ਦਿਲਪ੍ਰੀਤ ਢਿੱਲੋਂ ਅਤੇ ਜੌਰਡਨ ਸੰਧੂ ਦਾ ਨਵਾਂ ਗੀਤ ‘ਜੋਧਪੁਰ’ ਰਿਲੀਜ਼
ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ ‘ਜੋਧਪੁਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਜੌਰਡਨ ਸੰਧੂ ਨੇ । ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ ਅਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਫੀਚਰਿੰਗ ‘ਚ ਜੌਰਡਨ ਸੰਧੂ ਦਿਲਪ੍ਰੀਤ ਢਿੱਲੋਂ ਦੇ ਨਾਲ ਨਾਲ ਫੀਮੇਲ ਮਾਡਲ ਦੇ ਤੌਰ ‘ਤੇ ਹਸ਼ਨੀਨ ਚੌਹਾਨ ਦਿਖਾਈ ਦੇ ਰਹੇ ਹਨ।
Image From Dilpreet Dhillon And Jordan Sandhu song
ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਭੈਣ ਦੇ ਨਾਲ ਮਲਕੀਤ ਸਿੰਘ ਦੇ ਗੀਤ ‘ਤੇ ਕੀਤਾ ਡਾਂਸ
Image From Dilpreet Dhillon And Jordan Sandhu song
ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਐਲਬਮ ਨੈਕਸਟ ਚੈਪਟਰ ਚੋਂ ਹੈ । ਇਸ ਇਸ ਗੀਤ ‘ਚ ਜੱਟ ਦੇ ਰੌਅਬ ਦਾਬੇ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੱਟ ਦਾ ਏਨਾ ਕੁ ਦਬਦਬਾ ਹੈ ਕਿ ਜੇ ਉਸ ਦੀ ਪੇਸ਼ੀ ਜੋਧਪੁਰ ‘ਚ ਹੈ ਤਾਂ ਰੌਲਾ ਪੰਜਾਬ ‘ਚ ਪੈ ਜਾਂਦਾ ਹੈ ।
Image From Dilpreet Dhillon And Jordan Sandhu song
ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਪ੍ਰੀਤ ਢਿੱਲੋਂ ਕਰਣ ਔਜਲਾ ਦੇ ਨਾਲ ਇੱਕ ਗੀਤ ‘ਚ ਨਜ਼ਰ ਆਏ ਸਨ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ ਸੀ ।