ਇੰਦਰ ਪੰਡੋਰੀ ਨੂੰ ਹੈ ਪ੍ਰਾਈਵੇਸੀ ਪਸੰਦ ,ਆਪਣੇ ਵਿਚੋਲਿਆਂ ਨੂੰ ਵੀ ਨਹੀਂ ਬੈਠਣ ਦਿੰਦੇ ਗੱਡੀ 'ਚ !

Reported by: PTC Punjabi Desk | Edited by: Shaminder  |  October 29th 2018 07:22 AM |  Updated: October 29th 2018 07:22 AM

ਇੰਦਰ ਪੰਡੋਰੀ ਨੂੰ ਹੈ ਪ੍ਰਾਈਵੇਸੀ ਪਸੰਦ ,ਆਪਣੇ ਵਿਚੋਲਿਆਂ ਨੂੰ ਵੀ ਨਹੀਂ ਬੈਠਣ ਦਿੰਦੇ ਗੱਡੀ 'ਚ !

ਸਾਡੀ ਡੋਲੀ ਵਾਲੀ ਕਾਰ 'ਚ ਸਾਡੇ ਦੋਹਾਂ ਤੋਂ ਬਗੈਰ ਕੋਈ ਹੋਰ ਨਾਂ ਹੋਵੇ । ਜੀ ਹਾਂ ਜਦੋਂ ਇੱਕ ਕੁੜੀ ਆਪਣੇ ਮਾਪਿਆਂ ਦਾ ਘਰ ਛੱਡ ਕੇ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਉਸ ਲਈ  ਰੇ ਰਿਸ਼ਤੇ ਅਣਜਾਣ ਹੁੰਦੇ ਨੇ । ਪਰ ਜਿਸ ਸ਼ਖਸ ਦੇ ਲੜ ਲਾ ਕੇ ਮਾਪੇ ਆਪਣੀ ਧੀ ਦੀ ਡੋਲੀ ਨੂੰ ਤੋਰਦੇ ਨੇ ਉਸ ਨਾਲ ਉਮਰਾਂ ਦੀ ਸਾਂਝ ਅਤੇ ਹਰ ਦੁੱਖ ਸੁੱਖ ਨੂੰ ਉਹ ਸਾਂਝਾ ਕਰਦੀ ਹੈ । ਇਸ ਦੇ ਨਾਲ ਹੀ ਆਪਣੇ ਦਿਲ ਦੀ ਹਰ ਗੱਲ ਵੀ ਸਾਂਝੀ ਕਰਦੀ ਹੈ ।

ਹੋਰ ਵੇਖੋ : ਧਰਤੀ ‘ਤੇ ਕਿਉਂ ਨਹੀਂ ਲੱਗ ਰਹੇ ਨੇਹਾ ਕੱਕੜ ਦੇ ਪੈਰ! ਦੱਸਿਆ ਖੁਸ਼ੀ ਦਾ ਰਾਜ਼ ,ਵੇਖੋ ਵੀਡਿਓ

ਕਿਉਂਕਿ ਉਹ ਆਪਣੇ ਪਤੀ ਨਾਲ ਹੀ ਹਰ ਗੱਲ ਸਾਂਝੀ ਕਰ ਸਕਦੀ ਹੈ ।ਇਸੇ ਤਰ੍ਹਾਂ ਦਾ ਇਹ ਗੀਤ ਹੈ 'ਡੋਲੀ ਵਾਲੀ ਕਾਰ' ਜੀ ਹਾਂ ਇੰਦਰ ਪੰਡੋਰੀ ਦਾ ਇਹ ਗੀਤ ਵੀ ਕੁਝ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਗੀਤ ਹੈ ।

https://www.youtube.com/watch?v=fjTEr3BE89E

ਗੀਤ ਦੇ ਵੀਡਿਓ 'ਚ ਪੰਜਾਬੀ ਸੱਭਿਆਚਾਰ ਵਿਆਹ ਦੀਆਂ ਕੁਝ ਰਸਮਾਂ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇੰਦਰ ਪੰਡੋਰੀ ਨੇ ਆਪਣੀ ਕਲਮ ਚੋਂ ਜਿਸ ਤਰ੍ਹਾਂ ਦੇ ਅਲਫਾਜ਼ ਚੁਣ ਕੇ ਇਸ ਗੀਤ ਨੂੰ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ ਉਹ ਬਾਕਮਾਲ ਹੈ ਅਤੇ ਆਪਣੇ ਸੰਗੀਤ ਨਾਲ ਉਨ੍ਹਾਂ ਨੇ ਇਸ ਗੀਤ ਨੂੰ ਜਿਸ ਤਰੀਕੇ ਨਾਲ ਬੰਨਿਆ ਹੈ ਉਸ ਲਈ ਇੰਦਰ ਪੰਡੋਰੀ ਨੂੰ ਜੇ ਗੁਣਾਂ ਦੀ ਗੁਥਲੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ।

new song doli wali car new song doli wali car

ਇੰਦਰ ਪੰਡੋਰੀ ਦਾ ਨਵਾਂ ਗੀਤ 'ਡੋਲੀ ਵਾਲੀ ਕਾਰ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਇੰਦਰ ਪੰਡੋਰੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਜਯ. ਕੇ ਨੇ । ਇਸ ਗੀਤ ਦਾ ਵੀਡਿਓ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਨੇ ਬਣਾਇਆ ਹੈ । ਇਸ ਗੀਤ  ਨੂੰ ਪ੍ਰੋਡਿਊਸ ਕੀਤਾ ਹੈ ਕੁਲਵਿੰਦਰ ਸਿੰਘ ਨੇ । ਇਸ ਗੀਤ ਦੇ  ਵੀਡਿਓ ਨੂੰ ਬਹੁਤ ਹੀ ਖੂਬਸੂਰਤੀ ਨਾਲ ਤਿਆਰ ਕੀਤਾ ਗਿਆ ਹੈ । ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ ।

new song doli wali car new song doli wali car

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network