ਦਿਲਜੀਤ ਦੋਸਾਂਝ ਤੇ ਤੁਨੀਸ਼ਾ ਸ਼ਰਮਾ ਦਾ ਇਹ ਪੁਰਾਣਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, Live Session ਦੌਰਾਨ ਤੁਨੀਸ਼ਾ ਸ਼ਰਮਾ ਨੇ ਕੀਤੀਆਂ ਸੀ ਕਈ ਗੱਲਾਂ

Reported by: PTC Punjabi Desk | Edited by: Lajwinder kaur  |  January 06th 2023 04:39 PM |  Updated: January 06th 2023 04:46 PM

ਦਿਲਜੀਤ ਦੋਸਾਂਝ ਤੇ ਤੁਨੀਸ਼ਾ ਸ਼ਰਮਾ ਦਾ ਇਹ ਪੁਰਾਣਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, Live Session ਦੌਰਾਨ ਤੁਨੀਸ਼ਾ ਸ਼ਰਮਾ ਨੇ ਕੀਤੀਆਂ ਸੀ ਕਈ ਗੱਲਾਂ

Diljit Dosanjh, Tunisha Sharma's old video viral: 24 ਦਸੰਬਰ ਨੂੰ ਤੁਨੀਸ਼ਾ ਸ਼ਰਮਾ ਨੇ ਸੀਰੀਅਲ ਦੇ ਸੈੱਟ 'ਤੇ ਮੇਕਅੱਪ ਰੂਮ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਤੁਨੀਸ਼ਾ ਇਹ ਦੁਨੀਆ ਛੱਡ ਗਈ ਪਰ ਆਪਣੇ ਪਿੱਛੇ ਕਈ ਸਵਾਲ ਛੱਡ ਗਈ। ਇਸ ਦਾ ਪਤਾ ਲਗਾਉਣ ਲਈ ਪੁਲਿਸ ਲਗਾਤਾਰ ਲੋਕਾਂ ਦੇ ਬਿਆਨ ਦਰਜ ਕਰਕੇ ਪੁੱਛਗਿੱਛ ਕਰ ਰਹੀ ਹੈ। ਇਸ ਸਭ ਦੇ ਵਿਚਕਾਰ ਤੁਨੀਸ਼ਾ ਅਤੇ ਸ਼ੀਜ਼ਾਨ ਦੇ ਪਰਿਵਾਰਕ ਮੈਂਬਰਾਂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਅਦਾਕਾਰਾ ਤੁਨੀਸ਼ਾ ਸ਼ਰਮਾ ਦੀਆਂ ਪੁਰਾਣੀ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਹਾਲ ਵਿੱਚ ਦਿਲਜੀਤ ਦੋਸਾਂਝ ਤੇ ਤੁਨੀਸ਼ਾ ਸ਼ਰਮਾ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸਿੱਧੀਵਿਨਾਇਕ ਮੰਦਰ ‘ਚ ਟੇਕਿਆ ਮੱਥਾ, ਤਸਵੀਰਾਂ ਹੋਈਆਂ ਵਾਇਰਲ

image source: Instagram

ਦਿਲਜੀਤ ਦੋਸਾਂਝ ਅਕਸਰ ਹੀ ਆਪਣੇ ਲਾਈਵ ਇੰਸਟਾਗ੍ਰਾਮ ਸੈਸ਼ਨ ਦੌਰਾਨ ਆਪਣੇ ਫੈਨਜ਼ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹਨ। ਇਸ ਕਰਕੇ ਇੱਕ ਵਾਰ Live Session ਦੌਰਾਨ ਤੁਨੀਸ਼ਾ ਸ਼ਰਮਾ ਦੀ ਗੱਲਬਾਤ ਦਿਲਜੀਤ ਦੋਸਾਂਝ ਨਾਲ ਹੋਈ। ਜਿਸ ਵਿੱਚ ਅਦਾਕਾਰਾ ਨੇ ਕਿਹਾ ਕਿ ਉਹ ਵੀ ਕਲਾਕਾਰ ਹੈ..ਉਸ ਨੇ ਮਿਊਜ਼ਿਕ ਵੀਡੀਓਜ਼ ਕੀਤੇ ਨੇ ਤੇ ਉਹ 12 ਸਾਲ ਦੀ ਉਮਰ ਤੋਂ ਹੀ ਕੰਮ ਕਰ ਰਹੀ ਹੈ। ਇਹ ਸੁਣਕੇ ਦਿਲਜੀਤ ਦੋਸਾਂਝ ਕਹਿੰਦੇ ਨੇ ਤੁਸੀਂ ਤਾਂ ਫਿਰ ਵੱਡੇ ਐਕਟਰ ਹੋਏ। ਪਰ ਤੁਨੀਸ਼ਾ ਕਹਿੰਦੀ ਹੈ ਨਹੀਂ..ਨਹੀਂ ਅਜਿਹਾ ਕੁਝ ਨਹੀਂ... ਉਨ੍ਹਾਂ ਦੇ ਸਾਹਮਣੇ ਤਾਂ ਉਹ ਕੁਝ ਵੀ ਨਹੀਂ ਹੈ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਹ ਦਿਲਜੀਤ ਦੋਸਾਂਝ ਦੇ ਸਾਰੇ ਗੀਤ ਸੁਣਦੀ ਹੈ ਤੇ ਖੂਬ ਆਨੰਦ ਲੈਂਦੀ ਹੈ। ਵੀਡੀਓ ਦੇ ਅਖੀਰ ਵਿੱਚ ਦਿਲਜੀਤ ਦੋਸਾਂਝ ਆਪਣੀ ਸ਼ੁਭਕਾਮਨਾਵਾਂ ਤੁਨੀਸ਼ਾ ਨੂੰ ਦਿੰਦੇ ਨੇ ਕਿ ਉਹ ਹੋਰ ਵੀ ਵਧੀਆ ਕੰਮ ਕਰੇ।

inside image of diljit dosanjh and tunisha image source: Instagram

ਇਹ ਵੀਡੀਓ ਦੇਖਕੇ ਫੈਨਜ਼ ਕਾਫੀ ਭਾਵੁਕ ਹੋ ਰਹੇ ਹਨ। ਦੱਸ ਦੇਈਏ ਕਿ ਤੁਨੀਸ਼ਾ ਨੇ ਨਾਂ ਸਿਰਫ ਸੀਰੀਅਲਾਂ ‘ਚ ਸਗੋਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ। ਉਹ ਫਿਤੂਰ, ਕਹਾਣੀ-2 ਤੋਂ ਇਲਾਵਾ ਕਈ ਹੋਰ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਸੀ। ਤੁਨੀਸ਼ਾ ਸ਼ਰਮਾ ਨੇ 2016 ਦੀ ਬਾਲੀਵੁੱਡ ਫ਼ਿਲਮ ‘ਫਿਤੂਰ’ ‘ਚ ਕੈਟਰੀਨਾ ਕੈਫ ਦੇ ਕਿਰਦਾਰ ਦੇ ਬਚਪਨ ਸਮੇਂ ਦੀ ਭੂਮਿਕਾ ਨਿਭਾਈ ਸੀ।

image source: Instagram

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network