ਦਿਲਜੀਤ ਦੋਸਾਂਝ ਨੇ ਫ਼ਿਲਮ ‘ਜੋਗੀ’ ਦਾ ਵੀਡੀਓ ਕੀਤਾ ਸਾਂਝਾ, ਸਿੱਖ ਵਿਰੋਧੀ ਦੰਗਿਆਂ ‘ਤੇ ਅਧਾਰਿਤ ਹੈ ਫ਼ਿਲਮ

Reported by: PTC Punjabi Desk | Edited by: Shaminder  |  August 30th 2022 12:17 PM |  Updated: August 30th 2022 12:17 PM

ਦਿਲਜੀਤ ਦੋਸਾਂਝ ਨੇ ਫ਼ਿਲਮ ‘ਜੋਗੀ’ ਦਾ ਵੀਡੀਓ ਕੀਤਾ ਸਾਂਝਾ, ਸਿੱਖ ਵਿਰੋਧੀ ਦੰਗਿਆਂ ‘ਤੇ ਅਧਾਰਿਤ ਹੈ ਫ਼ਿਲਮ

ਦਿਲਜੀਤ ਦੋਸਾਂਝ (Diljit Dosanjh) ਦੀ ਫ਼ਿਲਮ ‘ਜੋਗੀ’ (Jogi)  ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਅਦਾਕਾਰ ਦੇ ਵੱਲੋਂ ਇਸ ਫ਼ਿਲਮ ਦੇ ਕਲਿੱਪਸ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਜਾ ਰਹੇ ਹਨ । ਹੁਣ ਦਿਲਜੀਤ ਦੋਸਾਂਝ ਨੇ ਇਸ ਫ਼ਿਲਮ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ ।

Jogi teaser: Diljit Dosanjh's supcoming film, based on 1984 riots, is high on emotions Image Source: Twitter

ਹੋਰ ਪੜ੍ਹੋ : ਅਦਾਕਾਰ ਦਲਜੀਤ ਕਲਸੀ ਨੇ ਇੰਦਰਜੀਤ ਨਿੱਕੂ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਤੁਹਾਡੇ ਰੋਣ ਕਰਕੇ ਪੰਜਾਬ ਨੇ ਤੁਹਾਡਾ ਹੱਥ ਫੜ ਲੈਣਾ, ਪਰ ਤੁਸੀਂ ਪੰਜਾਬ ਨੂੰ….

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਲਿਖਿਆ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ੧੬ ਸਤੰਬਰ, ਸਿਰਫ਼ ਨੈੱਟਫਲਿਕਸ ‘ਤੇ’।ਦੱਸ ਦਈਏ ਕਿ ਇਹ ਫ਼ਿਲਮ 1984  ‘ਚ ਸਿੱਖ ਵਿਰੋਧੀ ਦੰਗਿਆਂ ਨੂੰ ਬਿਆਨ ਕਰੇਗੀ । ਇਸ ਫ਼ਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਦੇ ਵੱਲੋਂ ਕੀਤਾ ਗਿਆ ਹੈ ।

Diljit Dosanjh image From jogi teaser

ਹੋਰ ਪੜ੍ਹੋ : ਫ਼ਿਲਮ ਕ੍ਰਿਟਿਕ ਕੇ ਆਰ ਕੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰੀ ਖ਼ਬਰ

ਇਸ ਤੋਂ ਪਹਿਲਾਂ ਉਹ ਸਲਮਾਨ ਖ਼ਾਨ ਦੀ ਫ਼ਿਲਮ ‘ਸੁਲਤਾਨ’ ਦਾ ਨਿਰਦੇਸ਼ਨ ਕਰ ਚੁੱਕੇ ਹਨ । ਫਿਲਮ 'ਜੋਗੀ' ਦਾ ਪਹਿਲਾ ਟ੍ਰੇਲਰ ਮੁੰਬਈ 'ਚ ਫਿਲਮਸ ਡੇ 'ਤੇ ਰਿਲੀਜ਼ ਕੀਤਾ ਗਿਆ ਸੀ। ਆਪਣੀ ਇਸ ਫ਼ਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ ਬੇਹੱਦ ਉਤਸ਼ਾਹਿਤ ਹਨ ।

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ ।ਉਨ੍ਹਾਂ ਦੀ ਫ਼ਿਲਮ ਪੰਜਾਬ 84 ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਦਿਲਜੀਤ ਜਿੱਥੇ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ, ਉੱਥੇ ਹੀ ਬਾਲੀਵੁੱਡ ਨੂੰ ਵੀ ਕਈ ਫ਼ਿਲਮਾਂ ਦੇ ਚੁੱਕੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network