ਦਿਲਜੀਤ ਦੋਸਾਂਝ ਨੇ ਆਡੀਓ ਕਲਿੱਪ ਸ਼ੇਅਰ ਕਰਕੇ ਕੰਗਨਾ ਰਨੌਤ ‘ਤੇ ਕੱਸਿਆ ਤੰਜ
ਕੰਗਨਾ ਰਨੌਤ ਤੇ ਦਿਲਜੀਤ ਦੋਸਾਂਝ ਏਨੀਂ ਦਿਨੀਂ ਕਿਸਾਨ ਅੰਦੋਲਨ ਕਰਕੇ ਕਾਫੀ ਚਰਚਾ ਵਿੱਚ ਹਨ । ਟਵਿੱਟਰ ਤੇ ਉਹਨਾਂ ਦੀ ਨੋਕ ਝੋਕ ਕਰਕੇ ਕਾਫੀ ਵਿਵਾਦ ਹੋ ਗਿਆ ਸੀ । ਇਸ ਸਭ ਦੇ ਚਲਦੇ ਦੋਹਾਂ ਵਿਚਾਲੇ ਇੱਕ ਵਾਰ ਫਿਰ ਬਹਿਸ ਛਿੜ ਗਈ ਹੈ । ਦਿਲਜੀਤ ਨੇ ਹਾਲ ਹੀ ਵਿੱਚ ਟਵਿੱਟਰ ਤੇ ਇੱਕ ਆਡੀਓ ਕਲਿੱਪ ਸਾਂਝਾ ਕੀਤਾ ਹੈ ।
ਹੋਰ ਪੜ੍ਹੋ :
ਜਿਸ ਵਿੱਚ ਦਿਲਜੀਤ ਕੰਗਨਾ ਦਾ ਮਜ਼ਾਕ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ । ਆਡੀਓ ਵਿੱਚ ਦਿਲਜੀਤ ਕਹਿ ਰਹੇ ਹਨ ‘ਹੇ ਰੱਬਾ, ਮੈਂ ਤੁਹਾਡੇ ਨਾਲ ਕੁਝ ਸ਼ੇਅਰ ਕਰਨਾ ਹੈ ਇੱਕ-ਦੋ ਕੁੜੀਆਂ ਅਜਿਹੀਆਂ ਹਨ ਜਿਹੜੀਆਂ ਜਦੋਂ ਤੱਕ ਮੇਰਾ ਨਾਂਅ ਨਾ ਲੈ ਲੈਣ ਉਦੋਂ ਤੱਕ ਉਹਨਾਂ ਦੀ ਰੋਟੀ ਹਜ਼ਮ ਨਹੀਂ ਹੁੰਦੀ ।
ਇਹਨਾਂ ਵਿੱਚੋਂ ਇੱਕ ਕੁੜੀ ਦੀ ਆਵਾਜ਼ ਬਹੁਤ ਹੀ ਐਂਟਰਟੇਨਿੰਗ ਹੈ । ਰੱਬ ਉਹਨਾਂ ਨੂੰ ਮੱਤ ਦੇਵੇ । ਨਹੀਂ ਤਾਂ ਉਹ ਖੁਦ ਨੂੰ ਫਾਹਾ ਲਗਾ ਲੈਣਗੀਆਂ । ਓਕੇ ਟਾਟਾ ’ । ਦੂਸਰੇ ਟਵੀਟ ਵਿੱਚ ਦਿਲਜੀਤ ਨੇ ਕੰਗਨਾ ਨੂੰ ਨਫਰਤ ਫੈਲਾਉਣ ਤੋਂ ਮਨਾ ਕੀਤਾ ਹੈ ।
https://twitter.com/diljitdosanjh/status/1340148665394970624