ਡਾਇਰੈਕਟਰ ਜਨਜੋਤ ਸਿੰਘ ਬਣੇ ਪਿਤਾ, ਪਰਮਾਤਮਾ ਨੇ ਬਖ਼ਸ਼ੀ ਧੀ ਦੀ ਦਾਤ, ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬੀ ਫ਼ਿਲਮੀ ਜਗਤ ਦੇ ਨਿਰਦੇਸ਼ਕ ਜਨਜੋਤ ਸਿੰਘ ਦੇ ਘਰ ‘ਚ ਨੰਨ੍ਹੀ ਬੱਚੀ ਨੇ ਜਨਮ ਲਿਆ ਹੈ। ਉਨ੍ਹਾਂ ਦਾ ਘਰ ਛੋਟੇ ਬੱਚੇ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੀ ਬੱਚੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਨਾਲ ਲਿਖਿਆ ਹੈ, ‘ਪਰਮਾਤਮਾ ਨੇ ਛੋਟੀ ਜਿਹੀ ਪਰੀ ਦੇ ਨਾਲ ਮਿਹਰ ਕੀਤੀ ਹੈ...ਸ਼ੁਕਰਾਨਾ ਮਾਲਕ ਦਾ..ਵਾਹਿਗੁਰੂ ਜੀ ਨੇ ਨੰਨ੍ਹੀ ਪਰੀ ਦੀ ਦਾਤ ਬਖ਼ਸ਼ੀ ਹੈ’
View this post on Instagram
Blessed with little Angle ?♀️ Shukrana malak da ? ਵਾਹਿਗੁਰੂ ਨੇ ਨੰਨੀ ਪਰੀ ਦੀ ਦਾਤ ਬਖ਼ਸ਼ੀ ਹੈ।
ਹੋਰ ਵੇਖੋ:ਕਰੀਨਾ ਕਪੂਰ ਦੇ ਭਰਾ ਅਰਮਾਨ ਜੈਨ ਨੇ ਸਾਂਝੀਆਂ ਕੀਤੀਆਂ ਆਪਣੀ ਇੰਗੇਜਮੈਂਟ ਦੀਆਂ ਤਸਵੀਰਾਂ
ਉਨ੍ਹਾਂ ਆਪਣੀ ਧੀ ਦਾ ਨਾਂਅ ਸਿਦਕ ਰੱਖਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲੋਕੀਂ ਵਧਾਈਆਂ ਦੇ ਰਹੇ ਹਨ। ਇਸ ਪੋਸਟ ਉੱਤੇ ਵੀ ਕਈ ਮੈਸੇਜ ਆ ਚੁੱਕੇ ਹਨ।
ਜੇ ਗੱਲ ਕਰੀਏ ਜਨਜੋਤ ਸਿੰਘ ਦੇ ਕੰਮ ਦੀ ਤਾਂ ਉਨ੍ਹਾਂ ‘ਚੱਲ ਮੇਰੇ ਪੁੱਤ’ ਫ਼ਿਲਮ ਦੇ ਨਾਲ ਆਪਣਾ ਨਿਰਦੇਸ਼ਨ ‘ਚ ਡੈਬਿਊ ਕੀਤਾ ਹੈ। ਰਿਦਮ ਬੁਆਏਜ਼ ਦੇ ਲੇਬਲ ਹੇਠ ਬਣੀ ‘ਚੱਲ ਮੇਰਾ ਪੁੱਤ’ ਇਸ ਸਾਲ ਦੀਆਂ ਸਫਲ ਫ਼ਿਲਮਾਂ ‘ਚੋਂ ਇੱਕ ਹੈ। ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ। ‘ਚੱਲ ਮੇਰਾ ਪੁੱਤ’ ‘ਚ ਮੁੱਖ ਕਿਰਦਾਰ ‘ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਤੋਂ ਇਲਾਵਾ ਪਾਕਿਸਤਾਨੀ ਪਾਕਿਸਤਾਨੀ ਕਲਾਕਾਰ ਵੀ ਨਜ਼ਰ ਆਏ ਸਨ। ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਇਸ ਫ਼ਿਲਮ ਦਾ ਸਿਕਵਲ ਚੱਲ ਮੇਰਾ ਪੁੱਤ 2 ਆ ਰਿਹਾ ਹੈ। ਜਿਸਦੀ ਦੀ ਸ਼ੂਟਿੰਗ ਬੜੇ ਜ਼ੋਰਾਂ ਸ਼ੋਰਾਂ ਨਾਲ ਵਿਦੇਸ਼ ‘ਚ ਸ਼ੁਰੂ ਹੋ ਚੁੱਕੀ ਹੈ। ‘ਚੱਲ ਮੇਰਾ ਪੁੱਤ 2’ ਵੀ ਜਨਜੋਤ ਸਿੰਘ ਨਿਰਦੇਸ਼ਨ ਹੇਠ ਬਣ ਰਹੀ ਹੈ।