ਦੀਪਿਕਾ ਕੱਕੜ ਨੇ ਆਪਣੇ ਪਤੀ ਸ਼ੋਇਬ ਇਬਰਾਹਿਮ ਦੇ ਨਾਲ ਕੁਝ ਇਸ ਤਰ੍ਹਾਂ ਮਨਾਈ ਵਿਆਹ ਦੀ ਦੂਜੀ ਵਰ੍ਹੇਗੰਢ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ
ਟੀਵੀ ਜਗਤ ਦੀ ਹਰਮਨ ਪਿਆਰੀ ਬਹੂ ਯਾਨੀ ਕਿ ਦੀਪਿਕਾ ਕੱਕੜ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਖ਼ਾਸ ਵੀਡੀਓ ਨੂੰ ਸ਼ੇਅਰ ਕੀਤਾ ਹੈ । ਉਨ੍ਹਾਂ ਨੇ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਦੇ ਮੌਕੇ ‘ਤੇ ਇਹ ਖ਼ਾਸ ਵੀਡੀਓ ਨੂੰ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਲਾਈਫ ਪਾਟਨਰ ਸ਼ੋਇਬ ਇਬਰਾਹਿਮ ਦੇ ਨਾਲ ਮਿਲਕੇ ਮੈਰਿਜ ਐਨੀਵਰਸਰੀ ਦਾ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ । ਹੁਣ ਤੱਕ ਤਿੰਨ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਹਜ਼ਾਰਾਂ ਦੀ ਗਿਣਤੀ ‘ਚ ਵਧਾਈ ਵਾਲੇ ਮੈਸੇਜ ਆ ਚੁੱਕੇ ਹਨ ।
ਦੱਸ ਦਈਏ ਦੋਵੇਂ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਨੇ । ਟੀਵੀ ਜਗਤ ‘ਚ ਦੋਵਾਂ ਅਦਾਕਾਰਾਂ ਦਾ ਚੰਗਾ ਨਾਂਅ ਹੈ ।
ਟੀਵੀ ਤੇ ਸਿਮਰ ਬਣ ਕੇ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਦੀਪਿਕਾ ਕੱਕੜ ਨੇ ਸਾਲ 2018 ‘ਚ ਸ਼ੋਇਬ ਇਬਰਾਹਿਮ ਦੇ ਨਾਲ ਵਿਆਹ ਕਰਵਾ ਲਿਆ ਸੀ । ਜ਼ਿਕਰਯੋਗ ਹੈ ਟੀਵੀ ਸ਼ੋਅ ਦੌਰਾਨ ਹੀ ਦੀਪਿਕਾ ਦੀ ਮੁਲਾਕਾਤ ਸ਼ੋਇਬ ਨਾਲ ਹੋਈ ਸੀ। ਇਸ ਤੋਂ ਬਾਅਦ ਦੋਹਾਂ ਵਿੱਚ ਪਿਆਰ ਹੋਇਆ ਅਤੇ ਬਾਅਦ ‘ਚ ਦੋਵਾਂ ਨੇ ਵਿਆਹ ਕਰਵਾ ਲਿਆ ।
ਦੱਸ ਦਈਏ ਟੀਵੀ ਅਦਾਕਾਰਾ ਦੀਪਿਕਾ ਕੱਕੜ ਦਾ ਇਹ ਦੂਜਾ ਵਿਆਹ ਹੈ, ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਰੌਨ ਸੈਮਸਨ ਦੇ ਨਾਲ ਹੋਇਆ ਸੀ । ਦੋਹਾਂ ਨੇ ਸਾਲ 2015 ਵਿੱਚ ਤਲਕਾ ਲੈ ਲਿਆ ਸੀ । ਇਸ ਤੋਂ ਬਾਅਦ ਦੀਪਿਕਾ ਕੱਕੜ ਨੇ ਟੀਵੀ ਅਦਾਕਾਰ ਸ਼ੋਇਬ ਇਬਰਾਹਿਮ ਦੇ ਨਾਲ ਵਿਆਹ ਕਰਵਾ ਲਿਆ ਸੀ । ਦੋਵੇਂ ਹੈਪਲੀ ਆਪਣੀ ਮੈਰਿਜ ਲਾਈਫ਼ ਨੂੰ ਇਨਜੁਆਏ ਕਰ ਰਹੇ ਹਨ ।