ਦਿਲਜੀਤ ਦੋਸਾਂਝ ਨੇ ਸੰਗਤਾਰ ਸਿੰਘ ਤੇ ਲਖਨ ਕੌਲ ਨਾਲ ਸ਼ੇਅਰ ਕੀਤੀ ਫਨੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਪਸੰਦ

Reported by: PTC Punjabi Desk | Edited by: Pushp Raj  |  July 13th 2022 03:48 PM |  Updated: July 13th 2022 03:48 PM

ਦਿਲਜੀਤ ਦੋਸਾਂਝ ਨੇ ਸੰਗਤਾਰ ਸਿੰਘ ਤੇ ਲਖਨ ਕੌਲ ਨਾਲ ਸ਼ੇਅਰ ਕੀਤੀ ਫਨੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਪਸੰਦ

Diljit Dosanjh shares funny video: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪੌਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਆਪਣੇ ਵਰਲਡ ਟੂਰ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ। ਦਿਲਜੀਤ ਆਪਣੇ ਫੈਨਜ਼ ਨੂੰ ਖੁਸ਼ ਕਰਨ ਤੋਂ ਕਦੇ ਪਿੱਛੇ ਨਹੀਂ ਰਹਿੰਦੇ ਹਨ। ਹੁਣ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

image From instagram

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਨ੍ਹਾਂ ਦੇ ਨਾਲ ਮਸ਼ਹੂਰ ਕਾਮੇਡੀਅਨ ਸੰਗਤਾਰ ਸਿੰਘ ਤੇ ਲਖਨ ਕੌਲ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਡੈਵਿਲ ਤੇ ਵਿਕਟਰੀ ਦੇ ਈਮੋਜੀ ਬਣਾਏ ਹਨ ਤੇ ਕੈਪਸ਼ਨ ਵਿੱਚ ਲਿਖਿਆ ???.

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਸੰਗਤਾਰ ਤੇ ਲਖਨ ਦੇ ਨਾਲ-ਨਾਲ ਦਿਲਜੀਤ ਦੋਸਾਂਝ ਇੱਕ ਡਾਂਸ ਸਟੈਪ ਕਰਦੇ ਨਜ਼ਰ ਆ ਰਹੇ ਹਨ। ਉਹ ਕਦੇ ਗੱਡੀ ਦੀ ਛੱਤ 'ਤੇ, ਕਦੇ ਗੱਡੀ ਦੇ ਅੰਦਰ ਅਤੇ ਕਦੇ ਗੱਡੀ ਦੇ ਅੱਗੇ ਇੱਕ ਡਾਂਸ ਸਟੈਪ ਨੂੰ ਦੁਹਰਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਬੈਕਗ੍ਰਾਉਂਡ ਵਿੱਚ ਇੱਕ ਰੈਸਟੋਰੈਂਟ ਨਜ਼ਰ ਆ ਰਿਹਾ ਹੈ ਤੇ ਤਿੰਨਾਂ ਦੇ ਚਿਹਰੇ ਉੱਤੇ ਲਾਲ ਤੇ ਨੀਲੇ ਰੰਗ ਦੀਆਂ ਲਾਈਟਾਂ ਪੈ ਰਹੀਆਂ ਹਨ। ਇਥੇ ਤਿੰਨਾਂ ਕਲਾਕਾਰਾਂ ਨੂੰ ਇੱਕਠੇ ਇੱਕ ਦੂਜੇ ਨਾਲ ਡਾਂਸ ਸਟੈਪ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਫਨੀ ਵੀਡੀਓ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।

image From instagram

ਦੱਸ ਦਈਏ ਕਿ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਹੌਂਸਲਾ ਰੱਖ ਦੀ ਸਫਲਤਾ ਤੋਂ ਬਾਅਦ, ਦਿਲਜੀਤ ਦੋਸਾਂਝ ਨੇ ਹੁਣ ਇਸ ਸਤੰਬਰ ਵਿੱਚ ਰਿਲੀਜ਼ ਹੋਣ ਵਾਲੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ ਜੋ ਕਾਮੇਡੀਅਨ ਅਤੇ ਮਸ਼ਹੂਰ ਯੂਟਿਊਬਰ ਸੰਗਤਾਰ ਸਿੰਘ ਅਤੇ ਅਭਿਨੇਤਾ ਲਖਨ ਕੌਲ ਦੇ ਸਹਿਯੋਗ ਨਾਲ ਬਣਾਉਣ ਜਾ ਰਹੇ ਹਨ।

ਫਿਲਮ ਬਾਰੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਕਾਮੇਡੀ ਤੇ ਹਾਸਿਆਂ ਨਾਲ ਭਰਪੂਰ ਹੋਵੇਗੀ ਜੋ ਕਿ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਦੇਵੇਗੀ। ਹਲਾਂਕਿ ਕੁਝ ਸੈਕਿੰਡਸ ਦੀ ਸ਼ੇਅਰ ਕੀਤੀ ਇਸ ਵੀਡੀਓ ਦੇ ਵਿੱਚ ਫਿਲਮ ਦੇ ਟਾਈਟਲ ਜਾਂ ਹੋਰ ਜਾਣਕਾਰੀ ਦਾ ਵੇਰਵਾ ਨਹੀਂ ਸਾਂਝਾ ਕੀਤਾ ਗਿਆ ਹੈ। ਵੇਰਵਿਆਂ ਦਾ ਖੁਲਾਸਾ ਕਰਨ ਤੱਕ ਕੁਝ ਵੀ ਠੋਸ ਨਹੀਂ ਕਿਹਾ ਜਾ ਸਕਦਾ ਹੈ।

image From instagram

ਹੋਰ ਪੜ੍ਹੋ: ਸੁਸ਼ਾਂਤ ਸਿੰਘ ਰਾਜਪੂਤ ਦੇ ਮੌਤ ਮਾਮਲੇ 'ਤੇ ਰਾਜਕੁਮਾਰ ਰਾਓ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

ਦਿਲਜੀਤ ਦੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਵੀ ਇਸੇ ਸਾਲ ਸਤੰਬਰ ਮਹੀਨੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਤੇ ਸਰਗੁਨ ਮਹਿਤਾ ਇੱਕਠੇ ਸ੍ਰਕੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network