ਜਾਣੋ ਭਗਵੰਤ ਮਾਨ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਦੇ ਲਹਿੰਗੇ ਦੀ ਕੀ ਸੀ ਕੀਮਤ?
Gurpreet Kaur’s Bridal Look: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 48 ਸਾਲ ਦੀ ਉਮਰ ਵਿੱਚ ਦੂਜਾ ਵਿਆਹ ਕਰਵਾਇਆ ਹੈ। ਹਰਿਆਣਾ ਦੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਉਨ੍ਹਾਂ ਨੇ 7 ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਲਾਵਾਂ ਲਈਆਂ ਸਨ। ਇਹ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਹੋਇਆ ਪਰ ਭਗਵੰਤ ਮਾਨ ਦੀ ਲਾੜੀ ਦਾ ਲੁੱਕ ਸੁਰਖੀਆਂ ਵਿੱਚ ਹੈ।
ਡਾ. ਗੁਰਪ੍ਰੀਤ ਕੌਰ ਦੇ ਲਹਿੰਗਾ ਦੀ ਪ੍ਰਸ਼ੰਸਾ ਕਰਦੇ ਹੋਏ, ਫੈਸ਼ਨ ਡਿਜ਼ਾਈਨਰ ਸ਼ਰੂਤੀ ਸੰਚੇਤੀ ਕਹਿੰਦੀ ਹੈ, “ਗੁਰਪ੍ਰੀਤ ਕੌਰ ਨੇ ਸੁੰਦਰ ਸੋਨੇ ਦੇ ਜ਼ਰਦੋਜ਼ੀ ਵਰਕ ਦੇ ਨਾਲ ਤਿਆਰ ਕੀਤਾ ਹੋਇਆ ਰਵਾਇਤੀ ਲਾਲ ਰੰਗ ਦਾ ਲਹਿੰਗਾ ਪਾਇਆ ਸੀ। ਜ਼ਿਆਦਾਤਰ ਸਿੱਖ ਅਤੇ ਉੱਤਰੀ ਭਾਰਤੀ ਲਾੜੀਆਂ ਅਜਿਹਾ ਲਹਿੰਗਾ ਪਹਿਨਦੀਆਂ ਹਨ। ਗੁਰਪ੍ਰੀਤ ਨੇ ਰਵਾਇਤੀ ਸੋਨੇ ਦੇ ਗਹਿਣਿਆਂ ਦੇ ਨਾਲ ਲਾਲ ਲਹਿੰਗਾ ਪਾਇਆ ਹੋਇਆ ਹੈ, ਜੋ ਉਸਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਰਹੇ ਸਨ।
ਸ਼ਰੂਤੀ ਸੰਚੇਤੀ ਦੇ ਅਨੁਸਾਰ, ਜ਼ਿਆਦਾਤਰ ਲੜਕੀਆਂ ਰਸਮਾਂ ਲਈ ਲਾਲ ਰੰਗ ਦਾ ਲਹਿੰਗਾ ਪਹਿਨਣਾ ਪਸੰਦ ਕਰਦੀਆਂ ਹਨ। ਵਿਆਹ ਦੀਆਂ ਰਸਮਾਂ ਵਿੱਚ, ਰਵਾਇਤੀ ਲਹਿੰਗਾ ਲਾੜੀ ਦੀ ਸੁੰਦਰਤਾ ਵਿੱਚ ਵਾਧਾ ਕਰਦਾ ਹੈ। ਸਾਲਾਂ ਤੋਂ, ਉੱਤਰੀ ਭਾਰਤ ਵਿੱਚ ਜ਼ਿਆਦਾਤਰ ਦੁਲਹਨ ਅਜਿਹੇ ਲਹਿੰਗਾ ਪਹਿਨਣ ਨੂੰ ਤਰਜੀਹ ਦਿੰਦੀਆਂ ਹਨ। ਅਜਿਹੇ ਸ਼ਾਹੀ ਲਹਿੰਗੇ ਦੀ ਕੀਮਤ 50 ਹਜ਼ਾਰ ਤੋਂ 15 ਲੱਖ ਤੱਕ ਹੋ ਸਕਦੀ ਹੈ। ਲਹਿੰਗੇ ਦੀ ਕੀਮਤ ਇਸ ਦੇ ਫੈਬਰਿਕ ਅਤੇ ਕਢਾਈ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ।
ਜ਼ਿਆਦਾਤਰ ਲਾੜੀਆਂ ਵਿਆਹ ਵਿੱਚ ਸੋਨੇ ਦੇ ਗਹਿਣੇ ਪਹਿਨਦੀਆਂ ਹਨ ਅਤੇ ਲਾਲ ਲਹਿੰਗਾ ਨਾਲ ਉਨ੍ਹਾਂ ਦਾ ਸੁਮੇਲ ਬਹੁਤ ਵਧੀਆ ਲੱਗਦਾ ਹੈ। ਲਾਲ ਰੰਗ ਦੇ ਲਹਿੰਗਾ ਦੀ ਖਾਸੀਅਤ ਇਹ ਹੈ ਕਿ ਇਹ ਗੋਲਡ, ਡਾਇਮੰਡ, ਪਲੈਟੀਨਮ, ਹਰ ਤਰ੍ਹਾਂ ਦੇ ਗਹਿਣਿਆਂ ਦੇ ਨਾਲ ਚੰਗੀ ਤਰ੍ਹਾਂ ਮਿਲਦਾ ਹੈ।
ਸ਼ਰੂਤੀ ਅਨੁਸਾਰ ਲਾਲ ਰੰਗ ਨੂੰ ਸ਼ੁਭ ਰੰਗ ਮੰਨਿਆ ਜਾਂਦਾ ਹੈ, ਇਸ ਲਈ ਵਿਆਹ ਵਾਲੇ ਦਿਨ ਦੁਲਹਨ ਦੇ ਜੋੜੇ ਲਈ ਇਹ ਰੰਗ ਚੁਣਿਆ ਜਾਂਦਾ ਹੈ। ਲਾਲ ਰੰਗ ਨੂੰ ਪਿਆਰ ਦਾ ਰੰਗ ਵੀ ਮੰਨਿਆ ਜਾਂਦਾ ਹੈ, ਇਸ ਲਈ ਦੁਲਹਨ ਇਸ ਖ਼ਾਸ ਦਿਨ ‘ਤੇ ਲਾਲ ਰੰਗ ਨੂੰ ਪਹਿਨਣਾ ਪਸੰਦ ਕਰਦੀ ਹੈ। ਇਸ ਰੰਗ ਦੀ ਖਾਸੀਅਤ ਇਹ ਹੈ ਕਿ ਇਹ ਹਰ ਰੰਗ 'ਤੇ ਵਧੀਆ ਲੱਗਦਾ ਹੈ।
ਦੱਸ ਦਈਏ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਇੰਦਰਪ੍ਰੀਤ ਕੌਰ ਹੈ। ਉਨ੍ਹਾਂ ਦੇ ਦੋ ਬੱਚੇ, 21 ਸਾਲਾ ਧੀ ਸੀਰਤ ਕੌਰ ਮਾਨ ਅਤੇ 17 ਸਾਲਾ ਪੁੱਤਰ ਦਿਲਸ਼ਾਨ ਸਿੰਘ ਮਾਨ, ਇਸ ਸਮੇਂ ਆਪਣੀ ਮਾਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ। ਸਾਲ 2015 ‘ਚ ਭਗਵੰਤ ਮਾਨ ਅਤੇ ਇੰਦਰਪ੍ਰੀਤ ਕੌਰ ਨੇ ਤਲਾਕ ਲੈ ਲਿਆ ਸੀ।