ਕੌਰ ਬੀ ਅਤੇ ਗੈਰੀ ਸੰਧੂ ਦੇ ਗੀਤ 'ਦੁਆਬੇ ਵਾਲਾ' 'ਚ ਜੱਟ ਦੇ ਰੌਅਬ ਨੂੰ ਦਰਸਾਇਆ ਗਿਆ
ਸੌਂਗ ਗੈਰੀ ਸੰਧੂ ਅਤੇ ਕੌਰ ਬੀ ਦਾ ਨਵਾਂ ਗੀਤ ਦੁਆਬੇ ਵਾਲਾ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਪੋਸਟਰ ਅਤੇ ਟੀਜ਼ਰ ਕੁਝ ਹੀ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ । ਇਸ ਗੀਤ ਦੀ ਫੀਚਰਿੰਗ 'ਚ ਕੌਰ ਬੀ ਅਤੇ ਗੈਰੀ ਸੰਧੂ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ 'ਚ ਦੋਆਬੇ ਵਾਲੇ ਜੱਟ ਦੇ ਰੌਅਬ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਹੋਰ ਵੇਖੋ:ਕੌਰ ਬੀ ਦਾ ਨਵਾਂ ਗੀਤ ‘ਕਾਲ’ ਹੋਇਆ ਰਿਲੀਜ਼,ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ
https://www.instagram.com/p/BwUXw8UBCE3/
ਦੱਸ ਦਈਏ ਗਾਣੇ ਦੇ ਬੋਲ ਗੈਰੀ ਸੰਧੂ ਦੇ ਹੀ ਹਨ ਅਤੇ ਮਿਊਜ਼ਿਕ ਦਿੱਤਾ ਹੈ ਫੇਮਸ ਮਿਊਜ਼ਿਕ ਡਾਇਰੈਕਟਰ ਇਕਵਿੰਦਰ ਸਿੰਘ ਹੋਰਾਂ ਨੇ। ਉੱਥੇ ਹੀ ਵੀਡੀਓ ਨਾਮਵਰ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ। ਦੇਖਣਾ ਹੋਵੇਗਾ ਕੌਰ ਬੀ ਅਤੇ ਗੈਰੀ ਸੰਧੂ ਦੀ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ। ਇਸ ਤੋਂ ਪਹਿਲਾਂ ਗੈਰੀ ਸੰਧੂ ਜੈਸਮੀਨ ਸੈਂਡਲਾਸ ਨਾਲ ਕਈ ਡਿਊਟ ਗੀਤ ਗਾ ਚੁੱਕੇ ਹੈ ਜਿੰਨ੍ਹਾਂ ਨੂੰ ਕਾਫੀ ਪਿਆਰ ਮਿਲਿਆ ਹੈ।