ਇਸ ਤਸਵੀਰ ‘ਚ ਨਜ਼ਰ ਆ ਰਿਹਾ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

Reported by: PTC Punjabi Desk | Edited by: Shaminder  |  February 09th 2023 10:55 AM |  Updated: February 09th 2023 10:55 AM

ਇਸ ਤਸਵੀਰ ‘ਚ ਨਜ਼ਰ ਆ ਰਿਹਾ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਪੰਜਾਬੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ (Childhood Pic) ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਿਤਾਰੇ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ। ਬੇਸ਼ੱਕ ਉਹ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹੈ। ਪਰ ਉਸ ਦੇ ਗੀਤਾਂ ਦੇ ਜ਼ਰੀਏ ਉਹ ਪੂਰੀ ਦੁਨੀਆ ‘ਚ ਛਾਇਆ ਹੋਇਆ ਹੈ ।

Sidhu Moose Wala Image Source : Instagram

ਹੋਰ ਪੜ੍ਹੋ : ਨੀਰੂ ਬਾਜਵਾ ਦੀ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਪੰਜਾਬੀ ਇੰਡਸਟਰੀ ਦਾ ਧਰੂ ਤਾਰਾ

ਅਸੀਂ ਗੱਲ ਕਰ ਰਹੇ ਹਾਂ ਉਸ ਸਿਤਾਰੇ ਦੀ ਜਿਸ ਨੇ ਭਰ ਜਵਾਨੀ ‘ਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ । ਪਰ ਮੌਤ ਤੋਂ ਬਾਅਦ ਵੀ ਇਹ ਸਿਤਾਰਾ ਦੁਨੀਆ ‘ਤੇ ਛਾਇਆ ਹੋਇਆ ਹੈ । ਜੀ ਹਾਂ ਹੁਣ ਤਾਂ ਤੁਸੀਂ ਜਾਣ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ।ਅਸੀਂ ਗੱਲ ਕਰ ਰਹੇ ਹਾਂ ਸ਼ੁਭਦੀਪ ਸਿੱਧੂ ਉਰਫ ਸਿੱਧੂ ਮੂਸੇਵਾਲਾ (Sidhu Moose Wala) ਦੀ । ਜਿਸ ਨੇ ਦੁਨੀਆ ਭਰ ‘ਚ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ।

Sidhu Moose Wala with Father image Source : Instagram

ਹੋਰ ਪੜ੍ਹੋ : ਜਦੋਂ ਗੁਰਦਾਸ ਮਾਨ ਚੰਡੀਗੜ੍ਹ ਦੇਣ ਗਏ ਇੰਟਰਵਿਊ, ਮੋਟਰਸਾਈਕਲ ਚਲਾਉਣ ਦੌਰਾਨ ਉੱਡ ਗਏ ਸੀ ਸਰਟੀਫਿਕੇਟ, ਜਾਣੋ ਦਿਲਚਸਪ ਕਿੱਸਾ

ਉਸ ਦੇ ਬਚਪਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਇਸ ਤਸਵੀਰ ‘ਚ ਉਹ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਿਹਾ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਤਸਵੀਰ ਨੂੰ ਵੇਖ ਕੇ ਭਾਵੁਕ ਨਜ਼ਰ ਆ ਰਹੇ ਹਨ ।

Sidhu Moose Wala,, Image Source : Instagram

29 ਮਈ 2022 ਨੂੰ ਹੋਇਆ ਸੀ ਕਤਲ

ਸਿੱਧੂ ਮੂਸੇਵਾਲਾ ਦਾ ਕਤਲ ਬੀਤੇ ਸਾਲ 29 ਮਈ ਨੂੰ ਉਸ ਵੇਲੇ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਜਾ ਰਿਹਾ ਸੀ । ਪਰ ਪਿੰਡ ਜਵਾਹਰਕੇ ਵਿਖੇ ਕੁਝ ਹਥਿਆਰਬੰਦ ਲੋਕਾਂ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।

Sidhu Moose Wala,,''

ਮੌਤ ਤੋਂ ਬਾਅਦ ਰਿਲੀਜ਼ ਹੋਏ ਗਿੱਤ ਸੋਸ਼ਲ ਮੀਡੀਆ ‘ਤੇ ਛਾਏ

ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਗੀਤ ਰਿਲੀਜ਼ ਹੋਏ ਹਨ । ਜਿਸ ‘ਚ ਐੱਸਵਾਈਐਲ ਅਤੇ ਵਾਰ ਰਿਲੀਜ਼ ਹੋਏ ਹਨ ।

Sidhu Moose Wala childhood pic

ਜੋ ਕਿ ਬਹੁਤ ਜ਼ਿਆਦਾ ਪਸੰਦ ਕੀਤੇ ਗਏ ਸਨ । ਹਾਲਾਂਕਿ ਗੀਤ ਐੱਸਵਾਈਐੱਲ ਨੂੰ ਤਾਂ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network