ਰੈਪਰ ਬਾਦਸ਼ਾਹ ਦੇ ਚੈਲੇਂਜ ਦਾ ਗਿੱਪੀ ਗਰੇਵਾਲ ਦੇ ਬੇਟੇ ਛਿੰਦੇ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡਿਓ
ਦੋ ਦੂਣੀ ਪੰਜ ਫਿਲਮ ਦੀ ਪ੍ਰਮੋਸ਼ਨ ਦੌਰਾਨ ਫਿਲਮ ਦੇ ਹੀਰੋ ਅੰਮ੍ਰਿਤ ਮਾਨ ਨੇ ਇੱਕ ਚੈਲੇਂਜ ਦਿੱਤਾ ਸੀ । ਇਸ ਚੈਲੇਂਜ ਨੂੰ ਹੁਣ ਤੱਕ ਕਈ ਗਾਇਕ ਪੂਰਾ ਕਰ ਚੁੱਕੇ ਹਨ । ਚੈਲੇਂਜ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤ ਮਾਨ ਨੇ ਚੈਲੇਂਜ ਦਿੱਤਾ ਸੀ ਕਿ ਹਰ ਇੱਕ ਨੇ ਇੱਕ ਤੋਂ ਲੈ ਕੇ 10 ਤੱਕ ਗਿਣਤੀ ਗਿਣਨੀ ਹੈ । ਪਰ ਸ਼ਰਤ ਇਹ ਸੀ ਕਿ ਇਸ ਗਿਣਤੀ ਦਾ ਇੱਕ ਸ਼ਬਦ ਪੰਜਾਬੀ ਦਾ ਹੋਵੇ ਤੇ ਇੱਕ ਸ਼ਬਦ ਅੰਗਰੇਜ਼ੀ ਦਾ ਹੋਵੇ । ਇਸ ਚੈਲੇਂਜ ਨੂੰ ਕੁਝ ਸੈਕੇਂਡ ਵਿੱਚ ਪੂਰਾ ਕਰਨਾ ਹੁੰਦਾ ਹੈ । ਇਸ ਚੈਲੇਂਜ ਨੂੰ ਹੁਣ ਤੱਕ ਕਈ ਲੋਕਾਂ ਨੇ ਪੂਰਾ ਕਰ ਲਿਆ ਹੈ ਤੇ ਕਈ ਇਸ ਚੈਲੇਂਜ ਵਿੱਚੋਂ ਬਾਹਰ ਹੋ ਗਏ ਹਨ ।
https://www.instagram.com/p/BsVYVkflCMS/
ਇਸ ਸਭ ਦੇ ਚਲਦੇ ਗਾਇਕ ਗਿੱਪੀ ਗਰੇਵਾਲ ਦੇ ਬੇਟੇ ਛਿੰਦੇ ਨੇ ਵੀ ਇਸ ਚੈਲੇਂਜ ਨੂੰ ਪੂਰਾ ਕਰ ਲਿਆ ਹੈ । ਇਸ ਦੀ ਵੀਡਿਓ ਗਿੱਪੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਵੀਡਿਓ ਵਿੱਚ ਗਿੱਪੀ ਦਾ ਬੇਟਾ ਛਿੰਦਾ ਕਹਿੰਦਾ ਹੈ ਕਿ ਬਾਦਸ਼ਾਹ ਚਾਚਾ ਜਿਹੜਾ ਚੈਲੇਂਜ ਤੁਸੀਂ ਮੇਰੇ ਪਾਪਾ ਲਈ ਭੇਜਿਆ ਸੀ ਉਹ ਤਾਂ ਮੇਰੇ ਲਈ ਹੀ ਕਾਫੀ ਹੈ । ਜਿਸ ਨੂੰ ਉਹ ਹੀ ਪੂਰਾ ਕਰ ਦੇਵੇਗਾ । ਇਸ ਚੈਲੇਂਜ ਨੂੰ ਛਿੰਦਾ ਪੂਰਾ ਕਰ ਕੇ ਵੀ ਦਿਖਾਉਂਦਾ ਹੈ ।
https://www.instagram.com/p/BsW3f_gnWDm/
ਗਿੱਪੀ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਲੋਕ ਇਸ ਵੀਡਿਓ ਤੇ ਕਮੈਂਟ ਵੀ ਕਰ ਰਹੇ ਹਨ ।