ਪੁਖਰਾਜ ਭੱਲਾ ਦੇ ਵਿਆਹ ‘ਤੇ ਮਿਲੀਆਂ ਦੂਹਰੀਆਂ ਖੁਸ਼ੀਆਂ, ਜਸਵਿੰਦਰ ਭੱਲਾ ਨੇ ਕਿਸਾਨਾਂ ਦੀ ਜਿੱਤ ਦੇ ਲਾਏ ਨਾਅਰੇ

Reported by: PTC Punjabi Desk | Edited by: Shaminder  |  November 20th 2021 05:17 PM |  Updated: November 20th 2021 05:17 PM

ਪੁਖਰਾਜ ਭੱਲਾ ਦੇ ਵਿਆਹ ‘ਤੇ ਮਿਲੀਆਂ ਦੂਹਰੀਆਂ ਖੁਸ਼ੀਆਂ, ਜਸਵਿੰਦਰ ਭੱਲਾ ਨੇ ਕਿਸਾਨਾਂ ਦੀ ਜਿੱਤ ਦੇ ਲਾਏ ਨਾਅਰੇ

ਪੁਖਰਾਜ ਭੱਲਾ (Pukhraj Bhalla ) ਅਤੇ ਦੀਸ਼ੂ ਸਿੱਧੂ (Dishu Sidhu) ਬੀਤੇ ਦਿਨ ਵਿਆਹ (Wedding) ਦੇ ਬੰਧਨ ‘ਚ ਬੱਝ ਗਏ । ਇਹ ਦਿਨ ਦੋਵਾਂ ਲਈ ਬੇਹੱਦ ਖ਼ਾਸ ਰਿਹਾ । ਭੱਲਾ ਪਰਿਵਾਰ ਦੀ ਖੁਸ਼ੀ ਉਸ ਸਮੇਂ ਦੁੱਗਣੀ ਹੋ ਗਈ ਜਦੋਂ ਪੁਖਰਾਜ ਦੇ ਵਿਆਹ ਦੇ ਮੌਕੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਜਸਵਿੰਦਰ ਭੱਲਾ ਨੇ ਵਿਆਹ ਦੇ ਵਿੱਚ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਏ ਅਤੇ ਰੱਜ ਕੇ ਭੰਗੜਾ ਪਾਇਆ ।

Jaswinder Bhalla image From instagram

ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਮਾਂ ਅਤੇ ਧੀ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਜਸਵਿੰਦਰ ਭੱਲਾ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਖੁਸ਼ੀਆਂ ਦੂਣ ਸਵਾਈਆਂ ਹੋ ਗਈਆਂ ਹਨ । ਇਸ ਦਾ ਇੱਕ ਵੀਡੀਓ ਗਾਇਕ ਸੁਖਵਿੰਦਰ ਸੁੱਖੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਜਸਵਿੰਦਰ ਭੱਲਾ ਅਤੇ ਪੁਖਰਾਜ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Jaswinder Bhalla And Pukhraj Bhalla image From instagram

ਦੱਸ ਦਈਏ ਕਿ ਬੀਤੇ ਦਿਨ ਪੁਖਰਾਜ ਭੱਲਾ ਵਿਆਹ ਦੇ ਬੰਧਨ ‘ਚ ਬੱਝੇ ਹਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ । ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਇਸ ਤੋਂ ਪਹਿਲਾਂ ਉਹ ਛਣਕਾਟਾ ਕੱਢਦੇ ਰਹੇ ਹਨ ਜੋ ਕਿ ਨੱਬੇ ਦੇ ਦਹਾਕੇ ‘ਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ । ਪੁਖਰਾਜ ਵੀ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ ਅਤੇ ਗਾਉਣ ਦਾ ਵੀ ਸ਼ੌਂਕ ਰੱਖਦਾ ਹੈ । ਪੁਖਰਾਜ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਲਈ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network