ਇਸ ਵਾਰ ਦਿਲਪ੍ਰੀਤ ਢਿੱਲੋਂ ਬਾਣੀ ਸੰਧੂ ਨੂੰ ਦਵਾਉਣਗੇ 'ਸਰਪੰਚੀ' , ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  November 28th 2018 07:12 AM |  Updated: November 30th 2018 05:20 AM

ਇਸ ਵਾਰ ਦਿਲਪ੍ਰੀਤ ਢਿੱਲੋਂ ਬਾਣੀ ਸੰਧੂ ਨੂੰ ਦਵਾਉਣਗੇ 'ਸਰਪੰਚੀ' , ਦੇਖੋ ਵੀਡੀਓ

ਇਸ ਵਾਰ ਦਿਲਪ੍ਰੀਤ ਆਪਣੀ ਵਾਈਫ ਨੂੰ ਦਵਾਉਣਗੇ 'ਸਰਪੰਚੀ' , ਦੇਖੋ ਵੀਡੀਓ : ਦਿਲਪ੍ਰੀਤ ਢਿੱਲੋਂ ਅਤੇ ਬਾਣੀ ਸੰਧੂ ਕਈ ਸਫਲ ਗਾਣਿਆਂ ਤੋਂ ਬਾਅਦ ਇੱਕ ਵਾਰ ਫਿਰ ਇਕੱਠੇ ਆਪਣਾ ਨਵਾਂ ਗੀਤ ਲੈ ਕੇ ਆ ਗਏ ਹਨ ਜਿਸ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ ਗਿਆ। ਗਾਣੇ ਦਾ ਨਾਮ ਹੈ 'ਸਰਪੰਚੀ' ਜੋ ਕੇ ਵੀ.ਐੱਸ ਰਿਕਾਰਡਸ ਦੇ ਯੂ ਟਿਊਬ ਚੈੱਨਲ 'ਤੇ ਪਾਇਆ ਗਿਆ ਹੈ। ਗਾਣੇ ਦੇ ਬੋਲ ਮਸ਼ਹੂਰ ਪੰਜਾਬੀ ਗੀਤਕਾਰ ਜੱਸੀ ਲੋਹਕਾ ਨੇ ਲਿਖੇ ਹਨ। ਗਾਣੇ ਦਾ ਮਿਊਜ਼ਿਕ ਦਿੱਤਾ ਹੈ ਵੈਸਟਰਨ ਪੇਂਡੂ ਨੇ। ਜਿਸ ਨੂੰ ਆਵਾਜ਼ ਦਿੱਤੀ ਹੈ ਬਾਣੀ ਸੰਧੂ ਅਤੇ ਦਿਲਪ੍ਰੀਤ ਢਿੱਲੋਂ ਨੇ।

https://www.youtube.com/watch?v=9fPU0gpR22U

ਗਾਣੇ ਦੀ ਵੀਡੀਓ ਦੀ ਗੱਲ ਕਰੀਏ ਤਾਂ ਆਰਿਸ਼ ਅਤੇ ਸੁੱਖ ਡੀ ਵੱਲੋਂ ਇਸ ਦਾ ਨਿਰਦੇਸ਼ਨ ਕੀਤਾ ਗਿਆ ਹੈ ਅਤੇ ਵੀਡੀਓ ਦਾ ਕਾਨਸੈਪਟ ਖੁਦ ਜੱਸੀ ਲੋਹਕਾ ਦਾ ਹੈ। ਪੰਜਾਬ 'ਚ ਪੰਚਾਇਤੀ ਚੋਣਾਂ ਵੀ ਸਰ 'ਤੇ ਹਨ ਇਸ ਲਈ ਲਗਦਾ ਹੈ ਕਿ ਦਿਲਪ੍ਰੀਤ ਢਿੱਲੋਂ ਅਤੇ ਬਾਣੀ ਸੰਧੂ ਨੇ ਉਸ ਨੂੰ ਦੇਖਦੇ ਹੋਏ ਹੀ ਇਹ ਗਾਣਾ ਸਰਪੰਚੀ ਲੈ ਕੇ ਆਉਣ ਦਾ ਫੈਸਲਾ ਕੀਤਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਤਾਂ ਇਹ ਟਰੈਂਡ ਹੀ ਕਿ ਜੋ ਵੀ ਓਕੇਜ਼ਨ ਹੁੰਦਾ ਹੈ ਜਾਂ ਸੀਜ਼ਨ ਹੁੰਦਾ ਹੈ ਉਸ ਨੂੰ ਦੇਖਦੇ ਹੋਏ ਕਈ ਗਾਣੇ ਵੀ ਕੱਢੇ ਜਾਂਦੇ ਹਨ। ਪਾਵੇਂ ਉਹ ਵਿਆਹ ਦਾ ਸੀਜ਼ਨ ਹੋਵੇ ਜਾਂ ਕੋਈ ਧਾਰਮਿਕ ਸਮਾਗਮ ਹੀ ਕਿਉਂ ਨਾ ਹੋਵੇ। ਉੱਥੇ ਹੁਣ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਇਹ ਗਾਣਾ ਸਰਪੰਚੀ ਦਰਸ਼ਕਾਂ 'ਚ ਉਤਸੁਕਤਾ ਵਧਾਉਂਦਾ ਨਜ਼ਰ ਆਵੇਗਾ।

new song sarpanchi ਹੋਰ ਪੜ੍ਹੋ : ‘ਇਨਸੇਨ’ ਸੁੱਖੀ ਨੂੰ ਕਿਸ ਦੀ ਜਰੂਰਤ ਹੈ, ਦੇਖੋ ਵੀਡੀਓ

ਇਸ ਤੋਂ ਪਹਿਲਾਂ ਵੀ ਦਿਲ ਪ੍ਰੀਤਢਿੱਲੋਂ ਅਤੇ ਬਾਣੀ ਸੰਧੂ 'ਗੁੰਡੇ ਇੱਕ ਵਾਰ ਫਿਰ' ਵਰਗਾ ਬਲਾਕਬਸਟਰ ਗਾਣਾ ਇਕੱਠੇ ਕਰ ਚੁੱਕੇ ਹਨ ਅਤੇ ਬਾਣੀ ਸੰਧੂ ਖੁਦ ਵੀ 'ਫੌਜੀ ਦੀ ਬੰਦੂਕ' ਵਰਗੇ ਕਈ ਗਾਣੇ ਗਾ ਚੁੱਕੇ ਹਨ ਜਿਹੜੇ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਏ ਸਨ। ਉੱਥੇ ਹੁਣ ਇਹਨਾਂ ਦੀ ਜੋੜੀ ਇੱਕ ਵਾਰ ਫਿਰ 'ਸਰਪੰਚੀ' ਗੀਤ ਨਾਲ ਧਮਾਕਾ ਕਰਨ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network