ ਦੌਰਾਨ ਅਸਾਮ ਦੇ ਮਸ਼ਹੂਰ ਗੀਤਕਾਰ ਜਯੋਤੀਪ੍ਰਸਾਦ ਅਗਰਵਾਲ ਅਤੇ ਫ਼ਿਲਮ ਨਿਰਮਾਤਾ ਵਿਸ਼ਨੂੰ ਪ੍ਰਸਾਦ ਰਾਭਾ ਦਾ ਧਿਆਨ ਭੂਪੇਨ ਉੱਤੇ ਪਿਆ। ਇਹ ਦੋਵੇਂ ਭੂਪੇਨ ਹਜ਼ਾਰਿਕਾ ਦੀ ਗਾਇਕੀ ਤੋਂ ਬੇਹੱਦ ਪ੍ਰਭਾਵਿਤ ਹੋਏ। ਅਸਾਮ ਸਭਿਆਚਾਰ ਦੇ ਮੁੱਖੀ ਹੋਣ ਦੇ ਨਾਲ-ਨਾਲ ਇਹ ਉਹ ਲੋਕ ਸਨ ਜਿਨ੍ਹਾਂ ਨੇ ਭੂਪੇਨ ਹਜ਼ਾਰਿਕਾ ਨੂੰ ਉਨ੍ਹਾਂ ਦਾ ਪਹਿਲਾ ਗੀਤ ਰਿਕਾਰਡ ਕਰਨ ਵਿੱਚ ਮਦਦ ਕੀਤੀ, ਜਿਨ੍ਹਾਂ ਨੇ ਮਹਿਜ਼ 10 ਸਾਲ ਦੀ ਉਮਰ ਵਿੱਚ ਉਸ ਦੇ ਸੰਗੀਤ ਕੈਰੀਅਰ ਦੀ ਸ਼ੁਰੂਆਤ ਕਰਵਾਈ।
ਹਜ਼ਾਰਿਕਾ ਨੇ ਨਾਂ ਮਹਿਜ਼ ਸੰਗੀਤ ਵਿੱਚ ਮਹਾਰਤ ਹਾਸਿਲ ਕੀਤੀ ਸਗੋਂ ਉਹ ਬੁੱਧੀਜੀਵੀ ਵੀ ਸਨ। ਉਨ੍ਹਾਂ ਨੇ 1946 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ, ਅਤੇ 1952 ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਜਨ ਸੰਚਾਰ ਵਿੱਚ ਪੀਐਚਡੀ ਕੀਤੀ।
Image Source : google
ਹੋਰ ਪੜ੍ਹੋ: Controversial Tweets Case: ਵਿਵਾਦਤ ਟਵੀਟ ਮਾਮਲੇ 'ਚ ਕੇਆਰਕੇ ਨੂੰ ਮਿਲੀ ਜ਼ਮਾਨਤ
ਭੂਪੇਨ ਹਜ਼ਾਰਿਕਾ ਨੂੰ ਮਿਲੇ ਕਈ ਸਨਮਾਨ
ਵਿਦੇਸ਼ਾਂ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਭੂਪੇਨ ਹਜ਼ਾਰਿਕਾ ਨੇ ਸੰਗੀਤ ਅਤੇ ਫਿਲਮਾਂ ਵਿੱਚ ਕੰਮ ਕਰਨਾ ਜਾਰੀ ਰੱਖਿਆ। ਇਸ ਦੇ ਲਈ ਉਹ ਵਾਪਿਸ ਭਾਰਤ ਆ ਗਏ। ਛੇ ਦਹਾਕਿਆਂ ਦੇ ਆਪਣੇ ਕੈਰੀਅਰ ਦੌਰਾਨ, ਹਜ਼ਾਰਿਕਾ ਨੇ ਸੰਗੀਤ ਅਤੇ ਸੱਭਿਆਚਾਰ ਵਿੱਚ ਸ਼ਾਨਦਾਰ ਯੋਗਦਾਨ ਲਈ ਸੰਗੀਤ ਨਾਟਕ ਅਕਾਦਮੀ ਅਵਾਰਡ, ਦਾਦਾਸਾਹਿਬ ਫਾਲਕੇ, ਵਰਗੇ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਪਦਮ ਸ਼੍ਰੀ ਅਤੇ ਪਦਮ ਭੂਸ਼ਣ। ਉਨ੍ਹਾਂ ਨੂੰ ਮਰਨ ਉਪਰੰਤ 2019 ਵਿੱਚ ਭਾਰਤ ਦਾ ਸਰਵਉੱਚ ਨਾਗਰਿਕ ਪੁਰਸਕਾਰ, ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।