ਦਿਵਿਆ ਰਾਵਤ ਦੀ ਇੱਕ ਸਾਲ ਦੀ ਕਮਾਈ ਸੁਣਕੇ ਹੋ ਜਾਓਗੇ ਹੈਰਾਨ, ਮਸ਼ਰੂਮ ਦੀ ਖੇਤੀ ਕਰਕੇ ਕਿਸਾਨਾਂ ਲਈ ਬਣੀ ਮਿਸਾਲ
ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਦੇ 10 ਸਾਲ ਪੂਰੇ ਹੋਣ 'ਤੇ ਪੀਟੀਸੀ ਨੈੱਟਵਰਕ ਅਤੇ ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ ੧੬ ਦਸੰਬਰ ਨੂੰ 'ਸਿਰਜਨਹਾਰੀ ਅਵਾਰਡ ਸਮਾਹੋਰ' ਕਰਵਾਇਆ ਜਾ ਰਿਹਾ ਹੈ । ਇਸ ਦੇਸ਼ ਦੀਆਂ ਉਹਨਾਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਹੜੀਆਂ ਸਮਾਜ ਲਈ ਮਿਸਾਲ ਬਣਕੇ ਉਭਰੀਆਂ ਹਨ । ਜਿਨ੍ਹਾਂ ਔਰਤਾਂ ਨੂੰ ਸਿਰਜਨਹਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਔਰਤਾਂ ਵਿੱਚੋਂ ਇੱਕ ਉਤਰਾਖੰਡ ਦੀ ਰਹਿਣ ਵਾਲੀ ਦਿਵਿਆ ਰਾਵਤ ਵੀ ਇੱਕ ਹੈ ।
https://www.facebook.com/ptcpunjabi/videos/772538999780134/
ਦਿਵਿਆ ਰਾਵਤ ਉਹਨਾਂ ਔਰਤਾਂ ਲਈ ਮਿਸਾਲ ਹੈ ਜਿਹੜੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਕੁਝ ਕਰਨਾ ਚਹੁੰਦੀਆਂ ਹਨ । ਉਤਰਾਖੰਡ ਦੀ ਰਹਿਣ ਵਾਲੀ ਦਿਵਿਆ ਰਾਵਤ ਮਸ਼ਰੂਮ ਦੀ ਖੇਤੀ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ । ਦਿਵਿਆ ਇਨੋਵੇਟਿਵ ਤਰੀਕੇ ਨਾਲ ਮਸ਼ਰੂਮ ਦਾ ਉਤਪਾਦਨ ਕਰਦੀ ਹੈ। ਉਤਰਾਖੰਡ ਦੇ ਪਿੰਡ ਮੋਠਰੋਵਾਲਾ ਦੀ ਰਹਿਣ ਵਾਲੀ ਦਿਵਿਆ ਕਰਕੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਹੈ।
ਦਿਵਿਆ ਦਾ ਮਸ਼ਰੂਮ ਦੀ ਖੇਤੀ ਕਰਨ ਦੇ ਤਰੀਕੇ ਹੋਰ ਕਿਸਾਨਾਂ ਤੋਂ ਵੱਖਰੇ ਹਨ । ਉਹ ਲੋਹੇ ਜਾਂ ਐਲੂਮੀਨੀਅਮ ਦੇ ਰੈਕ ਦੀ ਜਗ੍ਹਾ ਥਾਂ ਬਾਂਸ ਦੇ ਰੈਕ ਦਾ ਇਸਤੇਮਾਲ ਕਰਦੀ ਹੈ। ਉਹ ਵੱਖ–ਵੱਖ ਵੈਰਾਇਟੀ ਦੇ ਮਸ਼ਰੂਮ ਉਗਾਉਂਦੀ ਹੈ।ਦਿਵਿਆ ਹਰ ਮਹੀਨੇ 12 ਟਨ ਮਸ਼ਰੂਮ ਦਾ ਉਤਪਾਦਨ ਕਰ ਰਹੀ ਹੈ।
ਇੱਥੇ ਹੀ ਬਸ ਨਹੀਂ, ਦਿਵਿਆ ਨੂੰ ਕੀੜਾ ਜੜੀ ਚਾਹ ਕਰਕੇ ਵੀ ਜਾਣਿਆ ਜਾਂਦਾ ਹੈ । ਦਿਵਿਆ ਦੀ ਇੱਕ ਕੱਪ ਕੀੜਾ ਜੜੀ ਦੀ ਚਾਹ ਦਾ ਮੁੱਲ 400 ਰੁਪਏ ਹੈ। ਦਿਵਿਆ ਮੁਤਾਬਿਕ ਕੀੜਾ ਜੜੀ ਚਾਹ ਸਿਹਤ ਲਈ ਕਾਫ਼ੀ ਲਾਭਦਾਇਕ ਹੈ। ਸਿਰਜਨਹਾਰੀ ਅਵਾਰਡ ਸਮਾਰੋਹ ਵਿੱਚ ਦਿਵਿਆ ਵਰਗੀਆਂ ਹੋਰ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ । ਸੋ ਦੇਖਣਾ ਨਾ ਭੁੱਲਣਾ ਸਿਰਜਨਹਾਰੀ ਅਵਾਰਡ ਸਮਾਰੋਹ ਸਿਰਫ ਪੀਟੀਸੀ ਪੰਜਾਬੀ ਤੇ 16 ਦਸੰਬਰ ਨੂੰ ਸ਼ਾਮ 5 ਵਜੇ, ਸਥਾਨ ਜੇ.ਐੱਲ.ਪੀ.ਐੱਲ ਗਰਾਉਂਡ, ਸੈਕਟਰ-66 ਏ, ਏਅਰਪੋਰਟ ਰੋਡ ਮੋਹਾਲੀ ।