ਭੰਗੜੇ ਪਾਉਣ ਲਈ ਹੋ ਜਾਓ ਤਿਆਰ, ਦਿਲਜੀਤ ਦੋਸਾਂਝ ਅੱਜ ਗੁਰੂਗ੍ਰਾਮ ਵਿਖੇ ਵਰਲਡ ਟੂਰ Born to Shine ਦਾ ਕਰਨਗੇ ਪਹਿਲਾ ਸ਼ੋਅ
ਪੰਜਾਬੀ ਮਿਊਜ਼ਿਕ ਜਗਤ ਦੇ ਸੁਪਰ ਸਟਾਰ ਗਾਇਕ ਦਿਲਜੀਤ ਦੋਸਾਂਝ (Diljit Dosanjh) ਪਿਛਲੇ ਕਾਫੀ ਸਮੇਂ ਤੋਂ ਆਪਣੇ ਵਰਲਡ ਮਿਊਜ਼ੀਕਲ ਟੂਰ (Born to Shine) ਨੂੰ ਲੈ ਕੇ ਚਰਚਾ 'ਚ ਹਨ। ਉਹ ਆਪਣੀ ਵੀਡੀਓਜ਼ ਦੇ ਰਾਹੀਂ ਫੈਨਜ਼ ਨੂੰ ਇਸ ਮਿਊਜ਼ਿਕ ਟੂਰ ਦਾ ਹਿੱਸਾ ਬਣਨ ਲਈ ਸੱਦਾ ਦੇ ਰਹੇ ਹਨ। ਇਸ ਟੂਰ ਦੇ ਤਹਿਤ ਦਿਲਜੀਤ ਦੋਸਾਂਝ ਅੱਜ ਗੁਰੂਗ੍ਰਾਮ ਪੁੱਜ ਰਹੇ ਹਨ, , ਦਿਲਜੀਤ ਦੋਸਾਂਝ ਅੱਜ ਗੁਰੂਗ੍ਰਾਮ ਵਿਖੇ ਵਰਲਡ ਟੂਰ Born to Shine ਤਹਿਤ ਅੱਜ ਆਪਣਾ ਪਹਿਲਾ ਲਾਈਵ ਸ਼ੋਅ ਕਰਨਗੇ।
ਦਿਲਜੀਤ ਦੇ ਇਸ ਮਿਊਜ਼ਿਕ ਟੂਰ ਦੇ ਲਈ ਉਨ੍ਹਾਂ ਦੇ ਫੈਨਜ਼ ਬਹੁਤ ਉਤਸ਼ਾਹਿਤ ਹਨ। ਹਰ ਕੋਈ ਉਨ੍ਹਾਂ ਦੇ ਇਸ ਟੂਰ ਦੌਰਾਨ ਹੋਣ ਵਾਲੇ ਮਿਊਜ਼ਿਕ ਕੰਸਰਟ ਦਾ ਹਿੱਸਾ ਬਣਨਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਅਜਿਹਾ ਹੀ ਚਾਹੁੰਦੇ ਹੋ ਤਾਂ ਬਿਲਕੁਲ ਇਹ ਖ਼ਬਰ ਤੁਹਾਡੇ ਲਈ ਹੀ ਹੈ।
ਦਿਲਜੀਤ ਨੇ ਆਪਣੇ ਮਿਊਜ਼ਿਕ ਟੂਰ 'Born To Shine' 2022 ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਟੂਰ ਦੌਰਾਨ ਉਨ੍ਹਾਂ ਦੇ ਦੋ ਮਿਊਜ਼ਿਕ ਸ਼ੋਅ ਇੰਡੀਆ ਚ ਹੋਣਗੇ ਇੱਕ ਗੁਰੂਗ੍ਰਾਮ ਤੇ ਦੂਜਾ ਸ਼ੋਅ ਜਲੰਧਰ ‘ਚ।
ਇਸ ਮਿਊਜ਼ਿਕਲ ਟੂਰ ਦਾ ਪਹਿਲਾ ਸ਼ੋਅ ਅੱਜ ਯਾਨੀ ਕਿ 9 ਅਪ੍ਰੈਲ ਨੂੰ ਗੁਰੂਗ੍ਰਾਮ ਵਿਖੇ ਹੋਣ ਜਾ ਰਿਹਾ ਹੈ। ਇਹ ਸ਼ੋਅ ਦਾ ਵੈਨਯੂ ਸਪੋਰਟਸ ਕਲੱਬ, ਗੁਰੂਗ੍ਰਾਮ ਹੈ। ਸ਼ੋਅ ਦਾ ਸਮਾਂ ਸ਼ਾਮ 6 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਬਾਰੇ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਜਾਣਕਾਰੀ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਫੈਨਜ਼ ਨੂੰ ਸੱਦਾ ਦਿੰਦੇ ਹੋਏ ਲਿਖਿਆ , ਬੌਰਨ ਟੂ ਸ਼ਾਈਨ ਟੂਰ 9 ਅਪ੍ਰੈਲ ਨੂੰ ਗੁਰੂਗ੍ਰਾਮ ਤੋਂ ਸ਼ੁਰੂ ਹੋਵੇਗਾ ਅਤੇ ਉਸ ਤੋਂ ਬਾਅਦ 17 ਅਪ੍ਰੈਲ ਨੂੰ ਜਲੰਧਰ ਹੋਵੇਗਾ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, "???? ?? ?????" ਵਰਲਡ ਟੂਰ 2022.. ਓ ਐਮ ਜੀ ਹੋ ਗਿਆ ਕੰਮ...ਚਲੋ ????? ਇਕੱਠੇ ... LIVE IN CONCERT ...9 ਅਪ੍ਰੈਲ - ਗੁਰੂਗ੍ਰਾਮ ... 17 ਅਪ੍ਰੈਲ – ਜਲੰਧਰ.... ਸਾਰੀ ਰਾਤ ਪੈਣਗੇ ਭੰਗੜੇ ਓਏ… "। ਉਨ੍ਹਾਂ ਨੇ ਇਹ ਪੋਸਟ ਆਪਣੀ ਟੀਮ ਨੂੰ ਟੈਗ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
View this post on Instagram