ਦਿਸ਼ਾ ਪਰਮਾਰ ਅਤੇ ਰਾਹੁਲ ਵੈਦਿਆ ਨੇ ਵਿਆਹ ਦਾ ਇੱਕ ਹਫ਼ਤਾ ਪੂਰਾ ਹੋਣ ‘ਤੇ ਕੇਕ ਕੱਟ ਕੇ ਮਨਾਈ ਖੁਸ਼ੀ
ਦਿਸ਼ਾ ਪਰਮਾਰ ਅਤੇ ਰਾਹੁਲ ਵੈਦਿਆ ਦੇ ਵਿਆਹ ਨੂੰ ਇੱਕ ਹਫਤਾ ਹੋ ਚੁੱਕਿਆ ਹੈ । ਜਿਸ ਤੋਂ ਬਾਅਦ ਇਸ ਜੋੜੀ ਨੇ ਵਿਆਹ ਦਾ ਇੱਕ ਹਫ਼ਤਾ ਪੂਰਾ ਹੋਣ ‘ਤੇ ਕੇਕ ਕੱਟ ਕੇ ਜਸ਼ਨ ਮਨਾਇਆ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਕਿੰਨਾ ਖੁਸ਼ ਨਜ਼ਰ ਆ ਰਹੀ ਹੈ ।
Image From Instagram
ਹੋਰ ਪੜ੍ਹੋ : ਰਾਜ ਕੁੰਦਰਾ ਤੋਂ ਪਹਿਲਾਂ ਇਹ ਫ਼ਿਲਮੀ ਸਿਤਾਰੇ ਵੀ ਬਣਾ ਚੁੱਕੇ ਹਨ ਅਸ਼ਲੀਲ ਫ਼ਿਲਮਾਂ
Image From Instagram
ਦੱਸ ਦਈਏ ਕਿ ਹਫਤਾ ਪਹਿਲਾਂ ਹੀ ਇਸ ਜੋੜੀ ਨੇ ਵਿਆਹ ਕਰਵਾਇਆ ਹੈ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ। ਬਿੱਗ ਬੌਸ ਫੇਮ ਅਤੇ ਗਾਇਕ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦਾ ਵਿਆਹ 16ਜੁਲਾਈ ਨੂੰ ਹੋਇਆ ਸੀ ।
Image From Instagram
ਤਿੰਨ ਦਿਨ ਦੋਵਾਂ ਦੀ ਗ੍ਰੈਂਡ ਵੈਡਿੰਗ ਸੈਰੇਮਨੀ ਚੱਲਦੀ ਰਹੀ । ਰਾਹੁਲ ਅਤੇ ਦਿਸ਼ਾ ਪਤੀ ਪਤਨੀ ਦੇ ਰੂਪ ‘ਚ ਹਰ ਪਲ ਨੂੰ ਇਨਜੁਆਏ ਕਰ ਰਹੇ ਹਨ । ਘਰ ਆਉਣ ਤੋਂ ਲੈ ਕੇ ਪੂਜਾ ਤੱਕ ਸਭ ਕੁਝ ਇਸ ਜੋੜੇ ਨੇ ਬਹੁਤ ਹੀ ਰਿਵਾਇਤੀ ਤਰੀਕੇ ਦੇ ਨਾਲ ਨਿਭਾਇਆ ਹੈ ।
View this post on Instagram