ਪੀਟੀਸੀ ਸਟੂਡੀਓ ਅਤੇ ਪੀਟੀਸੀ ਰਿਕਾਰਡਜ਼ ਪੇਸ਼ ਕਰਦੇ ਨੇ ਜੀ.ਸੁਰਜੀਤ ਦੀ ਆਵਾਜ਼ 'ਚ ਨਵਾਂ ਗੀਤ 'ਦੋ ਤਾਰਾ'
ਪੀਟੀਸੀ ਸਟੂਡੀਓ ਦਾ ਨਵਾਂ ਗੀਤ ਦੋ ਤਾਰਾ ਜੀ.ਸੁਰਜੀਤ ਦੀ ਆਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਬਹੁਤ ਹੀ ਖ਼ੂਬਸੂਰਤ ਆਵਾਜ਼ 'ਚ ਜੀ.ਸੁਰਜੀਤ ਨੇ ਸ਼ਿੰਗਾਰਿਆ ਹੈ । 'ਦੋ ਤਾਰਾ' ਨਾਂਅ ਦੇ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ । ਇਸ ਗੀਤ 'ਚ ਜੀ.ਸੁਰਜੀਤ ਨੇ ਮੇਲੇ ਦੀ ਗੱਲ ਕੀਤੀ ਹੈ ।ਜਿਸ 'ਚ ਹੀਰ ਆਪਣੇ ਰਾਂਝੇ ਨੂੰ ਮੇਲੇ ਜਾਣ ਲਈ ਕਹਿ ਰਹੀ ਹੈ। ਇਸ ਲੋਕ ਗੀਤ ਨੂੰ ਜੀ.ਸੁਰਜੀਤ ਨੇ ਬਹੁਤ ਹੀ ਸੋਹਣਾ ਗਾਇਆ ਹੈ ।
ਹੋਰ ਵੇਖੋ :ਖ਼ਾਨ ਸਾਬ ਦੀ ਆਵਾਜ਼ ‘ਚ ਪੀਟੀਸੀ ਸਟੂਡੀਓ ‘ਚ ਲੱਗਣਗੀਆਂ ਰੌਣਕਾਂ, ਲੈ ਕੇ ਆ ਰਹੇ ਨੇ ਨਵਾਂ ਗੀਤ
ਇਸ ਗੀਤ ਨੂੰ ਪੀਟੀਸੀ ਸਟੂਡੀਓ ਦੇ ਯੂਟਿਊਬ ਚੈਨਲ 'ਤੇ ਵੀ ਵੇਖ ਸਕਦੇ ਹੋ । ਇਸ ਤੋਂ ਇਲਾਵਾ ਇਸ ਗੀਤ ਨੂੰ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਵੇਖ ਸਕਦੇ ਹੋ ।ਨਵੇਂ ਨਵੇਂ ਗਾਣੇ ਸੁਣਨ ਲਈ ਅਤੇ ਪੀਟੀਸੀ ਦੇ ਹੋਰ ਪ੍ਰੋਗਰਾਮ ਵੇਖਣ ਲਈ ਅੱਜ ਹੀ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ ।ਦੱਸ ਦਈਏ ਕਿ ਪੀਟੀਸੀ ਸਟੂਡੀਓ ਹਰ ਹਫ਼ਤੇ ਦੋ ਨਵੇਂ ਗਾਣੇ ਕੱਢ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੇ ਮੌਕੇ 'ਤੇ ਕੀਤੀ ਗਈ ਸੀ । ਪੀਟੀਸੀ ਸਟੂਡੀਓ 'ਚ ਨਵੇਂ-ਨਵੇਂ ਗਾਇਕਾਂ ਦੇ ਗੀਤ ਰਿਲੀਜ਼ ਕੀਤੇ ਜਾਂਦੇ ਨੇ ਅਤੇ ਪੂਰੀ ਦੁਨੀਆ 'ਚ ਇਨ੍ਹਾਂ ਗੀਤਾਂ ਨੂੰ ਸੁਣਿਆ ਜਾਂਦਾ ਹੈ । ਪੀਟੀਸੀ ਪੰਜਾਬੀ ਦਾ ਮਕਸਦ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਦੁਨੀਆ ਦੇ ਹਰ ਕੋਨੇ 'ਚ ਪਹੁੰਚਾਉਣ ਦਾ ਹੈ । ਇਹੀ ਕਾਰਨ ਹੈ ਕਿ ਵਿਸ਼ਵ ਪੱਧਰ 'ਤੇ ਪੀਟੀਸੀ ਪੰਜਾਬੀ ਨੂੰ ਨੰਬਰ 1 ਚੈਨਲ ਦਾ ਰੁਤਬਾ ਹਾਸਲ ਹੋਇਆ ਹੈ ।