ਜੇਕਰ ਤੁਸੀਂ ਵੀ ਚਾਹ ਨਾਲ ਖਾਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਗੰਭੀਰ ਹੋ ਸਕਦੇ ਨੇ ਨਤੀਜੇ

Reported by: PTC Punjabi Desk | Edited by: Pushp Raj  |  January 19th 2023 06:40 PM |  Updated: January 19th 2023 06:40 PM

ਜੇਕਰ ਤੁਸੀਂ ਵੀ ਚਾਹ ਨਾਲ ਖਾਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਗੰਭੀਰ ਹੋ ਸਕਦੇ ਨੇ ਨਤੀਜੇ

Foods items avoid with tea: ਅਕਸਰ ਲੋਕਾਂ ਨੂੰ ਚਾਹ ਦੇ ਨਾਲ ਗਰਮ-ਗਰਮ ਪਕੌੜੇ, ਤਲੀਆਂ ਹੋਈਆਂ ਚੀਜ਼ਾਂ ਸਨੈਕਸ ਦੇ ਤੌਰ 'ਤੇ ਖਾਣਾ ਬੇਹੱਦ ਪਸੰਦ ਹੁੰਦਾ ਹੈ। ਸਵੇਰ ਦਾ ਨਾਸ਼ਤਾ ਹੋਵੇ ਜਾਂ ਸ਼ਾਮ ਦਾ ਟੀ ਟਾਈਮ ਚਾਹ ਤੇ ਸਨੈਕਸ ਤੋਂ ਬਿਨਾਂ ਅਧੂਰਾ ਲੱਗਦਾ ਹੈ। ਜੇਕਰ ਘਰ ਕੋਈ ਮਹਿਮਾਨ ਆਉਂਦਾ ਹੈ ਤਾਂ ਚਾਹ ਦੇ ਨਾਲ ਸਨੈਕਸ ਵੀ ਪਰੋਸੇ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕੁਝ ਫੂਡ ਆਈਟਮਸ ਅਜਿਹੇ ਵੀ ਹੁੰਦੇ ਹਨ, ਜੋ ਚਾਹ ਨਾਲ ਲੈਣ ਨਾਲ ਸਾਰੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਆਓ ਜਾਣਦੇ ਹਾਂ ਕਿ ਚਾਹ ਨਾਲ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।

image From Google

ਜੇਕਰ ਤੁਸੀਂ ਵੀ ਚਾਹ ਦੇ ਨਾਲ ਸਨੈਕਸ ਖਾਣਾ ਪਸੰਦ ਕਰਦੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ ਕਿਉਂਕਿ ਚਾਹ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਚਾਹ ਨਾਲ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਚਾਹ ਨਾਲ ਇਨ੍ਹਾਂ ਚੀਜ਼ਾਂ ਦਾ ਨਾ ਕਰੋ ਸੇਵਨ

ਬੇਸਣ ਵਾਲੀਆਂ ਚੀਜ਼ਾਂ ਤੋਂ ਕਰੋ ਪਰਹੇਜ਼

ਅਕਸਰ ਲੋਕ ਚਾਹ ਦੇ ਨਾਲ ਪਕੌੜੇ, ਸਨੈਕਸ ਆਦਿ ਖਾਣਾ ਪਸੰਦ ਕਰਦੇ ਹਨ, ਜੋ ਛੋਲਿਆਂ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ। ਜੇਕਰ ਚਾਹ ਦੇ ਨਾਲ ਛੋਲਿਆਂ ਦੀਆਂ ਬਣੀਆਂ ਚੀਜ਼ਾਂ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ

ਨਾ ਖਾਓ ਠੰਢੀਆਂ ਚੀਜ਼ਾਂ

ਚਾਹ ਦੇ ਨਾਲ ਕੋਈ ਵੀ ਠੰਢੀ ਚੀਜ਼ ਨਾ ਖਾਓ। ਜਾਂ ਚਾਹ ਪੀਣ ਤੋਂ ਤੁਰੰਤ ਬਾਅਦ ਠੰਢੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਦਰਅਸਲ, ਵੱਖ-ਵੱਖ ਪ੍ਰਭਾਵਾਂ ਵਾਲੀਆਂ ਚੀਜ਼ਾਂ ਨੂੰ ਇਕੱਠੇ ਖਾਣ ਨਾਲ ਪਾਚਨ ਪ੍ਰਣਾਲੀ ਕਮਜ਼ੋਰ ਹੋ ਸਕਦੀ ਹੈ।

image From Google

ਹਲਦੀ ਵਾਲਾ ਭੋਜਨ ਖਾਣ ਤੋਂ ਕਰੋ ਪਰਹੇਜ਼

ਚਾਹ ਦੇ ਨਾਲ ਹਲਦੀ ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਪੇਟ 'ਚ ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਆਇਰਨ ਨਾਲ ਭਰਪੂਰ ਸਬਜ਼ੀਆਂ ਨਾ ਖਾਓ

ਚਾਹ ਦੇ ਨਾਲ ਹਰੀਆਂ ਸਬਜ਼ੀਆਂ ਦਾ ਸੇਵਨ ਫਾਇਦੇ ਦੀ ਥਾਂ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਚਾਹ ਦੇ ਨਾਲ ਆਇਰਨ ਨਾਲ ਭਰਪੂਰ ਚੀਜ਼ਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਚਾਹ ਵਿੱਚ ਮੌਜੂਦ ਟੈਨਿਨ ਆਕਸਲੇਟ ਆਇਰਨ ਨੂੰ ਪੱਚਣ ਤੋਂ ਰੋਕਦੇ ਹਨ ਤੇ ਇਸ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ।

image From Google

ਹੋਰ ਪੜ੍ਹੋ: ਜੇਕਰ ਸਰਦੀਆਂ ‘ਚ ਹਰ ਸਮੇਂ ਰਹਿੰਦਾ ਹੈ ਆਲਸ ਤਾਂ ਡਾਈਟ ‘ਚ ਸ਼ਾਮਿਲ ਕਰੋ ਇਹ ਇਮਿਊਨਿਟੀ ਬੂਸਟਰ ਚੀਜ਼ਾਂ

ਨਿੰਬੂ ਤੇ ਚਾਹਪੱਤੀ ਨੂੰ ਇਕੱਠੇ ਨਾ ਮਿਲਾਓ

ਅਕਸਰ ਲੋਕ ਸਵੇਰੇ ਖਾਲੀ ਪੇਟ ਨਿੰਬੂ ਵਾਲੀ ਚਾਹ ਯਾਨੀ ਕਿ ਲੈਮਨ ਟੀ ਪੀਣਾ ਪਸੰਦ ਕਰਦੇ ਹਨ, ਪਰ ਚਾਹਪੱਤੀ 'ਚ ਨਿੰਬੂ ਦਾ ਰਸ ਮਿਲਾਉਣ 'ਤੇ ਚਾਹ ਟਾਕਸਿਕ ਹੋ ਜਾਂਦੀ ਹੈ। ਇਸ ਦਾ ਖਾਲੀ ਪੇਟ ਸੇਵਨ ਕਰਨ ਨਾਲ ਪੇਟ 'ਚ ਸੋਜ ਵਰਗੀ ਸਮੱਸਿਆ ਹੋ ਸਕਦੀ ਹੈ, ਇਸ ਤੋਂ ਬੱਚਣ ਲਈ ਲੈਮਨ ਟੀ ਖਾਲੀ ਪੇਟ ਨਾਂ ਪਿਓ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network