ਅਪ੍ਰੇਸ਼ਨ ਬਲੂ ਸਟਾਰ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਜਾਵੇਗੀ ਡਾਕੂਮੈਂਟਰੀ ਫ਼ਿਲਮ
ਜੂਨ 1984 ਦੇ ਅਪ੍ਰੇਸ਼ਨ ਬਲੂ ਸਟਾਰ ‘ਤੇ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇੱਕ ਡਾਕੂਮੈਂਟਰੀ ਫਿਲਮ ਬਣਾਈ ਜਾਵੇਗੀ। ਜਿਸ ਦਾ ਐਲਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਹੈ । ਉਹਨਾਂ ਨੇ ਕਿਹਾ ਕਿਹਾ ਕਿ ਜੂਨ 1984 ਦੌਰਾਨ ਜੋ ਵੀ ਕੁਝ ਵਾਪਰਿਆ ਹੈ, ਉਸ ਦਾ ਰਿਕਾਰਡ ਇਕੱਠਾ ਕੀਤਾ ਜਾਵੇਗਾ।
ਹੋਰ ਪੜ੍ਹੋ :
ਗਾਇਕ ਲਹਿੰਬਰ ਹੁਸੈਨਪੁਰੀ ਦੀਆਂ ਵਧੀਆਂ ਮੁਸ਼ਕਲਾਂ, ਮਹਿਲਾ ਕਮਿਸ਼ਨ ਨੇ ਕੀਤਾ ਤਲਬ
ਇਸ ਦੇ ਨਾਲ ਹੀ ਉਹਨਾਂ ਨੇ ਚਸ਼ਮਦੀਦ ਗਵਾਹਾਂ ਨੂੰ ਆਪਣੇ ਤਜ਼ਰਬੇ ਦਾ ਵੀਡੀਓ ਫੌਰਮੇਟ ਦੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਹੈ। ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ 1 ਤੋਂ 10 ਜੂਨ 1984 ਦਰਮਿਆਨ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਜੋ ਵਾਪਰਿਆ ਉਸ ਨੂੰ ਫਿਰ ਦਰਸਾਇਆ ਜਾ ਸਕੇ ਤੇ ਇਤਿਹਾਸ ਲਈ ਰਿਕਾਰਡ ਰੱਖਿਆ ਜਾ ਸਕੇ।
ਅਕਾਲ ਤਖ਼ਤ ਦਾ ਮੰਨਣਾ ਹੈ ਕਿ ਚਸ਼ਮਦੀਦ ਗਵਾਹਾਂ ਦੀ ਇੰਟਰਵਿਊ ਤੇ ਫੌਜ ਦੇ ਤਸ਼ੱਦਦ ਦੀਆਂ ਰਿਪੋਰਟਾਂ ਦੀ ਪ੍ਰਮਾਣਿਕਤਾ ਤੇ ਭਰੋਸੇਯੋਗ ਖਾਤਾ ਹੋਣਾ ਚਾਹੀਦਾ ਹੈ। ਉਹਨਾਂ ਨੇ ਇੱਕ ਚਸ਼ਮਦੀਦ ਦੇ ਤਜੁਰਬੇ ਬਾਰੇ ਜਾਨਣ ਲਈ ‘ਪੰਥ ਸੇਵਕ ‘ਪੁਰਸਕਾਰ ਨਾਲ ਸਨਮਾਨਿਤ ਹਰਵਿੰਦਰ ਸਿੰਘ ਖਾਲਸਾ ਨਾਲ ਮੁਲਾਕਾਤ ਵੀ ਕੀਤੀ।